ਮਾਨਸੂਨ 'ਚ ਚਮੜੀ ਦੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣਗੇ Shahnaz Husain ਦੇ ਇਹ ਟਿਪਸ

07/05/2023 4:16:37 PM

ਨਵੀਂ ਦਿੱਲੀ- ਮੀਂਹ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਮੌਸਮ 'ਚ ਭੜਾਸ ਅਤੇ ਨਮੀ ਦਾ ਚਮੜੀ 'ਤੇ ਸਿੱਧਾ ਅਸਰ ਪੈਂਦਾ ਹੈ। ਮਾਨਸੂਨ ਦੇ ਮੌਸਮ 'ਚ ਹਮੇਸ਼ਾ ਚਮੜੀ ਖੁਸ਼ਕ ਅਤੇ ਬੇਜਾਨ ਹੋ ਜਾਂਦੀ ਹੈ ਜਿਸ ਕਾਰਨ ਚਮੜੀ 'ਤੇ ਵਾਰ-ਵਾਰ ਕਿੱਲ-ਮੁਹਾਸੇ ਆਉਣੇ ਸ਼ੁਰੂ ਹੋ ਜਾਂਦੇ ਹਨ। ਦਰਅਸਲ ਬਾਰਿਸ਼ ਦੇ ਸ਼ੁਰੂਆਤੀ ਦੌਰ 'ਚ ਭੜਾਸ ਦੇ ਚੱਲਦੇ ਚਮੜੀ 'ਤੇ ਕਾਫ਼ੀ ਪਸੀਨਾ ਆਉਂਦਾ ਹੈ ਅਤੇ ਬਲੈਕਹੈੱਡਸ ਅਤੇ ਵ੍ਹਾਈਟਹੈੱਡ ਵਰਗੀਆਂ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। 
ਵਾਤਾਵਰਣ 'ਚ ਭੜਾਸ, ਨਮੀ ਦੇ ਕਾਰਨ ਖਾਰਸ਼, ਜਲਨ, ਲਾਲ ਦਾਗ ਅਤੇ ਇੰਫੈਕਸ਼ਨ ਵਰਗੀਆਂ ਅਨੇਕਾਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ। 
ਅਜਿਹੇ 'ਚ ਮਾਨਸੂਨ ਦੇ ਦੌਰਾਨ ਚਿਹਰੇ ਦਾ ਵਾਧੂ ਧਿਆਨ ਰੱਖਣ ਦੀ ਲੋੜ ਹੁੰਦੀ ਹੈ...

PunjabKesari
ਗੁਲਾਬ ਜਲ 
ਬਰਸਾਤ ਦੇ ਮੌਸਮ 'ਚ ਨਮੀ ਵਧਣ ਕਾਰਨ ਚਮੜੀ ਨੂੰ ਤਰੋਤਾਜ਼ਾ ਅਤੇ ਠੰਡਕ ਪ੍ਰਦਾਨ ਕਰਨ ਲਈ ਚੰਗੀ ਗੁਣਵੱਤਾ ਦਾ ਸਕਿਨ ਟੋਨਰ ਹੋਣਾ ਬਹੁਤ ਜ਼ਰੂਰੀ ਹੈ। ਬਰਸਾਤ 'ਚ ਗੁਲਾਬ ਜਲ ਬਿਹਤਰੀਨ ਸਕਿਨ ਟੋਨਰ ਮੰਨਿਆ ਜਾਂਦਾ ਹੈ ਕਿਉਂਕਿ ਇਹ ਕੁਦਰਤੀ ਤੌਰ 'ਤੇ ਠੰਡਕ ਪ੍ਰਦਾਨ ਕਰਦਾ ਹੈ ਅਤੇ ਚਮੜੀ ਨੂੰ ਤਾਜ਼ਗੀ ਦਾ ਅਹਿਸਾਸ ਦਿਵਾਉਂਦਾ ਹੈ। ਤੁਸੀਂ ਆਪਣੇ ਫਰਿੱਜ 'ਚ ਗੁਲਾਬ ਜਲ ਟਾਨਿਕ ਜਾਂ ਗੁਲਾਬ ਜਲ ਰੱਖ ਲਓ। ਤੁਸੀਂ ਦਿਨ 'ਚ ਤਾਜ਼ਗੀ ਦਾ ਅਹਿਸਾਸ ਪਾਉਣ ਲਈ ਚਿਹਰੇ ਨੂੰ ਗੁਲਾਬ ਜਲ ਨਾਲ ਧੋ ਸਕਦੇ ਹੋ। ਜੇਕਰ ਤੁਸੀਂ ਬਾਹਰ ਜਾਂਦੇ ਹੋ ਤਾਂ ਗਿੱਲੇ ਟੀਸ਼ੂ ਆਪਣੇ ਨਾਲ ਲੈ ਜਾਓ ਅਤੇ ਥਕਾਵਟ ਦਾ ਅਹਿਸਾਸ ਹੋਣ 'ਤੇ ਗਿੱਲੇ ਟੀਸ਼ੂ ਨਾਲ ਚਿਹਰੇ ਨੂੰ ਸਾਫ਼ ਕਰ ਲਓ। 

PunjabKesari
ਫੇਸਵਾਸ਼
ਮਾਨਸੂਨ 'ਚ ਚਿਹਰੇ ਦੀ ਗੰਦਗੀ ਸਾਫ਼ ਕਰਨ ਅਤੇ ਚਿਹਰੇ ਨੂੰ ਆਇਲ ਫ੍ਰੀ ਰੱਖਣ ਲਈ, ਦਿਨ 'ਚ ਦੋ ਵਾਰ ਫੇਸ਼ਵਾਸ਼ ਕਰਨਾ ਨਾ ਭੁੱਲੋ। ਇਸ ਲਈ ਤੁਸੀਂ ਨਿੰਮ ਦਾ ਬਣਿਆ ਫੇਸਵਾਸ਼, ਗ੍ਰੀਨ ਟੀ ਫੇਸਵਾਸ਼ ਅਤੇ ਟੀ ਟ੍ਰੀ ਫੇਸਵਾਸ਼ ਦਾ ਇਸਤੇਮਾਲ ਕਰ ਸਕਦੇ ਹੋ। ਖ਼ਾਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਫੇਸਵਾਸ਼ ਕਰਨਾ ਨਾ ਭੁੱਲੋ। 
ਚਾਹ-ਕੌਫੀ ਤੋਂ ਬਣਾਓ ਦੂਰੀ
ਆਪਣੀ ਚਮੜੀ 'ਚੋਂ ਮ੍ਰਿਤਕ ਕੋਸ਼ਿਕਾਵਾਂ ਨੂੰ ਹਟਾਉਣ ਲਈ ਕੌਫੀ, ਦਹੀਂ, ਪਪੀਤਾ, ਟੀ ਬੈਗ ਬੇਕਿੰਗ ਸੋਡੇ ਦਾ ਇਸਤੇਮਾਲ ਕਰੋ ਤਾਂ ਜੋ ਚਮੜੀ 'ਚ ਨਵੀਆਂ ਕੋਸ਼ਿਕਾਵਾਂ ਉਭਰ ਸਕਣ ਜਿਸ ਨਾਲ ਤੁਸੀਂ ਜਵਾਨ ਮਹਿਸੂਸ ਕਰੋਗੇ। 

PunjabKesari
ਸ਼ਹਿਦ ਅਤੇ ਖੰਡ ਨਾਲ ਤਿਆਰ ਸਕਰੱਬ
ਇਸ ਲਈ ਸ਼ਹਿਦ ਅਤੇ ਖੰਡ ਨਾਲ ਤਿਆਰ ਸਕਰੱਬ ਵੀ ਇਸਤੇਮਾਲ ਕਰ ਸਕਦੇ ਹੋ। ਖੰਡ ਮ੍ਰਿਤਕ ਕੋਸ਼ਿਕਾਵਾਂ ਨੂੰ ਹਟਾ ਕੇ ਰੋਮ ਛਿੰਦਰਾਂ ਨੂੰ ਖੋਲ੍ਹਣ 'ਚ ਮਦਦ ਕਰਦੀ ਹੈ ਇਸ ਦੇ ਨਾਲ ਹੀ ਸ਼ਹਿਦ ਚਮੜੀ ਨੂੰ ਮਾਇਸਚੁਰਾਈਜ਼ਰ ਕਰਦਾ ਹੈ ਅਤੇ ਮੁਲਾਇਮ ਬਣਾਉਂਦਾ ਹੈ। ਇਸ ਦੌਰਾਨ ਸਵੇਰੇ ਤੁਲਸੀ ਅਤੇ ਨਿੰਮ ਯੁਕਤ ਫੇਸਵਾਸ਼ ਦਾ ਇਸਤੇਮਾਲ ਕਰੋ। ਇਸ ਦੌਰਾਨ ਸਕਿਨ ਦੀ ਕੋਮਲਤਾ ਅਤੇ ਤਾਜ਼ਗੀ ਸੁਨਿਸ਼ਚਿਤ ਕਰਨ ਲਈ ਸਿਰਫ਼ ਕੁਦਰਤੀ ਚੀਜ਼ਾਂ ਨਾਲ ਬਣੇ ਸੌਂਦਰਯ ਉਤਪਾਦਾਂ ਨੂੰ ਹੀ ਪਹਿਲ ਦਿਓ। 

PunjabKesari
ਪੀਓ ਹਾਈਡ੍ਰੇਟਿੰਗ ਡਰਿੰਕਸ 
ਨਮੀ ਵਾਲੇ ਮੌਸਮ 'ਚ ਆਪਣੇ ਆਪ ਨੂੰ ਹਾਈਡ੍ਰੇਟ ਰੱਖਣਾ ਸਭ ਤੋਂ ਜ਼ਰੂਰੀ ਹੁੰਦਾ ਹੈ ਤਾਂ ਜੋ ਚਮੜੀ ਦੀ ਨਮੀ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਮੌਸਮ 'ਚ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਕੋਸੇ ਪਾਣੀ 'ਚ ਨਿੰਬੂ ਦਾ ਰਸ ਮਿਲਾ ਕੇ ਪੀਓ, ਇਸ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਣਗੇ ਅਤੇ ਚਮੜੀ 'ਤੇ ਮੁਹਾਸੇ ਵਧਣ ਦੀ ਸੰਭਾਵਨਾ ਘੱਟ ਜਾਵੇਗੀ।
ਆਪਣੀ ਖੁਰਾਕ 'ਚ ਫਲ, ਸਬਜ਼ੀਆਂ, ਸਲਾਦ, ਦਹੀਂ, ਲੱਸੀ ਵਰਗੀਆਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ। ਇਸ ਮੌਸਮ 'ਚ ਚਾਹ/ਕੌਫੀ/ਕੋਲਡ ਡਰਿੰਕਸ ਆਦਿ ਤੋਂ ਪਰਹੇਜ਼ ਕਰਨਾ ਬਿਹਤਰ ਹੋਵੇਗਾ, ਜਦਕਿ ਨਾਰੀਅਲ ਪਾਣੀ 'ਚ ਮੌਜੂਦ ਪੋਟਾਸ਼ੀਅਮ ਕਾਰਨ ਇਹ ਤੁਹਾਡੀ ਚਮੜੀ ਲਈ ਬਿਹਤਰ ਹੋਵੇਗਾ। ਇਸ ਮੌਸਮ 'ਚ ਨਿੱਜੀ ਸਰੀਰ ਅਤੇ ਕੱਪੜਿਆਂ ਦੀ ਸਾਫ਼-ਸਫ਼ਾਈ ਬਹੁਤ ਜ਼ਰੂਰੀ ਹੈ ਕਿਉਂਕਿ ਪਸੀਨਾ ਕੱਪੜਿਆਂ 'ਤੇ ਚਿਪਕ ਜਾਂਦਾ ਹੈ, ਜਿਸ ਨਾਲ ਸਰੀਰ 'ਚੋਂ ਬਦਬੂ ਆਉਂਦੀ ਹੈ। ਇਸ ਮੌਸਮ 'ਚ ਦਿਨ 'ਚ ਦੋ ਵਾਰ ਇਸ਼ਨਾਨ ਕਰੋ ਅਤੇ ਸੂਤੀ ਜਾਂ ਲਿਨਨ ਦੇ ਕੱਪੜੇ ਪਾਓ ਤਾਂ ਕਿ ਪਸੀਨੇ ਦੀ ਬਦਬੂ ਛੇਕ ਵਾਲੇ ਕੱਪੜਿਆਂ 'ਚੋਂ ਨਿਕਲੇ ਤਾਂ ਕਿ ਤੁਸੀਂ ਫੰਗਲ ਜਾਂ ਬੈਕਟੀਰੀਆ ਦੀ ਲਾਗ ਤੋਂ ਬਚ ਸਕੋ।
ਚਮੜੀ 'ਚ ਨਮੀ ਦੀ ਸਮੱਸਿਆ ਜ਼ਿਆਦਾਤਰ ਮਾਨਸੂਨ ਦੌਰਾਨ ਦੇਖਣ ਨੂੰ ਮਿਲਦੀ ਹੈ। ਅਜਿਹੇ 'ਚ ਜੇਕਰ ਤੁਸੀਂ ਪਾਊਡਰ ਦੀ ਬਜਾਏ ਬਲੋਟਿੰਗ ਸ਼ੀਟ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੀ ਚਮੜੀ ਨੂੰ ਇੰਫੈਕਸ਼ਨ ਤੋਂ ਬਚਾਇਆ ਜਾ ਸਕਦਾ ਹੈ। 


Aarti dhillon

Content Editor

Related News