‘ਸਲਿਟ ਟਾਪ ਕੋ-ਆਰਡ ਸੈੱਟ’ ਬਣਿਆ ਮੁਟਿਆਰਾਂ ਦਾ ਨਵਾਂ ਫੈਸ਼ਨ ਟ੍ਰੈਂਡ

Friday, Aug 14, 2026 - 09:44 AM (IST)

‘ਸਲਿਟ ਟਾਪ ਕੋ-ਆਰਡ ਸੈੱਟ’ ਬਣਿਆ ਮੁਟਿਆਰਾਂ ਦਾ ਨਵਾਂ ਫੈਸ਼ਨ ਟ੍ਰੈਂਡ

ਵੈੱਬ ਡੈਸਕ- ਪਿਛਲੇ ਕੁਝ ਸਾਲਾਂ ਤੋਂ ਕੋ-ਆਰਡ ਸੈੱਟ ਫੈਸ਼ਨ ਦੀ ਦੁਨੀਆ ਵਿਚ ਸਭ ਤੋਂ ਵੱਧ ਚਰਚਾ ਵਿਚ ਹਨ। ਟਾਪ ਅਤੇ ਬਾਟਮ ਦੀ ਮੈਚਿੰਗ ਜੋੜੀ ਨਾ ਸਿਰਫ ਆਕਰਸ਼ਕ ਲੱਗਦੀ ਹੈ ਸਗੋਂ ਪਹਿਨਣ ਵਿਚ ਵੀ ਬੇਹੱਦ ਆਰਾਮਦਾਇਕ ਹੁੰਦੀ ਹੈ। ਬਾਜ਼ਾਰ ਵਿਚ ਅੱਜਕੱਲ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ, ਕਢਾਈ ਅਤੇ ਪ੍ਰਿੰਟ ਵਾਲੇ ਕੋ-ਆਰਡ ਸੈੱਟ ਉਪਲਬਧ ਹਨ, ਜੋ ਮੁਟਿਆਰਾਂ ਦੇ ਨਾਲ-ਨਾਲ ਔਰਤਾਂ ਨੂੰ ਵੀ ਖੂਬ ਪਸੰਦ ਆ ਰਹੇ ਹਨ।

ਇਹੋ ਕਾਰਨ ਹੈ ਕਿ ਖਰੀਦਦਾਰੀ, ਦਫ਼ਤਰ ਤੋਂ ਲੈ ਕੇ ਸਮਾਰੋਹਾਂ ਤੱਕ ਹਰ ਮੌਕੇ ’ਤੇ ਮੁਟਿਆਰਾਂ ਅਤੇ ਔਰਤਾਂ ਨੂੰ ਵੱਖ-ਵੱਖ ਡਿਜ਼ਾਈਨ ਦੇ ਕੋ-ਆਰਡ ਸੈੱਟਾਂ ਵਿਚ ਦੇਖਿਆ ਜਾ ਸਕਦਾ ਹੈ। ਕੁਝ ਔਰਤਾਂ ਨੂੰ ਫਲੋਰਲ ਪ੍ਰਿੰਟਿਡ ਕੋ-ਆਰਡ ਸੈੱਟ ਪਸੰਦ ਹਨ ਤਾਂ ਕੁਝ ਸਾਦੇ ਅਤੇ ਸਿੰਗਲ ਕਲਰ ਵਿਚ ਸਹਿਜਤਾ ਮਹਿਸੂਸ ਕਰਦੀਆਂ ਹਨ। ਅੱਜਕੱਲ ਸਲਿਟ ਜਾਂ ਕੱਟ ਡਿਜ਼ਾਈਨ ਵਾਲੇ ਕੋ-ਆਰਡ ਸੈੱਟ ਕਾਫ਼ੀ ਟ੍ਰੈਂਡ ਵਿਚ ਹਨ।

ਖਾਸ ਕਰ ਕੇ ਸਲਿਟ ਟਾਪ ਕੋ-ਆਰਡ ਸੈੱਟ ਮੁਟਿਆਰਾਂ ਅਤੇ ਔਰਤਾਂ ਨੂੰ ਬਹੁਤ ਭਾ ਰਹੇ ਹਨ। ਇਹ ਬਾਕੀ ਕੋ-ਆਰਡ ਸੈੱਟਾਂ ਤੋਂ ਥੋੜ੍ਹੇ ਵੱਖਰੇ ਅਤੇ ਸਟਾਈਲਿਸ਼ ਦਿਖਾਈ ਦਿੰਦੇ ਹਨ। ਇਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਟਾਪ ਭਾਵ ਕੁਰਤੀ ਵਿਚ ਕੋਈ ਨਾ ਕੋਈ ਕੱਟ ਡਿਜ਼ਾਈਨ ਦਿੱਤਾ ਜਾਂਦਾ ਹੈ। ਕਦੇ ਇਹ ਕੱਟ ਵਿਚਕਾਰ ਹੁੰਦਾ ਹੈ ਤਾਂ ਕਦੇ ਸਾਈਡ ਵਿਚ। ਕੱਟ ਦਾ ਆਕਾਰ ਵੀ ਵੱਖ-ਵੱਖ ਹੁੰਦਾ ਹੈ। ਕਈ ਵਾਰ ਕੱਟ ਸਿੱਧਾ ਹੁੰਦਾ ਹੈ, ਤਾਂ ਕਈ ਵਾਰ ਯੂ-ਸ਼ੇਪ, ਵੀ-ਸ਼ੇਪ ਜਾਂ ਗੋਲ ਆਕਾਰ ਵਿਚ ਵੀ ਦਿਖਾਈ ਦਿੰਦਾ ਹੈ। ਇਸੇ ਕੱਟ ਦੇ ਕਾਰਨ ਇਹ ਕੋ-ਆਰਡ ਸੈੱਟ ਹੋਰ ਵੀ ਆਰਾਮਦਾਇਕ ਅਤੇ ਆਧੁਨਿਕ ਬਣ ਜਾਂਦੇ ਹਨ।

ਇਸੇ ਵਜ੍ਹਾ ਨਾਲ ਸਕੂਲ ਅਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਨੂੰ ਵੀ ਇਸ ਪ੍ਰਕਾਰ ਦੇ ਕੱਟ ਡਿਜ਼ਾਈਨ ਵਾਲੇ ਕੋ-ਆਰਡ ਸੈੱਟ ਬਹੁਤ ਪਸੰਦ ਆ ਰਹੇ ਹਨ। ਸਲਿਟ ਡਿਜ਼ਾਈਨ ਕੇਵਲ ਟਾਪ ਤੱਕ ਹੀ ਸੀਮਤ ਨਹੀਂ ਹੈ। ਕਈ ਵਾਰ ਬਾਟਮ ਭਾਵ ਪਲਾਜ਼ੋ ਜਾਂ ਪੈਂਟ ਦੇ ਵਿਚਕਾਰ ਜਾਂ ਸਾਈਡ ’ਚ ਵੀ ਕੱਟ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਕੋ-ਆਰਡ ਸੈੱਟ ਵਿਚ ਸਕਰਟ ਹੋਵੇ ਤਾਂ ਸਕਰਟ ਵਿਚ ਵੀ ਸਾਈਡ ਸਲਿਟ ਦੇਖੀ ਜਾ ਸਕਦੀ ਹੈ।

ਇਹ ਸਲਿਟ ਪਹਿਰਾਵੇ ਨੂੰ ਆਕਰਸ਼ਕ ਬਣਾਉਣ ਦੇ ਨਾਲ-ਨਾਲ ਚੱਲਣ-ਫਿਰਨ ਵਿਚ ਵੀ ਸਹੂਲਤ ਦਿੰਦੇ ਹਨ। ਕੱਟ ਡਿਜ਼ਾਈਨ ਦੇ ਕਾਰਨ ਇਹ ਕੋ-ਆਰਡ ਸੈੱਟ ਸਿਰਫ ਆਮ ਮੁਟਿਆਰਾਂ ਨੂੰ ਹੀ ਨਹੀਂ ਸ ਗੋਂ ਅਦਾਕਾਰਾਂ ਅਤੇ ਮਾਡਲਾਂ ਨੂੰ ਵੀ ਖੂਬ ਪਸੰਦ ਆ ਰਹੇ ਹਨ। ਕਈ ਬਾਲੀਵੁੱਡ ਅਦਾਕਾਰਾਂ ਨੂੰ ਵੀ ਵੱਖ-ਵੱਖ ਮੌਕਿਆਂ ’ਤੇ ਇਸ ਪ੍ਰਕਾਰ ਦੇ ਡਿਜ਼ਾਈਨ ਦੇ ਕੋ-ਆਰਡ ਸੈੱਟਾਂ ਵਿਚ ਦੇਖਿਆ ਜਾ ਸਕਦਾ ਹੈ। ਵਿਸ਼ੇਸ਼ ਤੌਰ ’ਤੇ ਸਾਦੇ ਕੋ-ਆਰਡ ਸੈੱਟ ’ਤੇ ਇਹ ਕੱਟ ਡਿਜ਼ਾਈਨ ਹੋਰ ਵੀ ਉੱਭਰ ਕੇ ਸਾਹਮਣੇ ਆਉਂਦਾ ਹੈ ਅਤੇ ਇਸ ਨੂੰ ਖੂਬਸੂਰਤ ਬਣਾਉਂਦਾ ਹੈ।

ਫੈਬਰਿਕ ਦੀ ਗੱਲ ਕਰੀਏ ਤਾਂ ਕਾਟਨ, ਰੇਯਾਨ, ਲਿਨੇਨ, ਜਾਰਜੈਟ ਤੋਂ ਲੈ ਕੇ ਡੈਨਿਮ ਤੱਕ ਵਿਚ ਇਸ ਪ੍ਰਕਾਰ ਦੇ ਸਲਿਟ ਟਾਪ ਕੋ-ਆਰਡ ਸੈੱਟ ਆਸਾਨੀ ਨਾਲ ਉਪਲਬਧ ਹਨ। ਗਰਮੀਆਂ ਲਈ ਕਾਟਨ ਅਤੇ ਰੇਯਾਨ ਬੈਸਟ ਹਨ, ਉੱਥੇ ਹੀ ਸਮਾਰੋਹਾਂ ਲਈ ਜਾਰਜੈਟ ਅਤੇ ਡਿਜ਼ਾਈਨਰ ਕੋ-ਆਰਡ ਸੈੱਟ ਪਸੰਦ ਕੀਤੇ ਜਾ ਰਹੇ ਹਨ। ਕੋ-ਆਰਡ ਸੈੱਟ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਮੁਟਿਆਰਾਂ ਇਨ੍ਹਾਂ ਨੂੰ ਵੱਖ-ਵੱਖ ਟਾਪ ਅਤੇ ਬਾਟਮ ਨਾਲ ਮਿਲਾ ਕੇ ਆਪਣੇ ਨਵੇਂ ਲੁੱਕ ਕ੍ਰਿਏਟ ਕਰ ਸਕਦੀਆਂ ਹਨ। ਕੁੱਲ ਮਿਲਾ ਕੇ ਸਲਿਟ ਟਾਪ ਕੋ-ਆਰਡ ਸੈੱਟ ਫੈਸ਼ਨ, ਆਰਾਮ, ਟ੍ਰੈਂਡ ਅਤੇ ਸਟਾਈਲ ਚਾਰਾਂ ਦਾ ਸੰਗਮ ਹੈ। 


author

DIsha

Content Editor

Related News