ਸਟਾਇਲਿਸ਼ ਅਵਾਰਡ 2017:ਬਲੈਕ ਡਰੈਸ ''ਚ ਨਜ਼ਰ ਆਏ ਬਾਲੀਵੁਡ ਸਿਤਾਰੇ

03/25/2017 4:53:08 PM

ਮੁੰਬਈ— ਕਿਸੇ ਨਾ ਕਿਸੇ ਇਵੈਂਟ ਜਾਂ ਫਿਰ ਅਵਾਰਡ ਨਾਈਟ ''ਚ ਬਾਲੀਵੁਡ ਸਿਤਾਰਿਆਂ ਦੀ ਝਲਕ ਦਿਖ ਹੀ ਜਾਂਦੀ ਹੈ। ਇੰਝ ਹੀ ਮੁੰਬਈ ਦੇ ਇਕ ਆਲੀਸ਼ਾਨ ਹੋਟਲ ''ਚ ਐੱਚ ਟੀ ਮੋਸਟ ਸਟਾਇਲਿਸ਼ ਅਵਾਰਡ 2017 ਦਾ ਆਯੋਜਨ ਕੀਤਾ ਗਿਆ। ਜਿਸ ''ਚ ਬਾਲੀਵੁੱਡ ਤੋਂ ਲੈ ਕੇ ਟੀ.ਵੀ ਦੀਆਂ ਸਾਰੀਆਂ ਹਸਤੀਆਂ ਆਪਣੇ ਸਟਾਇਲ ਨਾਲ ਦਿਖਾਈ ਦਿੱਤੀਆਂ। 
ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ ਸਭ ਤੋਂ ਸਟਾਇਲਿਸ਼ ਸਟਾਰ ਅਤੇ ਹਿਰੋਇਨ ਨੂੰ ਪੁਰਸਕਾਰ ਨਾਲ ਸਣਮਾਣਿਤ ਕੀਤਾ ਗਿਆ। ਮੰਡੀਰਾ ਵੇਦੀ ਅਤੇ ਮਨੀਸ਼ ਪਾਲ ਇਸ ਇਵੈਂਟ ਦੇ ਹੋਸਟ ਸਨ। ਹਰ ਸਾਲ ਬਾਲੀਵੁੱਡ ''ਤੋਂ ਵੱਖ-ਵੱਖ ਕੈਟਗੀਰੀਜ਼ ਕਿਸੇ ਇਕ ਨੂੰ ਸਟਾਰਸ ਨੂੰ ਸਨਮਾਨਿਤ ਕਰਨ ਵਾਲੇ ਇਸ ਫੈਸ਼ਨ ਵਰਲਡ ਦੇ ਜਾਣੇ-ਮਾਣੇ ਚਿਹਰੇ ਸ਼ਾਮਲ ਸਨ। ਜਿਵੇਂ ਅਮਿਤਾਬ ਬੱਚਨ, ਦੀਪਿਕਾ ਪਾਦੁਕੋਨ, ਆਲੀਆ ਭੱਟ, ਸਿਧਾਰਥ ਮਲਹੋਤਰਾ, ਵਰੁਣ ਧਵਨ, ਅਨੁਸ਼ਕਾ ਸ਼ਰਮਾ ਆਦਿ। ਇੱਥੇ ਸਾਰਿਆਂ ਸਿਤਾਰਿਆਂ ਦਾ ਸਟਾਇਲ ਦੇਖਣ ਵਾਲਾ ਸੀ। ਸਾਰੇ ਦੇਖਣ ''ਚ ਬਹੁਤ ਹੀ ਸੋਹਣੇ ਲੱਗ ਰਹੇ ਸਨ।
ਅਵਾਰਡ ਨਾਈਟ ''ਚ ਖਾਸ ਗੱਲ ਇਹ ਹੋਈ ਕਿ ਸਾਰੇ ਸਿਤਾਰੇ ਪੱਛਮੀ ਲੁਕ ''ਚ ਨਜ਼ਰ ਆਏ। ਜ਼ਿਆਦਾਤਰ ਹੀਰੋਈਨਾਂ ਨੇ ਗਾਉਨ ਪਾਇਆ ਹੋਈਆ ਸੀ। ਇਕ ਹੋਰ ਖਾਸ ਗੱਲ ਕਿ ਇਸ ਅਵਾਰਡ ਨਾਈਟ ਲਈ ਜ਼ਿਆਦਾ ਸਿਤਾਰਿਆਂ ਨੇ ਬਲੈਕ ਕਲਰ ਚੁਣਿਆ ਸੀ। ਜੋ ਉਨ੍ਹਾਂ ਨੂੰ ਕਲਾਸੀ ਲੁਕ ਦੇ ਰਿਹਾ ਸੀ। ਦੀਪਿਕਾ ਦੀ ਗੱਲ ਕਰੀਏ ਤਾਂ ਉਹ ਬਲੈਕ ਕੋਲਡ-ਸ਼ੋਲਡਰ ਪੇਪਲਮ ਟੋਪ, ਬਲੈਕ ਪੈਂਟਸ ''ਚ ਨਜ਼ਰ ਆਈ। ਜਿਸ ''ਚ ਉਹ ਕਾਫੀ ਸੋਹਣੀ ਲੱਗ ਰਹੀ ਸੀ। ਉੱਥੇ ਹੀ ਅਨੁਸ਼ਕਾ ਨੇ ਵੈਲਵੇਟ ਬ੍ਰਾਲੇਟ ਅਤੇ ਪੈਂਟਸ ਦੇ ਨਾਲ ਬਲੈਕ ਬਲੇਜ਼ਰ ਪਹਿਣਿਆਂ ਹੋਇਆ ਸੀ।


Related News