ਛਾਈਆਂ ਨਾਲ ਸਕਿਨ ਪੈ ਗਈ ਹੈ ਕਾਲੀ ਤਾਂ ਲਗਾਓ ਇਹ ਫੇਸ ਪੈਕ

03/07/2020 5:16:57 PM

ਜਲੰਧਰ—ਔਰਤਾਂ ਦੇ ਚਿਹਰੇ 'ਤੇ ਛਾਈਆਂ ਦੇ 2 ਮੁੱਖ ਕਾਰਨ ਹਨ | ਇਕ ਤਾਂ ਪ੍ਰੈਗਨੈਂਸੀ ਦੇ ਬਾਅਦ ਕੁਝ ਔਰਤਾਂ ਦੇ ਚਿਹਰੇ 'ਤੇ ਛਾਈਆਂ ਪੈਣ ਲੱਗਦੀਆਂ ਹਨ ਜਾਂ ਫਿਰ ਜ਼ਿਆਦਾ ਦੇਰ ਤੱਕ ਧੁੱਪ 'ਚ ਰਹਿਣ ਦੀ ਵਜ੍ਹਾ ਨਾਲ ਵੀ ਛਾਈਆਂ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ | ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਕ ਅਜਿਹਾ ਘਰੇਲੂ ਨੁਸਖੇ ਦੇ ਬਾਰੇ 'ਚ ਜੋ ਤੁਹਾਡੇ ਚਿਹਰੇ ਦੀਆਂ ਛਾਈਆਂ ਨੂੰ ਪੂਰੀ ਤਰ੍ਹਾਂ ਸਾਫ ਕਰ ਦੇਵੇਗਾ | ਆਓ ਜਾਣਦੇ ਹਾਂ ਉਸ ਦੇ ਨੁਸਖੇ ਦੇ ਬਾਰੇ 'ਚ ਵਿਸਤਾਰ ਨਾਲ...
ਇਹ ਇਕ ਤਰ੍ਹਾਂ ਦਾ ਫੇਸ ਪੈਕ ਹੈ, ਜਿਸ ਲਈ ਤੁਹਾਨੂੰ ਚਾਹੀਦੀਆਂ ਹੋਣਗੇ 2 ਤੋਂ 3 ਚੀਜ਼ਾਂ | ਜਿਵੇਂ ਕਿ...
1 ਚਮਚ ਮਸੂਰ ਦਾਲ ਪਾਊਡਰ
ਕੱਚਾ ਦੁੱਝ 2 ਚਮਚ
1 ਚਮਚ ਟਮਾਟਰ ਦਾ ਰਸ
1 ਟੀ ਸਪੂਨ ਗੁਲਾਬ ਜਲ
1 ਚੁਟਕੀ ਗੰਢ ਵਾਲੀ ਹਲਦੀ

PunjabKesari
ਮੰੂਗ ਦਾਲ ਪੈਕ
ਮੂੰਗ ਦਾਲ ਪਾਊਡਰ ਬਣਾਉਣ ਲਈ ਥੋੜ੍ਹੀ ਜਿਹੀ ਮੂੰਗ ਦਾਲ ਲਓ | ਉਸ ਨੂੰ ਕਾਟਨ ਦੇ ਕਿਸੇ ਵੀ ਕੱਪੜੇ ਨਾਲ ਸਾਫ ਕਰੋ | ਦਾਲ 'ਤੇ ਲੱਗਿਆ ਵ੍ਹਾਈਟ ਪਾਊਡਰ ਤੁਹਾਨੂੰ ਸਾਫ ਕਰਨਾ ਹੈ | ਉਸ ਦੇ ਬਾਅਦ ਮਿਕਸੀ 'ਚ ਦਾਲ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਪੀਸ ਲਓ | ਪਿੱਸਣ ਤੋਂ ਬਾਅਦ ਦਾਲ 'ਚ ਕੱਚਾ ਦੁੱਧ ਪਾ ਕੇ 5 ਤੋਂ 6 ਘੰਟੇ ਲਈ ਇਸ ਨੂੰ ਢੱਕ ਕੇ ਰੱਖ ਦਿਓ | 5-6 ਘੰਟੇ ਦੇ ਬਾਅਦ ਦਾਲ ਇਕਦਮ ਫੁੱਲ ਜਾਵੇਗੀ, ਉਸ ਤੋਂ ਬਾਅਦ ਤੁਹਾਨੂੰ ਇਸ ਪੈਕ ਦੀ ਵਰਤੋਂ ਕਰਨੀ ਹੈ | 
ਹੁਣ ਮਿਲਾਓ ਟਮਾਟਰ ਦਾ ਰਸ
ਜਦੋਂ ਦਾਲ ਫੁਲ ਜਾਵੇ ਤਾਂ ਟਮਾਟਰ ਦਾ ਰਸ ਅਤੇ ਹਲਦੀ ਮਿਲਾਓ | ਜੇਕਰ ਤੁਹਾਨੂੰ ਹਲਦੀ ਠੀਕ ਨਹੀਂ ਲੱਗਦੀ ਤਾਂ ਤੁਸੀਂ ਇਸ ਨੂੰ ਛੱਡ ਵੀ ਸਕਦੇ ਹੋ | ਟਮਾਟਰ ਦਾ ਰਸ ਪਾਉਣ ਦੇ ਬਾਅਦ ਇਸ ਪੈਕ ਨੂੰ ਚਿਹਰੇ 'ਤੇ 15-20 ਲਈ ਲਗਾ ਕੇ ਛੱਡ ਦਿਓ | ਇਸ ਪੈਕ ਦੀ ਵਰਤੋਂ ਤੁਹਾਨੂੰ ਹਫਤੇ 'ਚ 2 ਤੋਂ 3 ਵਾਰ ਕਰਨੀ ਹੈ | ਮਸੂਰ ਦਾਲ ਦਾ ਪਾਊਡਰ ਤੁਸੀਂ ਇਕੱਠੇ ਵੀ ਬਣਾ ਕੇ ਰੱਖ ਸਕਦੇ ਹੋ | ਜੇਕਰ ਤੁਸੀਂ ਲਗਾਤਾਰ ਇਸ ਪੈਕ ਦੀ ਵਰਤੋਂ ਕਰਦੀ ਰਹੋਗੀ ਤਾਂ 6 ਤੋਂ 7 ਮਹੀਨਿਆਂ 'ਚ ਤੁਹਾਨੂੰ ਅਸਰ ਦਿਖਾਈ ਦੇਣ ਲੱਗੇਗਾ |
ਟਮਾਟਰ ਅਤੇ ਚੀਨੀ
ਇਸ ਤੋਂ ਇਲਾਵਾ ਚਿਹਰੇ 'ਤੇ ਛਾਈਆਂ ਦੂਰ ਕਰਨ ਦੇ ਹੋਰ ਵੀ ਕਈ ਤਰੀਕੇ ਹਨ, ਜਿਵੇਂ ਕਿ ਇਕ ਟਮਾਟਰ ਦਾ ਸਲਾਇਸ ਲਓ | ਉਸ ਸਲਾਇਸ 'ਤੇ ਬੂਰਾ ਚੀਨੀ ਪਾਊਡਰ ਪਾ ਕੇ ਚਿਹਰੇ ਦੀ 2 ਤੋਂ 3 ਮਿੰਟ ਤੱਕ ਮਾਲਿਸ਼ ਕਰੋ | 
ਮਾਲਿਸ਼ ਕਰਨ ਦੇ ਬਾਅਦ ਹਲਕੇ ਕੋਸੇ ਪਾਣੀ ਨਾਲ ਚਿਹਰਾ ਧੋ ਲਓ | ਅਜਿਹਾ ਹਫਤੇ 'ਚ 2 ਵਾਰ ਜ਼ਰੂਰ ਕਰੋ | ਚਿਹਰੇ ਦੀਆਂ ਛਾਈਆਂ ਦੇ ਨਾਲ-ਨਾਲ ਡਲ ਪਈ ਸਕਿਨ ਅਤੇ ਦਾਗ-ਧੱਬੇ ਦੂਰ ਹੋ ਕੇ ਇਕ ਵੱਖਰੀ ਸ਼ਾਈਨ ਦਿਖਾਈ ਦੇਵੇਗੀ |


Aarti dhillon

Content Editor

Related News