ਚਮੜੀ ਦੀ ਖੂਬਸੂਰਤੀ ਦੇ ਲਈ ਫਾਇਦੇਮੰਦ ਹੈ ਪਾਈਨਐਪਲ

06/22/2018 4:52:29 PM

ਨਵੀਂ ਦਿੱਲੀ— ਖਾਣੇ 'ਚ ਅਸੀਂ ਕਈ ਤਰ੍ਹਾਂ ਦੇ ਫਲਾਂ ਦੀ ਵਰਤੋ ਕਰਦੇ ਹਾਂ ਜਿਵੇਂ ਸੇਬ, ਅਨਾਰ, ਅੰਗੂਰ, ਸੰਤਰਾ ਆਦਿ ਇਹ ਸਾਰੇ ਸਿਹਤ ਦੇ ਲਈ ਤਾਂ ਫਾਇਦੇਮੰਦ ਹੁੰਦੇ ਹਨ ਸਿਹਤ ਦੇ ਨਾਲ-ਨਾਲ ਇਹ ਸਾਡੀ ਖੂਬਸੂਰਤੀ 'ਚ ਵੀ ਕਾਫੀ ਨਿਖਾਰ ਲਿਆਉਂਦੇ ਹਨ। ਇਨ੍ਹਾਂ ਫਲਾਂ 'ਚ ਇਕ ਹੁੰਦਾ ਹੈ। ਇਹ ਤੁਹਾਡੀ ਚਮੜੀ ਸੰਬੰਧੀ ਕਈ ਪਰੇਸ਼ਾਨੀਆਂ ਨੂੰ ਦੂਰ ਕਰਦਾ ਹੈ। ਆਓ ਜਾਣਦੇ ਹਾਂ ਪਾਈਨਐਪਲ ਨਾਲ ਹੋਣ ਵਾਲੇ ਫਾਇਦਿਆਂ ਬਾਰੇ—
1. ਪਾਈਨਐਪਲ ਚਮੜੀ ਨੂੰ ਸਾਫ ਕਰਨ 'ਚ ਕਾਫੀ ਫਾਇਦੇਮੰਦ ਹਨ। ਕਿਉਂਕਿ ਇਸ 'ਚ ਵਿਟਾਮਿਨ ਸੀ ਹੁੰਦਾ ਹੈ ਜਿਸ ਦੀ ਵਰਤੋ ਨਾਲ ਚਮੜੀ ਸ਼ਾਈਨ ਆ ਜਾਂਦੀ ਹੈ ਅਤੇ ਅੰਦਰੂਨੀ ਚਮਕ ਆ ਜਾਂਦੀ ਹੈ ਪਰ ਜੇ ਤੁਸੀਂ ਇਸ ਦੇ ਜੂਸ ਦੀ ਵਰਤੋ ਕਰੋ ਤਾਂ ਇਸ ਦੀ ਪੇਸਟ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ 5 ਮਿੰਟ ਬਾਅਦ ਠੰਡੇ ਪਾਣੀ ਨਾਲ ਫੇਸ ਧੋ ਲਓ। ਇਹ ਤੁਹਾਡੀ ਚਮੜੀ ਦੇ ਲਈ ਫਾਇਦੇਮੰਦ ਹੁੰਦੀ ਹੈ।
2. ਪਾਈਨ ਐਪਲ ਦਾ ਜੂਸ ਤੁਹਾਡੀ ਡੇਡ ਸਕਿਨ ਨੂੰ ਹਟਾਉਣ 'ਚ ਕਾਫੀ ਬਿਹਤਰ ਹੁੰਦਾ ਹੈ ਇਸ ਨਾਲ ਚਮੜੀ ਦੀ ਗੰਦਗੀ ਨਿਕਲ ਜਾਂਦੀ ਹੈ। ਇਸ ਲਈ ਤੁਹਾਨੂੰ ਪਾਈਨਐਪਲ ਨੂੰ ਦਰਦਰਾ ਪੀਸ ਕੇ ਇਸ 'ਚ 2 ਚਮਚ ਬ੍ਰਾਊਨ ਸ਼ੂਗਰ ਮਿਲਾ ਕੇ ਇਸ ਨਾਲ ਚਿਹਰਾ ਸਕਰਬ ਕਰੋ। ਬਾਅਦ 'ਚ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।
3. ਜੇ ਤੁਸੀਂ ਸਨਬਰਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਪਾਈਨਐਪਲ ਨੂੰ ਪੀਸ ਲਓ ਅਤੇ ਇਕ ਚਮਚ ਐਲਵੋਰਾ ਜੈੱਲ ਮਿਲਾ ਲਓ ਅਤੇ ਚਾਹੇ ਤਾਂ ਪਾਈਨਐਪਲ ਜੂਸ ਨੂੰ ਮਿਲਾ ਸਕਦੇ ਹੋ। ਇਸ ਪੈਕ ਨੂੰ ਚਿਹਰੇ 'ਤੇ ਲਗਾ ਕੇ ਰਾਤ ਭਰ ਇੰਝ ਹੀ ਲੱਗਿਆਂ ਰਹਿਣ ਦਿਓ। ਸਵੇਰੇ ਉਠ ਕੇ ਪਾਣੀ ਨਾਲ ਧੋ ਲਓ। ਇਹ ਤੁਹਾਡੀ ਸਨਬਰਨ ਦੀ ਸਮੱਸਿਆ ਨੂੰ ਦੂਰ ਕਰਨ 'ਚ ਬਹਿਤਰ ਹੋਵੇਗਾ। 
4. ਜੇ ਤੁਹਾਡੀਆਂ ਅੱਡੀਆਂ ਫੱਟੀਆਂ ਹੋਈਆਂ ਹਨ ਤਾਂ ਆਪਣੀ ਫੱਟੀ ਅੱਡੀਆਂ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਬਹਿਤਰ ਹੋਵੇਗਾ ਕਿ ਪਾਈਨਐਪਲ 'ਚ ਚੀਨੀ ਮਿਲਾ ਕੇ ਪੈਰਾਂ 'ਤੇ ਸਕਰਬ ਕਰੋ। ਇਸ ਨਾਲ ਤੁਸੀਂ ਪੈਰਾਂ ਦੀਆਂ ਅੱਡੀਆਂ ਫੱਟਣ ਤੋਂ ਬਚਾ ਸਕਦੇ ਹੋ।
5. ਸਿਕਰੀ ਨੂੰ ਦੂਰ ਕਰਨ ਦੇ ਲਈ ਵੀ ਪਾਈਨਐਪਲ ਦਾ ਜੂਸ ਕਾਫੀ ਫਾਇਦੇਮੰਦ ਹੁੰਦਾ ਹੈ ਇਸ ਲਈ ਤੁਸੀਂ ਇਕ ਕਟੋਰੀ 'ਚ ਦਹੀ ਲਓ ਅਤੇ ਇਸ 'ਚ ਪਾਈਨਐਪਲ ਦਾ ਜੂਸ ਮਿਲਾ ਲਓ। ਚੰਗੀ ਤਰ੍ਹਾਂ ਨਾਲ ਮਿਲਾ ਲਓ ਅਥੇ ਵਾਲਾਂ 'ਚ ਚੰਗੀ ਤਰ੍ਹਾਂ ਮਿਲਾਓ ਅਤੇ 2 ਘੰਟੇ ਲਈ ਲਗਿਆਂ ਰਹਿਣ ਦਿਓ। ਬਾਅਦ 'ਚ ਵਾਲਾਂ ਨੂੰ ਧੋ ਲਓ ਪਰ ਵਾਲ ਧੋਂਦੇ ਸਮੇਂ ਠੰਡੇ ਪਾਣੀ ਦੀ ਵਰਤੋ ਕਰੋ।


Related News