ਅਜਿਹੀਆਂ ਥਾਵਾ, ਜਿੱਥੇ ਰਹਿਣ ਦੇ ਮਿਲਦੇ ਹਨ ਪੈਸੇ

Thursday, Dec 22, 2016 - 11:11 AM (IST)

 ਅਜਿਹੀਆਂ ਥਾਵਾ, ਜਿੱਥੇ ਰਹਿਣ ਦੇ ਮਿਲਦੇ ਹਨ ਪੈਸੇ

ਜਲੰਧਰ- ਦੁਨਿਆ ਭਰ ''ਚ ਵੱਖ-ਵੱਖ ਜਗ੍ਹਾਂ ''ਤੇ ਕਈ ਲੋਕ ਰਹਿੰਦੇ ਹਨ। ਹਰ ਵਿਅਕਤੀ ਆਪਣਾ ਪਰਿਵਾਰ ਚਲਾਉਣ ਦੇ ਲਈ ਕੋਈ ਨਾ ਕੋਈ ਕੰਮ ਕਰਦਾ ਹੈ ਪਰ ਇੱਕ ਜਗ੍ਹਾਂ ਅਜਿਹੀ ਵੀ ਹੈ ਜਿੱਥੇ ਰਹਿਣ ਦੇ ਪੈਸੇ ਮਿਲਦੇ ਹਨ। ਜੀ ਹਾਂ, ਦੁਨਿਆ ''ਚ ਕੁਝ ਅਜਿਹੀਆਂ ਥਾਵਾ ਵੀ ਹਨ ਜਿੱਥੇ ਜੇਕਰ ਤੁਸੀਂ ਰਹਿੰਦੇ ਹੋ ਤਾਂ ਤੁਹਾਨੂੰ ਉੱਥੇ ਰਹਿਣ ਦੇ ਪੈਸੇ ਮਿਲਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਥਾਵਾ ਦੇ ਬਾਰੇ ।
1.ਡੇਟਰੋਇਟ. ਮਿਸ਼ੀਗਨ. ਅਮਰੀਕਾ
ਡੇਟਰੋਇਟ ਅਮਰੀਕਾ ਦਾ ਸਭ ਤੋਂ ਛੋਟਾ ਸ਼ਹਿਰ ਹੈ। ਇੱਥੇ ਦੀ ਆਵਾਦੀ ਤੇਜੀ ਨਾਲ ਘੱਟ ਹੋ ਰਹੀ ਹੈ, ਜਿਸਦੇ ਕਾਰਨ ਅਮਰੀਕਾ ਦੀ ਸਰਕਾਰ ਨੇ ਇੱਥੇ ਰਹਿਣ ਵਾਲੇ ਲੋਕਾਂ ਨੂੰ ਹੋਰ ਲੋਕਾਂ ਦੋ ਮੁਕਾਬਲੇ ਜ਼ਿਆਦਾ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਹਨ।
2. ਸਸਕੇਚੈਵਾਨ  
ਇਸ ਸ਼ਹਿਰ ਨੇ ਬਹੁਤ ਹੀ ਘੱਟ ਸਮੇਂ ''ਚ ਦੁਨਿਆ ''ਚ ਆਪਣੀ ਪਹਿਚਾਨ ਬਣਾ ਲਈ ਸੀ। ਇੱਥੇ ਦੇ ਲੋਕ ਗਰੈਜੂਏਟ ਹੈ। ਇਨ੍ਹਾਂ ਲੋਕਾਂ ਨੂੰ ਸਰਕਾਰ ਵੱਲੋ 20000 ਦਿੱਤੇ ਜਾਂਦੇ ਹਨ, ਜਿਸ ਨਾਲ ਉਹ ਆਪਣਾ ਕਾਰੋਬਾਰ ਖੋਲ ਸਕਣ।
3. ਪੋਨਗਾ
ਪੋਨਗਾ ਸਪੇਨ ''ਚ ਸਥਿਤ ਇੱਕ ਛੋਟਾ ਪਿੰਡ ਹੈ। ਲੋਕ ਦੂਰ-ਦੂਰ ਤੋਂ ਇਸ ਪਿੰਡ ਦੀ ਖੂਬਸੂਰਤੀ ਨੂੰ ਦੇਖਣ ਦੇ ਲਈ ਆਉਦੇ ਹਨ। ਇੱਥੇ ਦੀ ਸਰਕਾਰ ਇਸ ਪਿੰਡ ''ਚ ਰਹਿਣ ਵਾਲੇ ਜੋੜੇ ਨੂੰ ਪੈਸੇ ਦਿੰਦੀ ਹੈ।
4. ਆਮਸਟਰਡੈਮ
ਇਸ ਦੇਸ਼ ''ਚ ਰਹਿਣ ਵਾਲੇ ਲੋਕਾਂ ਨੂੰ ਪੜਾਈ ਤੋਂ ਲੈ ਕੇ ਵਿਦੇਸ਼ ਯਾਤਰਾ ਤੱਕ ਪੈਸੇ ਦਿੱਤੇ ਜਾਂਦੇ ਹਨ। ਇੱਥੇ ਰਹਿਣ ਵਾਲੇ ਹਰ ਵਿਅਕਤੀ ਨੂੰ ਸਰਕਾਰ ਦੁਆਰਾ 67 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ।
5. ਨਾਗਰਾ ਫਾਲ
ਨਾਗਰਾ ਫਾਲ ਕਨੇਡਾ ਦੇ ਸਭ ਤੋਂ ਸੁੰਦਰ ਸ਼ਹਿਰਾ ''ਚ ਇੱਕ ਹੈ। ਇੱਥੇ ਦੀ ਸਰਕਾਰ ਲੜਕਿਆ ਨੂੰ ਕਾਰੋਬਾਰ ਖੋਲਣ ਦੇ ਲਈ ਪੈਸੇ ਦਿੰਦੀ ਹੈ। ਇਹ ਪੈਸੇ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਂਦੇ ਹਨ ਜੋਂ ਗਰੈਜੂਏਟ ਹੋ ਚੁੱਕੇ ਹਨ।  ਬਾਅਦ ''ਚ ਉਨ੍ਹਾਂ ਨੂੰ ਆਪਣੇ ਕਮਾਏ ਪੈਸਿਆ ਦਾ ਵੇਰਵਾ ਦੇਣਾ ਪੈਂਦਾ ਹੈ।


Related News