ਇਸ ਲਈ ਔਰਤਾਂ ਨੂੰ ਮਰਦਾਂ ਦੇ ਛਾਤੀ ਦੇ ਵਾਲ ਨਹੀਂ ਆਉਂਦੇ ਪਸੰਦ

Wednesday, Jun 14, 2017 - 10:46 AM (IST)

ਇਸ ਲਈ ਔਰਤਾਂ ਨੂੰ ਮਰਦਾਂ ਦੇ ਛਾਤੀ ਦੇ ਵਾਲ ਨਹੀਂ ਆਉਂਦੇ ਪਸੰਦ

ਮੁੰਬਈ— ਇਕ ਸਮਾਂ ਸੀ ਜਦੋਂ ਮਰਦ ਆਪਣੀ ਛਾਤੀ ਦੇ ਵਾਲ ਸਾਰਿਆਂ ਨੂੰ ਦਿਖਾਇਆ ਕਰਦੇ ਸੀ। ਜੇਕਰ ਫਿਲਮਾਂ 'ਚ ਵੀ ਦੇਖਿਆ ਜਾਵੇ ਤਾਂ ਹੀਰੋ ਵੀ ਆਪਣੀ ਸ਼ਰਟ ਦੇ ਬਟਨ ਖੋਲ ਕੇ ਛਾਤੀ ਦੇ ਵਾਲ ਦਿਖਾਉਂਦੇ ਸੀ। ਉੱਥੇ ਹੀ ਅੱਜ ਦੀ ਜਨਰੇਸ਼ਨ ਛਾਤੀ ਦੇ ਵਾਲ ਬਿਲਕੁੱਲ ਵੀ ਪਸੰਦ ਨਹੀਂ ਕਰਦੇ। ਉੱਥੇ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਔਰਤਾਂ ਨੂੰ ਮਰਦਾਂ ਦੇ ਛਾਤੀ ਦੇ ਵਾਲ ਆਉਂਦੇ ਹਨ ਜਾ ਨਹੀਂ ਆਓ ਜਾਣਦੇ ਹਾਂ। 
ਇਕ ਸਰਵੇ ਦੇ ਅਨੁਸਾਰ ਇਹ ਦੱਸਿਆ ਗਿਆ ਹੈ ਕਿ ਇਸ ਸਰਵੇ 'ਚ 1000 ਔਰਤਾਂ ਨੇ ਭਾਗ ਲਿਆ, ਜਿਸ 'ਚ ਉਨ੍ਹਾਂ ਕੋਲੋ ਸਾਮਾਨ ਸਵਾਲ ਹੀ ਪੁੱਛੇ ਗਏ। ਇਨ੍ਹਾਂ 'ਚ ਸ਼ਾਮਲ ਔਰਤਾਂ 'ਚੋ ਸਿਰਫ 17% ਔਰਤਾਂ ਨੂੰ ਹੀ ਛਾਤੀ 'ਤੇ ਕਲੀਨ ਸ਼ੇਪ ਵਾਲੇ ਮਰਦ ਪਸੰਦ ਹੈ। ਪਰ ਇਹ ਵੀ ਕਿਹਾ ਗਿਆ ਕਿ ਬਾਡੀ-ਬਿਲਡਰ ਲੜਕੇ ਛਾਤੀ 'ਤੇ ਬਿਨ੍ਹਾਂ ਵਾਲਾਂ ਦੇ ਹੀ ਚੰਗੇ ਲੱਗਦੇ ਹਨ।
ਉੱਥੇ ਹੀ ਲਗਭੱਗ 53% ਔਰਤਾਂ ਨੂੰ ਪਸੰਦ ਨਾ ਤਾਂ ਕਲੀਨ ਸ਼ੇਪ ਵਾਲੀ ਛਾਤੀ ਹੈ ਅਤੇ ਨਾ ਹੀ ਵਾਲਾਂ ਵਾਲੀ। ਉਨ੍ਹਾਂ ਦਾ ਮੰਨਣਾ ਹੈ ਕਿ ਛਾਤੀ ਦੇ ਵਾਲ ਨਾ ਤਾਂ ਜ਼ਿਆਦਾ ਵੱਡੇ ਹੋਣੇ ਚਾਹੀਦੇ ਹਨ ਅਤੇ ਨਾ ਹੀ ਇਕਦਮ ਸਾਫ। ਇਹ ਸਹੀ ਤਰੀਕੇ ਨਾਲ ਕੱਟੇ ਹੋਣੇ ਚਾਹੀਦੇ ਹਨ।
ਉੱਥੇ ਹੀ 30% ਔਰਤਾਂ ਦਾ ਮੰਨਣਾ ਹੈ, ਕਿ ਛਾਤੀ ਦੇ ਵਾਲਾਂ ਨਾਲ ਮਰਦ ਮਰਦਾਨਾ ਲੱਗਦੇ ਹਨ ਪਰ ਇਸ 'ਤੇ ਵੋਟ ਕਰਨ ਵਾਲੀਆਂ ਔਰਤਾਂ 30 ਤੋਂ ਜ਼ਿਆਦਾ ਉਮਰ ਦੀਆਂ ਸੀ। ਜਿਨ੍ਹਾਂ ਲੋਕਾਂ ਨੇ ਛਾਤੀ ਦੇ ਵਾਲਾਂ ਦਾ ਸਹਿਯੋਗ ਕੀਤਾ ਉਨ੍ਹਾਂ ਨੇ ਕਿਹਾ ਕਿ ਛਾਤੀ ਦੇ ਵਾਲਾਂ ਨਾਲ ਮਰਦ ਬੁੱਧੀਮਾਨ ਹੁੰਦੇ ਹਨ।


Related News