ਆਸਟ੍ਰੇਲੀਆ ਤੇ UK ਵਾਂਗ ਵਿਦਿਆਰਥੀ ਦਾ ਸਪਾਊਸ ਵੀ ਕੈਨੇਡਾ ਜਾ ਸਕਦਾ ਹੈ ਨਾਲ

Friday, Aug 14, 2020 - 01:48 PM (IST)

ਆਸਟ੍ਰੇਲੀਆ ਤੇ UK ਵਾਂਗ ਵਿਦਿਆਰਥੀ ਦਾ ਸਪਾਊਸ ਵੀ ਕੈਨੇਡਾ ਜਾ ਸਕਦਾ ਹੈ ਨਾਲ

ਬਹੁਤੇ ਇੰਮੀਗ੍ਰੇਸ਼ਨ ਏਜੰਟਾਂ ਨੂੰ ਨਹੀਂ ਇਲਮ, ਵਿਦਿਆਰਥੀ ਵੀ ਹਨੇਰੇ ਵਿੱਚ

ਕੁਲਵਿੰਦਰ ਕੌਰ ਸੋਸਣ

ਆਸਟ੍ਰੇਲੀਆ ਤੇ ਯੂਕੇ ਦੇ ਵਿਦਿਆਰਥੀ ਵੀਜੇ ਦੇ ਨਾਲ-ਨਾਲ ਸਪਾਊਸ (ਸਟੂਡੈਂਟ ਦਾ ਪਤੀ ਜਾਂ ਪਤਨੀ) ਨਾਲ ਜਾ ਸਕਦਾ ਹੈ। ਇਹ ਸਹੂਲਤ ਕੈਨੇਡਾ ਲਈ ਵੀ ਹੈ। ਵਿਦਿਆਰਥੀ ਦੇ ਨਾਲ ਉਸਦਾ ਸਪਾਊਸ ਵੀ ਕੈਨੇਡਾ ਜਾ ਸਕਦਾ ਹੈ ਅਤੇ ਦੋਹਾਂ ਦੇ ਬੱਚੇ ਵੀ। ਵਿਦਿਆਰਥੀ ਨੂੰ ਸਟੱਡੀ ਪਰਮਿਟ ਮਿਲਦਾ ਹੈ ਜਿਵੇਂ ਆਮ ਸਟੂਡੈਂਟ ਨੂੰ ਮਿਲਦਾ ਹੈ, ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਬੱਚਿਆਂ ਨੂੰ ਵਿਜਿਟਰ ਵੀਜ਼ਾ। ਬੱਚਿਆਂ ਦਾ ਵਿਜਿਟਰ ਵੀਜ਼ਾ ਵੀ ਕੈਨੇਡਾ ਜਾ ਕੇ ਸਟੱਡੀ ਪਰਮਿਟ ਵਿੱਚ ਬਦਲਿਆ ਜਾ ਸਕਦਾ ਹੈ। ਇਸ ਤੱਥ ਤੋਂ ਜਿਥੇ ਪੰਜਾਬ ਦੇ ਬਹੁਤੇ ਏਜੰਟ ਵੀ ਬੇਇਲਮੇ ਹਨ, ਉਥੇ ਸਟੂਡੈਂਟ ਤਾਂ ਬਿਲਕੁਲ ਹਨੇਰੇ ਵਿੱਚ ਹੀ ਹਨ।

ਵਿਦਿਆਰਥੀ ਦੇ ਨਾਲ ਸਪਾਊਸ ਤੇ ਬੱਚਿਆਂ ਦਾ ਵੀਜਾ ਅਪਲਾਈ ਕਰਨ ਦਾ ਤਰੀਕਾ
ਇਹ ਦੋ ਤਰ੍ਹਾਂ ਨਾਲ ਹੋ ਸਕਦਾ ਹੈ। ਪਹਿਲਾ ਤਰੀਕਾ ਵਿਦਿਆਰਥੀ ਦੇ ਨਾਲ ਹੀ ਸਪਾਊਸ ਤੇ ਬੱਚਿਆਂ ਦੀ ਫਾਈਲ ਲੱਗ ਜਾਂਦੀ ਹੈ। ਪਹਿਲਾਂ ਵਿਦਿਆਰਥੀ ਦਾ ਵੀਜ਼ਾ ਮਨਜੂਰ ਹੁੰਦਾ ਹੈ ਤੇ ਫਿਰ ਸਪਾਊਸ ਤੇ ਬੱਚਿਆਂ ਦਾ।

ਦੂਸਰਾ ਤਰੀਕਾ ਹੈ ਕਿ ਪਹਿਲਾਂ ਵਿਦਿਆਰਥੀ ਦਾ ਇਕੱਲੇ ਦਾ ਵੀਜ਼ਾ ਅਪਲਾਈ ਕੀਤਾ ਜਾਂਦਾ ਹੈ ਤੇ ਅਰਜੀ ਮਨਜੂਰ ਹੋਣ ਤੋਂ ਬਾਅਦ ਸਪਾਊਸ ਤੇ ਬੱਚਿਆਂ ਦੀ ਅਰਜੀ ਬਾਅਦ ਵਿੱਚ ਲਗਾਈ ਜਾਂਦੀ ਹੈ ਤੇ ਸਾਰਾ ਟੱਬਰ ਇਕੱਠਿਆਂ ਹੀ ਜਹਾਜ਼ ਚੜ੍ਹ ਸਕਦਾ ਹੈ।

ਪੜ੍ਹੋ ਇਹ ਵੀ ਖਬਰ - ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਕਰੋ ਇਹ ਕੰਮ, ਫਿਰ ਹੋਣਗੇ ਕਈ ਫਾਇਦੇ

ਜਿੰਨਾ ਪੁਰਾਣਾ ਵਿਆਹ, ਉਨੇ ਵੱਧ Chances 
ਵਿਦਿਆਰਥੀ ਸਪਾਊਸ ਵੀਜ਼ੇ ਵਿੱਚ ਵੀਜ਼ਾ ਅਫਸਰ ਵੱਲੋਂ ਵਿਆਹ ਦੀ ਵੈਧਤਾ ’ਤੇ ਸ਼ੱਕ ਪ੍ਰਗਟ ਕੀਤਾ ਜਾ ਸਕਦਾ ਹੈ। ਜੇ ਵਿਆਹ ਇੱਕ ਸਾਲ ਤੋਂ ਘੱਟ ਪੁਰਾਣਾ ਹੈ। ਪਰ ਜੇ ਵਿਆਹ ਦੇ ਪੁਖਤਾ ਸਬੂਤ ਅਤੇ ਬਹੁਤ ਸਾਰੀਆਂ ਫੋਟੋਆਂ ਲਗਾਈਆਂ ਜਾਣ ਤਾਂ ਅਜਿਹੀ ਨੌਬਤ ਨਹੀਂ ਆਉਂਦੀ। ਫਿਰ ਵੀ ਜਿੰਨਾ ਵੀ ਪੁਰਾਣਾ ਵਿਆਹ ਹੋਵੇਗਾ, ਉਨੇ ਹੀ ਵੀਜ਼ੇ ਦੇ ਵੱਧ ਚਾਂਸ ਹੋਣਗੇ। ਜੇਕਰ ਦੋਹਾਂ ਦੇ ਬੱਚੇ ਹੋਣਗੇ ਤਾਂ ਫਿਰ ਵੀਜ਼ੇ ਵਿੱਚ ਅੜਚਣ ਆਉਣ ਦੀ ਕੋਈ ਬਹੁਤੀ ਸੰਭਾਵਨਾ ਨਹੀਂ। 

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਵੀ ਪੈਰਾਂ ਵਿਚ ਹੁੰਦੀ ਹੈ ਸੋਜ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖੇ

ਮੁੰਡੇ ਵਾਲਿਆਂ ਵੱਲੋਂ ਖਰਚਾ ਕਰਨ ਦਾ ਰੁਝਾਨ
ਕੁੜੀਆਂ ਹੁਸ਼ਿਆਰ ਹੁੰਦੀਆਂ ਹਨ ਤੇ IELTS  ਵਿੱਚੋਂ ਚੰਗੇ ਬੈਂਡ ਲੈ ਲੈਂਦੀਆਂ ਹਨ। ਪੰਜਾਬ ਵਿੱਚ ਰੁਝਾਨ ਬਣ ਚੁੱਕਾ ਹੈ ਕਿ ਚੰਗੇ ਬੈਂਡ ਵਾਲੀਆਂ ਕੁੜੀਆਂ ਲੱਭ ਕੇ ਪੜ੍ਹਾਈ ਦਾ ਖਰਚਾ ਮੁੰਡੇ ਵਾਲਿਆਂ ਵੱਲੋਂ ਕੀਤਾ ਜਾਂਦਾ ਹੈ ਤੇ ਆਮ ਤੌਰ ਤੇ ਵਿਆਹ ਵੀ ਪੱਕਾ ਹੀ ਹੁੰਦਾ ਹੈ। ਕੁਝ ਕੇਸਾਂ ਵਿੱਚ ਬਣਾਉਟੀ ਵਿਆਹ ਵੀ ਕੀਤਾ ਜਾਂਦਾ ਹੈ। 

ਪੜ੍ਹੋ ਇਹ ਵੀ ਖਬਰ - ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕੁੜੀਆਂ ਦੇ ਮੁੱਕਰ ਜਾਣ ਦਾ ਡਰ
ਬਹੁਤੇ ਕੇਸਾਂ ਵਿੱਚ ਤਾਂ ਕੁੜੀਆਂ ਕੈਨੇਡਾ ਜਾ ਕੇ ਆਪਣੇ ਪਤੀ ਨੂੰ ਓਪਨ ਵਰਕ ਪਰਮਿਟ ’ਤੇ ਬੁਲਾ ਲੈਂਦੀਆਂ ਹਨ ਪਰ ਕੁਝ ਕੇਸਾਂ ਵਿੱਚ ਕੁੜੀਆਂ ਦੇ ਮੁੱਕਰ ਜਾਣ ਦੇ ਕੇਸ ਵੀ ਸਾਹਮਣੇ ਆਏ ਹਨ। ਕੈਨੇਡਾ ਪਹੁੰਚ ਕੇ ਕੁੜੀ ਆਤਮ ਨਿਰਭਰ ਹੋਣ ਤੋਂ ਬਾਅਦ ਮੁੰਡੇ ਨਾਲ ਕੋਈ ਰਿਸ਼ਤਾ ਰੱਖਣ ਤੋਂ ਇਨਕਾਰ ਕਰ ਦਿੰਦੀ ਹੈ। ਅਜਿਹੇ ਵਿੱਚ ਮੁੰਡੇ ਵਾਲਿਆਂ ਦਾ ਝੁੱਗਾ ਚੌੜ ਹੋ ਜਾਂਦਾ ਹੈ ਅਤੇ ਮੁੰਡਾ ਕੈਨੇਡਾ ਨਹੀਂ ਪਹੁੰਚਦਾ।

ਪੜ੍ਹੋ ਇਹ ਵੀ ਖਬਰ - ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’

ਵਿਦਿਆਰਥੀ ਦੇ ਨਾਲ ਹੀ ਸਪਾਊਸ ਜਾ ਵੀਜ਼ਾ ਲਵਾ ਕੇ ਇਸ ਖਦਸ਼ੇ ਤੋਂ ਬਚਿਆ ਜਾ ਸਕਦਾ ਹੈ ਤੇ ਮੁੰਡਾ ਸੁੱਖੀਂ-ਸਾਂਦੀਂ ਕੈਨੇਡਾ ਪਹੁੰਚ ਜਾਂਦਾ ਹੈ।

1. ਜਿੰਨੀ ਤਾਰੀਕ ਤੱਕ ਵਿਦਿਆਰਥੀ ਦਾ ਵੀਜ਼ਾ, ਉਥੋਂ ਤੱਕ ਹੀ ਲੱਗਦਾ ਹੈ ਸਪਾਊਸ ਤੇ ਬੱਚਿਆਂ ਦਾ ਵੀਜ਼ਾ।
2. ਵਿਦਿਆਰਥੀ ਤੇ ਸਪਾਊਸ ਦੀ ਉਮਰ ਦਾ ਫਰਕ ਨਹੀਂ ਹੋਣਾ ਚਾਹੀਦਾ, 7 ਸਾਲ ਤੋਂ ਵੱਧ।
3. ਵਿਆਹ ਦੇ ਸਬੂਤਾਂ ਦੇ ਨਾਲ-ਨਾਲ ਇਕੱਠੇ ਰਹਿਣ ਦੇ ਸਬੂਤ ਵੀ ਲਾਉਣੇ ਜ਼ਰੂਰੀ।
4. ਵਿਦਿਆਰਥੀ ਦੀ ਫਾਈਲ ਵਿੱਚ ਵਿਆਹ ਦਾ ਸਰਟੀਫਿਕੇਟ ਲਗਾਉਣਾ ਜ਼ਰੂਰੀ।
5. ਸੇਵਿੰਗ ਖਾਤਿਆਂ ਵਿੱਚ ਫੰਡ ਦਿਖਾਉਣਾ ਲਾਜ਼ਮੀ ਤੇ ਫੰਡਾਂ ਦਾ ਸ੍ਰੋਤ ਵੀ ਸਪੱਸ਼ਟ ਕਰਨਾ ਲਾਜ਼ਮੀ।
6. ਸਪਾਊਸ ਦੀ ਪੜ੍ਹਾਈ ਤੇ ਕੰਮ ਦਾ ਤਜਰਬਾ "ਸਕਿੱਲਡ" ਹੋਵੇ ਤਾਂ ਫਾਇਦੇਮੰਦ ਹੈ।

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ


author

rajwinder kaur

Content Editor

Related News