Beauty Tips: ਗਰਮੀਆਂ ''ਚ ਚਮੜੀ ਨੂੰ ਚਮਕਦਾਰ ਬਣਾਉਣ ਲਈ ਰੋਜ਼ਾਨਾ ਕਰੋ ਇਹ ਕੰਮ

04/25/2022 4:09:57 PM

ਜਲੰਧਰ (ਬਿਊਰੋ) - ਗਰਮੀਆਂ ਦੇ ਮੌਸਮ ’ਚ ਲੋਕ ਪਸੀਨੇ ਅਤੇ ਚਿਪਚਿਪੇਪਨ ਤੋਂ ਬੇਹਾਲ ਹੋ ਜਾਂਦੇ ਹਨ। ਪਸੀਨਾ ਜਦੋਂ ਚਿਹਰੇ 'ਤੇ ਆਉਂਦਾ ਹੈ, ਤਾਂ ਇਹ ਚਮੜੀ ਨੂੰ ਤੇਲਯੁਕਤ ਬਣਾ ਦਿੰਦਾ ਹੈ, ਜਿਸ ਕਾਰਨ ਮੁਹਾਸੇ ਹੋਣੇ ਸ਼ੁਰੂ ਹੋ ਜਾਂਦੇ ਹਨ। ਗਰਮੀਆਂ 'ਚ ਕਿੱਲ, ਫਿੰਸੀਆਂ, ਛਾਈਆਂ, ਟੈਨਿੰਗ ਅਤੇ ਖੁਸ਼ਕ ਬੇਜਾਨ ਚਮੜੀ ਕਾਰਨ ਅਕਸਰ ਲੋਕ ਪਰੇਸ਼ਾਨ ਹੋ ਜਾਂਦੇ ਹਨ। ਗਰਮੀਆਂ ਦੇ ਮੌਸਮ ਵਿਚ ਜੇਕਰ ਤੁਸੀਂ ਸਰਦੀਆਂ ਦੀ ਤਰ੍ਹਾਂ ਚਮਕਦਾਰ ਚਮੜੀ ਚਾਹੁੰਦੇ ਹੋ ਤਾਂ ਰੋਜ਼ਾਨਾ ਹੇਠ ਦੱਸੇ ਕੰਮ ਕਰੋ.... 

ਚਿਹਰੇ ਨੂੰ ਦੋ ਵਾਰ ਧੋਵੋ
ਗਰਮੀਆਂ ਵਿਚ ਆਪਣੇ ਚਿਹਰੇ ਨੂੰ ਘੱਟ-ਘੱਟ ਦੋ ਵਾਰ ਜ਼ਰੂਰ ਧੋਵੋ ਹੈ। ਗਰਮੀ ਲੱਗਣ ਦੇ ਕਾਰਨ ਸਾਨੂੰ ਬਹੁਤ ਸਾਰਾ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਸਾਡੇ ਚਿਹਰੇ ਤੋਂ ਵੱਧ ਤੇਲ ਬਾਹਰ ਆਉਣ ਲਗਦਾ ਹੈ। ਇਸ ਨਾਲ ਚਿਹਰਾ ਚਿਪਕਿਆ ਅਤੇ ਸੁਸਤ ਹੋ ਜਾਂਦਾ ਹੈ। 

ਚਿਹਰੇ ਨੂੰ ਫ਼ੋਮ ਬੇਸ ਫੇਸ ਵਾਸ਼ ਨਾਲ ਸਾਫ਼ ਕਰੋ
ਗਰਮੀਆਂ ’ਚ ਧੁੱਪ ਅਤੇ ਮਿੱਟੀ ਕਾਰਨ ਹੋਣ ਵਾਲੀਆਂ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਆਪਣੇ ਚਿਹਰੇ ਨੂੰ ਫ਼ੋਮ ਬੇਸ ਫੇਸ ਵਾਸ਼ ਨਾਲ ਦਿਨ ’ਚ ਦੋ ਵਾਰ ਸਾਫ਼ ਕਰਨ। ਚਿਹਰੇ 'ਤੇ ਤੇਲ ਨਿਕਲਣ ਕਾਰਨ ਮਿੱਟੀ ਵਧੇਰੇ ਆਕਰਸ਼ਤ ਹੁੰਦੀ ਹੈ, ਜਿਸ ਕਾਰਨ ਚਿਹਰਾ ਗੰਦਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਅਜਿਹਾ ਕਰਨ ਨਾਲ ਫ਼ਾਇਦਾ ਹੋਵੇਗਾ।

ਸਕ੍ਰੱਬ ਦੀ ਵਰਤੋਂ
ਗਰਮੀਆਂ ’ਚ ਚਿਹਰੇ ਨੂੰ ਸਾਫ਼ ਕਰਨ ਲਈ ਤੁਸੀਂ ਸਕ੍ਰੱਬ ਦੀ ਵਰਤੋਂ ਕਰੋ। ਇਹ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੋਵੇਗੀ। ਸਕ੍ਰੱਬ ਚਿਹਰੇ ਤੋਂ ਮਰੀ ਹੋਈ ਚਮੜੀ ਨੂੰ ਹਟਾ ਕੇ ਪੋਰਸ ਨੂੰ ਦੂਰ ਕਰਨ ਵਿਚ ਸਹਾਇਤਾ ਕਰਦਾ ਹੈ। ਪਰ ਯਾਦ ਰੱਖੋ ਕਿ ਇਸ ਨੂੰ ਹਰ ਰੋਜ਼ ਕਰਨ ਦੀ ਜ਼ਰੂਰਤ ਨਹੀਂ ਹੈ।

ਟੋਨਰ ਦੀ ਵਰਤੋਂ 
ਹਫਤੇ ਵਿਚ ਦੋ ਤੋਂ ਤਿੰਨ ਵਾਰ ਸਕ੍ਰੱਬ ਨਾਲ ਚਿਹਰੇ ਦੀ ਸਾਰੀ ਮੈਲ ਸਾਫ ਹੋ ਜਾਂਦੀ ਹੈ। ਜੇ ਤੁਸੀਂ ਚਮੜੀ ਨੂੰ ਤਾਜ਼ਾ ਕਰਨਾ ਚਾਹੁੰਦੇ ਹੋ, ਤਾਂ ਟੋਨਰ ਦੀ ਵਰਤੋਂ ਵੀ ਕਰ ਸਕਦੇ ਹੋ। ਗਰਮੀਆਂ ਦੇ ਮੌਸਮ ਵਿਚ ਇਹ ਚਮੜੀ ਦੇ ਛੇਕ ਖੋਲ੍ਹਣ ਵਿਚ ਸਹਾਇਤਾ ਕਰਦਾ ਹੈ।

ਮਾਇਸਚਰਾਈਜ਼ਰ ਦੀ ਵਰਤੋਂ
ਚਮੜੀ ਨੂੰ ਨਮੀਦਾਰ ਬਣਾਉਣ ਲਈ ਮਾਇਸਚਰਾਈਜ਼ਰ ਦੀ ਵਰਤੋਂ ਕਰੋ। ਆਪਣੇ ਚਿਹਰੇ ਨੂੰ ਪਹਿਲਾਂ ਧੁੱਪ ਤੋਂ ਹੋਣ ਵਾਲੀ ਟੈਨਿੰਗ ਤੋਂ ਬਚਾ ਕੇ ਰੱਖੋ। ਮਾਇਸਚਰਾਈਜ਼ਰ ਸਨਸਕ੍ਰੀਨ ਦਾ ਕੰਮ ਕਰਦਾ ਹੈ, ਜਿਸ ਨਾਲ ਤੁਹਾਡਾ ਚਿਹਰਾ ਸਾਫ਼ ਹੋ ਜਾਂਦਾ ਹੈ।


rajwinder kaur

Content Editor

Related News