ਇਸ ਤਰ੍ਹਾਂ ਬਣਾਓ Strozzapreti Ala Norma Pasta

Tuesday, Oct 30, 2018 - 04:19 PM (IST)

ਇਸ ਤਰ੍ਹਾਂ ਬਣਾਓ Strozzapreti Ala Norma Pasta

ਨਵੀਂ ਦਿੱਲੀ— ਬ੍ਰੇਕਫਾਸਟ 'ਚ ਕੁਝ ਆਸਾਨ ਅਤੇ ਹੈਲਦੀ ਬਣਾਉਣ ਦੀ ਸੋਚ ਰਹੀ ਹੋ ਤਾਂ ਇਟੈਲੀਅਨ ਪਾਸਤਾ ਪਰਫੈਕਟ ਆਪਸ਼ਨ ਹੈ। ਇਹ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਸਭ ਨੂੰ ਖੂਬ ਪਸੰਦ ਆਵੇਗਾ ਤਾਂ ਚਲੋ ਜਾਣਦੇ ਹਾਂ Strozzapreti Ala Norma Pasta ਬਣਾਉਣ ਦੀ ਰੈਸਿਪੀ। 
ਸਮੱਗਰੀ 
ਪਾਸਤਾ 120 ਗ੍ਰਾਮ (Strozzapreti Pasta)
ਟਮੈਟੋ ਸਾਓਸ 200 ਗ੍ਰਾਮ 
ਜੈਤੂਨ ਦਾ ਤੇਲ 30 ਮਿ.ਲੀ
ਲਸਣ 15 ਗ੍ਰਾਮ(ਕਟੇ ਹੋਏ)
ਬੈਂਗਨ 60 ਗ੍ਰਾਮ
ਨਮਕ ਸੁਆਦ ਮੁਤਾਬਕ 
ਲਾਲ ਮਿਰਚ ਸੁਆਦ ਮੁਤਾਬਕ 
Smoked Scamorza Cheese 30 ਗ੍ਰਾਮ
ਤੁਲਸੀ ਦੀਆਂ ਪੱਤੀਆਂ 
ਬਣਾਉਣ ਦੀ ਵਿਧੀ 
1.
ਸਭ ਤੋਂ ਪਹਿਲਾਂ ਪੈਨ 'ਚ ਪਾਣੀ ਗਰਮ ਕਰਕੇ ਪਾਸਤੇ ਨੂੰ 3-4 ਮਿੰਟ ਤਕ ਉਬਾਲ ਲਓ। ਪਾਸਤੇ ਨੂੰ ਉਬਾਲਣ ਤੋਂ ਬਾਅਦ ਇਸ ਨੂੰ ਛਾਣ ਕੇ ਸਾਈਡ 'ਤੇ ਰੱਖ ਦਿਓ।
2. ਸਾਓਸ ਬਣਾਉਣ ਲਈ ਇਕ ਪੈਨ 'ਚ ਜੈਤੂਨ ਦਾ ਤੇਲ ਗਰਮ ਕਰਕੇ ਉਸ 'ਚ ਲਸਣ ਫ੍ਰਾਈ ਕਰੋ। 
3. ਇਸ ਤੋਂ ਬਾਅਦ ਇਸ 'ਚ ਟਮੈਟੋ ਸਾਓਸ ਅਤੇ ਫ੍ਰਾਈ ਬੈਂਗਨ ਮਿਕਸ ਕਰੋ। ਇਸ ਨੂੰ ਉਦੋਂ ਤਕ ਪਕਾਓ ਜਦੋਂ ਤਕ ਕਿ ਇਸ ਦਾ ਟੈਕਚਰ ਉਭਰ ਕੇ ਨਾ ਆ ਜਾਵੇ।
4. ਇਸ ਤੋਂ ਬਾਅਦ ਇਸ 'ਚ ਉਬਲਿਆਂ ਹੋਇਆ ਪਾਸਤਾ, ਪਨੀਰ, ਨਮਕ ਅਤੇ ਲਾਲ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। 
5. ਫਿਰ ਇਸ ਨੂੰ ਪਲੇਟ 'ਚ ਕੱਢ ਕੇ ਪਨੀਰ ਅਤੇ ਤੁਲਸੀ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰੋ। 
6. ਤੁਹਾਡਾ ਇਟੈਲੀਅਨ ਪਾਸਤਾ ਬਣ ਕੇ ਤਿਆਰ ਹੈ। ਫਿਰ ਇਸ ਨੂੰ ਤੁਸੀਂ ਪਲੇਟ 'ਚ ਪਾ ਕੇ ਸਰਵ ਕਰੋ।


Related News