ਗਰਮੀਆਂ ਦੇ ਮੌਸਮ ''ਚ ਸਟਾਈਲਿਸ਼ ਲੁੱਕ ਲਈ ਟ੍ਰਾਈ ਕਰੋ Sunglass

Saturday, Jun 09, 2018 - 02:04 PM (IST)

ਗਰਮੀਆਂ ਦੇ ਮੌਸਮ ''ਚ ਸਟਾਈਲਿਸ਼ ਲੁੱਕ ਲਈ ਟ੍ਰਾਈ ਕਰੋ Sunglass

ਮੁੰਬਈ— ਸਮਰ ਸੀਜ਼ਨ 'ਚ ਸਨਗਲਾਸੇਜ਼ ਸਾਡੇ ਸਟਾਈਲ ਸਟੇਟਮੈਂਟ ਦਾ ਅਹਿਮ ਹਿੱਸਾ ਬਣ ਜਾਂਦੇ ਹਨ। ਲੜਕਾ ਹੋਵੇ ਲੜਕੀ, ਦੋਵੇਂ ਹੀ ਇਸ ਨੂੰ ਲਗਾਉਣਾ ਨਹੀਂ ਭੁੱਲਦੇ, ਕਿਉਂਕਿ ਸਿਰਫ ਕੱਪੜੇ ਅਤੇ ਸਟਾਈਲਿਸ਼ ਫੁੱਟਵੀਅਰ ਹੀ ਨਹੀਂ, ਸਗੋਂ ਟ੍ਰੈਂਡੀ ਸਨਗਲਾਸੇਜ਼ ਵੀ ਸਾਡੀ ਪ੍ਰਸਨੈਲਿਟੀ ਨੂੰ ਕੂਲ ਲੁਕ ਦਿੰਦੇ ਹਨ। ਵੈਸਟਰਨ ਹੋਵੇ ਜਾਂ ਐਥਨਿਕ, ਇਹ ਹਰ ਤਰ੍ਹਾਂ ਦੀ ਆਊਟਫਿਟ ਨਾਲ ਚੰਗੇ ਲੱਗਦੇ ਹਨ। ਫੈਸ਼ਨ ਦੇ ਨਾਲ-ਨਾਲ ਇਹ ਸਾਡੀਆਂ ਅੱਖਾਂ ਦਾ ਵੀ ਖਿਆਲ ਰੱਖਦੇ ਹਨ। ਸ਼ੇਡਸ ਧੂੜ-ਮਿੱਟੀ ਅਤੇ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਤੋਂ ਅੱਖਾਂ ਨੂੰ ਬਚਾ ਕੇ ਰੱਖਦੇ ਹਨ। ਕਈ ਵਾਰ ਧੁੱਪ ਕਾਰਨ ਅੱਖਾਂ 'ਚ ਜਲਣ ਵੀ ਹੋਣ ਲੱਗਦੀ ਹੈ। ਅਜਿਹੇ ਲੋਕਾਂ ਨੂੰ ਧੁੱਪ 'ਚ ਸਨਗਲਾਸੇਜ਼ ਲਗਾ ਕੇ ਹੀ ਨਿਕਲਣਾ ਚਾਹੀਦਾ ਹੈ। ਇਸ ਨਾਲ ਲਾਲੀ-ਜਲਣ ਵਰਗੀ ਸਮੱਸਿਆ ਨਹੀਂ ਹੁੰਦੀ।
ਉਥੇ ਹੀ ਜੇ ਸ਼ੇਡਸ ਦੀ ਸਿਲੈਕਸ਼ਨ ਫੈਸ਼ਨ ਦੇ ਤੌਰ 'ਤੇ ਕਰ ਰਹੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖੋ, ਕਿਉਂਕਿ ਜ਼ਿਆਦਾਤਰ ਲੋਕ ਇਸ ਨੂੰ ਖਰੀਦਣ ਸਮੇਂ ਕਾਮਨ ਜਿਹੀਆਂ ਗਲਤੀਆਂ ਕਰ ਬੈਠਦੇ ਹਨ, ਜੋ ਉਨ੍ਹਾਂ ਦੇ ਫੈਸ਼ਨ ਸਟਾਈਲ ਵਿਚ ਬਲੰਡਰ ਦਾ ਕੰਮ ਕਰਦੀਆਂ ਹਨ। ਸਭ ਤੋਂ ਪਹਿਲਾਂ ਤਾਂ ਸਨਗਲਾਸੇਜ਼ ਹਮੇਸ਼ਾ ਚੰਗੀ ਬ੍ਰਾਂਡ ਦੀਆਂ ਹੀ ਖਰੀਦੋ, ਜੋ ਤੁਹਾਡੀਆਂ ਅੱਖਾਂ ਨੂੰ ਪੂਰੀ ਤਰ੍ਹਾਂ ਕਵਰ ਕਰ ਸਕਣ, ਨਹੀਂ ਤਾਂ ਇਹ ਤੁਹਾਡੀਆਂ ਅੱਖਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਨਹੀਂ ਦੇਣਗੀਆਂ। ਇਸ ਤੋਂ ਇਲਾਵਾ ਇਨ੍ਹਾਂ ਦੀ ਸ਼ੇਪਸ ਅਤੇ ਫ੍ਰੇਮ ਦਾ ਵੀ ਖਾਸ ਧਿਆਨ ਰੱਖੋ। ਬਾਜ਼ਾਰ ਅਤੇ ਆਨਲਾਈਨ, ਦੋਵੇਂ ਥਾਂ ਹੀ ਤੁਹਾਨੂੰ ਡਿਫਰੈਂਟ ਸ਼ੇਪਸ ਅਤੇ ਫ੍ਰੇਮ ਡਿਜ਼ਾਈਨਜ਼ 'ਚ ਢੇਰਾਂ ਸਨਗਲਾਸੇਜ਼  ਮਿਲ ਜਾਣਗੇ। ਯੰਗਸਟਰਸ ਨੂੰ ਐਵੀਟਰ, ਡੀਸ਼ੇਪ, ਵੀਫੇਰਰ ਅਤੇ ਕੇਟ ਸਟਾਈਲ ਸਨਗਲਾਸ ਖੂਬ ਪਸੰਦ ਆਉਂਦੇ ਹਨ ਪਰ ਇਹ ਜ਼ਰੂਰੀ ਨਹੀਂ ਕਿ ਹਰ ਕਿਸੇ ਨੂੰ ਐਵੀਟਰ ਸੂਟ ਕਰੇ ਜਾਂ ਹਰ ਕਿਸੇ ਨੂੰ ਸਕਵੇਅਰ ਸ਼ੇਡਸ ਸੂਟ ਕਰੇ। ਹਮੇਸ਼ਾ ਆਪਣੇ ਫੇਸ ਸ਼ੇਪ ਤੇ ਨੈਣ-ਨਕਸ਼ ਮੁਤਾਬਕ ਹੀ ਸ਼ੇਡਸ ਅਤੇ ਇਸਦਾ ਕਲਰ ਕੰਬੀਨੇਸ਼ਨ ਚੂਜ਼ ਕਰੋ। ਜੇ ਤੁਸੀਂ ਆਪਣੇ ਸਟਾਈਲ ਅਤੇ ਕੰਪਲੈਕਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਸ਼ੇਡਸ ਦੀ ਚੋਣ ਕਰੋਗੇ ਤਾਂ ਤੁਹਾਡੀ ਲੁਕ ਹੋਰ ਵੀ ਬਿਹਤਰ ਲੱਗੇਗੀ। ਅੱਜਕਲ ਰਿਫਲੈਕਟਰ ਸਨਗਲਾਸੇਜ਼ ਯੂਥ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਸਦੇ ਬ੍ਰਾਈਟੀ ਕਲਰ ਗ੍ਰੀਨ, ਬਲਿਊ, ਪਿੰਕ ਤੁਸੀਂ ਟ੍ਰਾਈ ਕਰ ਸਕਦੇ ਹੋ। ਇਸਦਾ ਫਾਇਦਾ ਇਹ ਹੈ ਕਿ ਇਹ ਬਹੁਤ ਹੀ ਕਲਰਫੁੱਲ ਹੁੰਦੇ ਹਨ, ਜਿਸ ਨੂੰ ਲਗਾ ਕੇ ਤੁਸੀ ਤਾਂ ਦੁਨੀਆ ਦੇਖ ਸਕਦੇ ਹੋ ਪਰ ਸਾਹਮਣੇ ਵਾਲਾ ਨਹੀਂ ਦੇਖ ਪਾਉਂਦਾ ਕਿ ਤੁਹਾਡਾ ਧਿਆਨ ਕਿਸ ਪਾਸੇ ਹੈ। ਇਸਦੇ ਮਰਕਰੀ ਮੈਟਲ ਫ੍ਰੇਮ ਇਸ ਨੂੰ ਹੋਰ ਵੀ ਕਲਾਸੀ ਲੁਕ ਦਿੰਦੇ ਹਨ। ਫ੍ਰੇਮ 'ਚ ਤੁਸੀਂ ਡਿਫਰੈਂਟ ਪ੍ਰਿੰਟ ਵੀ ਚੂਜ਼ ਕਰ ਸਕਦੇ ਹੋ। ਤੁਸੀਂ ਡਬਲ ਸ਼ੇਡ ਫ੍ਰੇਮ ਤੋਂ ਇਲਾਵਾ ਫਲੋਰਲ, ਐਨੀਮਲ ਪ੍ਰਿੰਟਸ, ਮਲਟੀਕਲਰ ਫ੍ਰੇਮ ਵੀ ਟ੍ਰਾਈ ਕਰ ਸਕਦੇ ਹੋ।
-  ਚਿਹਰੇ ਦੇ ਆਕਾਰ ਦਾ ਰੱਖੋ ਧਿਆਨ
1. ਓਵਲ ਮਤਬਲ ਕਿ ਅੰਡਾਕਾਰ ਸ਼ੇਪ ਵਾਲੇ ਚਿਹਰੇ, ਸਨਗਲਾਸੇਜ਼ ਦੇ ਮਾਮਲੇ 'ਚ ਬਹੁਤ ਹੀ ਖੁਸ਼ਨਸੀਬ ਹੁੰਦੇ ਹਨ, ਕਿਉਂਕਿ ਉਹ ਕਿਸੇ ਵੀ ਫ੍ਰੇਮ ਦਾ ਸ਼ੇਡ ਟ੍ਰਾਈ ਕਰਨ, ਉਨ੍ਹਾਂ ਨੂੰ ਖੂਬ ਜਚਦਾ ਹੈ।
2. ਜਿਨ੍ਹਾਂ ਦਾ ਫੇਸ ਇਕਦਮ ਗੋਲ ਹੈ, ਉਨ੍ਹਾਂ ਨੂੰ ਰੈਕਟੈਂਗਲ ਫ੍ਰੇਮ ਦੇ ਚਸ਼ਮੇ ਟ੍ਰਾਈ ਕਰਨੇ ਚਾਹੀਦੇ ਹਨ। ਇਸ ਨਾਲ ਚਿਹਰਾ ਲੰਮਾ ਦਿਖਾਈ ਦੇਵੇਗਾ।
3. ਜਿਨ੍ਹਾਂ ਦਾ ਫੇਸ ਲੰਮਾ-ਚੌੜਾ ਸਕਵੇਅਰ ਜਾਂ ਰੈਕਟੈਂਗਲ ਸ਼ੇਪ ਹੈ, ਉਨ੍ਹਾਂ ਨੂੰ ਰਾਊਂਡ ਅਤੇ ਓਵਲ ਫ੍ਰੇਮ ਹੀ ਚੂਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਚਿਹਰੇ ਦੀ ਚੌੜਾਈ ਘੱਟ ਲਗਦੀ ਹੈ। ਰੈਕਟੈਂਗਲ ਫੇਸ 'ਚ ਰਿਮਲੈੱਸ ਐਵੀਏਟਰ ਬੈਸਟ ਲੱਗਦੇ ਹਨ। ਇਸ ਨਾਲ ਲੰਮਾ ਚੌੜਾ ਚਿਹਰਾ ਛੋਟਾ ਦਿਖਾਈ ਦਿੰਦਾ ਹੈ। ਉਂਝ ਇਨ੍ਹਾਂ ਚਿਹਰਿਆਂ 'ਤੇ ਰਾਊਂਡ ਗਲਾਸੇਜ਼ ਵੀ ਚੰਗੇ ਲੱਗਦੇ ਹਨ।
4. ਜੇ ਤੁਹਾਡਾ ਫੇਸ ਦੀਪਿਕਾ ਪਾਦੁਕੋਣ ਵਾਂਗ ਹਾਰਟ ਸ਼ੇਪ ਵਿਚ ਹੈ ਤਾਂ ਤੁਸੀਂ ਕੈਟ ਆਈ ਸ਼ੇਪ ਫ੍ਰੇਮ ਚੂਜ਼ ਕਰੋ।
-  ਸਕਿਨ ਟੋਨ ਦੇ ਹਿਸਾਬ ਨਾਲ ਚੁਣੋ ਰੰਗ
ਜੇ ਤੁਹਾਡਾ ਸਕਿਨ ਟੋਨ ਫੇਅਰ ਹੈ ਤਾਂ ਤੁਸੀਂ ਬ੍ਰਾਊਨ, ਡਾਰਕ ਮਹਿਰੂਨ, ਬਲੂ, ਰਿਫਲੈਕਟਰ ਸਨਗਲਾਸੇਜ਼ ਚੂਜ਼ ਕਰ ਸਕਦੇ ਹੋ। ਜੇ ਕੰਪਲੈਕਸ਼ਨ ਡਾਰਕ ਹੈ ਤਾਂ ਯੈਲੋ, ਲਾਈਟ ਬਲੂ, ਆਰੇਂਜ ਕਲਰ ਚੂਜ਼ ਕਰ ਸਕਦੇ ਹੋ।


Related News