ਕੁੜੀਆਂ ਨੂੰ ਨੱਚਦੀਆਂ ਵੇਖ ਨੱਚਣ ਲੱਗਾ ਹਾਥੀ, ਵੀਡੀਓ ਹੋਈ ਵਾਇਰਲ

Friday, Nov 29, 2024 - 04:04 PM (IST)

ਕੁੜੀਆਂ ਨੂੰ ਨੱਚਦੀਆਂ ਵੇਖ ਨੱਚਣ ਲੱਗਾ ਹਾਥੀ, ਵੀਡੀਓ ਹੋਈ ਵਾਇਰਲ

ਨੈਸ਼ਨਲ ਡੈਸਕ -ਹਾਥੀ ਦੁਨੀਆ ਦੇ ਸਭ ਤੋਂ ਵੱਡੇ ਜੀਵਾਂ ’ਚ ਇਕ ਹੈ। ਅਕਸਰ ਕੋਈ ਵੀ ਭਾਰੀ ਭਰਕਮ ਜੀਵਾਂ ਦੀ ਤੁਲਨਾ ਹਾਥੀ ਤੋਂ ਹੀ ਕੀ ਜਾਂਦੀ ਹੈ। ਆਏ ਦਿਨ ਹਾਥੀ ਨਾਲ ਸਬੰਧਤ ਇੰਟਰਨੈੱਟ 'ਤੇ ਕਈ ਵੀਡੀਓ ਵਾਇਰਲ ਹੁੰਦੇ ਸਨ। ਆਮ ਤੌਰ 'ਤੇ ਇਨ੍ਹਾਂ ਵਿਡੀਓਜ਼ ਹਾਥੀ ਕਿਸੇ ਨਾ ਕਿਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੁੰਦਾ ਹੈ ਪਰ ਇਨ੍ਹਾਂ ਦਿਨੀਂ ਹਾਥੀ ਨਾਲ ਸਬੰਧਤ ਇਕ ਹੋਰ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜੋ ਬੇਹੱਦ ਅਨੌਖਾ ਹੈ। ਇਸ ਵੀਡੀਓ ’ਚ ਹਾਥੀ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਇਕ ਆਈ ਐੱਫ ਐੱਸ ਅਧਿਕਾਰੀ ਨੇ ਿਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਹਾਥੀ ਡਾਂਸ ਨਹੀਂ ਕਰ ਰਿਹਾ ਸਗੋਂ ੁਹ ਤਣਾਅ ਕਾਰਨ ਆਪਣਾ ਸਿਰ ਹਿਲਾ ਰਿਹਾ ਹੈ। ਆਓ ਇਸ ਵੀਡੀਓ  ਬਾਰੇ ਵਿਸਥਾਰ ਨਾਲ ਜਾਣਦੇ ਹਾਂ।

ਪੜ੍ਹੋ ਇਹ ਵੀ ਖਬਰ ਬਕਰੇ ਕੀਤੇ ਜਾ ਰਹੇ ਜੇਲ ’ਚ ਬੰਦ, ਪੂਰਾ ਸ਼ਹਿਰ ਹੋ ਗਿਆ ਪ੍ਰੇਸ਼ਾਨ

ਵੀਡੀਓ ’ਚ ਹੈ ਕੀ?

ਇਹ ਸਪੱਸ਼ਟ ਤੌਰ ’ਤੇ ਦੇਖਿਆ ਜਾ ਰਿਹੈ ਕਿ ਵੀਡੀਓ ’ਚ ਦੋ ਕੁੜੀਆਂ ਭਰਤਨਾਟੀਅਮ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਦੋਵਾਂ ਕੁੜੀਆਂ ਦੇ ਪਿੱਛੇ ਇਕ ਹਾਥੀ ਦਿੱਸ ਰਿਹਾ ਹੈ ਜੋ ਵੀਡੀਓ ’ਚ ਚੱਲ ਰਹੇ ਗਾਣੇ ਦੇ ਅਨੁਸਾਰ ਆਪਣਾ ਸਿਰ ਅਤੇ ਸੁੰਡ ਹਿਲਾ ਰਿਹਾ ਹੈ। ਅਗਲੇ ਹੀ ਫ੍ਰੇਮ ’ਚ ਐਡੀਟਿੰਗ ਦੇ ਰਾਹੀਂ ਹਾਥੀ ’ਤੇ ਫੋਕਸ ਕਰ ਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਥੀ ਵੀ ਭਰਤਨਾਟੀਅਮ ਕਰ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਵੀਡੀਓ ਨੂੰ 12 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਲੋਕ ਇਸ ’ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇਸੇ ਕੜੀ ’ਚ ਇਸ ਵੀਡੀਓ ’ਤੇ ਆਈ.ਐੱਫ.ਐੱਸ ਅਧਿਕਾਰੀ ਪ੍ਰਵੀਨ ਕਾਸਵਾਨ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਪੜ੍ਹੋ ਇਹ ਵੀ ਖਬਰ ਸਰਦੀਆਂ ’ਚ ਵੀ ਨਾਰੀਅਲ ਪਾਣੀ ਨਾਲ ਸਰੀਰ ਨੂੰ ਮਿਲਦੇ ਹਨ ਕਈ ਲਾਭ

Here is another example. I video- graphed this female elephant few months ago. She gave birth to calf and was feeling stressed due to our presence.

We need not to humanise animals. They have their own way of living and expression. pic.twitter.com/o0K3IGZPoB

— Parveen Kaswan, IFS (@ParveenKaswan) November 27, 2024

ਆਈ.ਐੱਫ.ਐੱਸ. ਅਧਿਕਾਰੀ ਦੀ ਪ੍ਰਤੀਕਿਰਿਆ 

 ਇਸ ਵੀਡੀਓ ’ਤੇ ਭਾਰਤੀ ਵਨ ਸੇਵਾ ਦੇ ਅਧਿਕਾਰੀ ਪ੍ਰਵੀਨ ਕਾਸਵਾਨ ਨੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ ਕਿ ਹਾਥੀ ਤਣਾਅ ’ਚ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਅੱਗੇ ਲਿਖਿਆ ਕਿ ਹਾਥੀ ਦਾ ਇਸ ਤਰ੍ਹਾਂ ਨਾਲ ਸਿਰ ਹਿਲਾੁਣਾ ਡਾਂਸ ਕਰਨ ਦਾ ਸੰਕੇਤ ਨਹੀਂ ਹੈ ਸਗੋਂ ਇਹ ਹਾਥੀ ਦਾ ਤਣਾਅ ’ਚ ਹੋਣ ਦਾ ਸੰਕੇਤ ਹੈ। ਉਦਾਹਰਣ ਲਈ ਉਨ੍ਹਾਂ ਨੇ ਨਾਲ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ’ਚ ਸਪੱਸ਼ਟ ਦੇਖਿਆ ਜਾ  ਸਕਦਾ ਹੈ ਕਿ ਿਕ ਮਾਦਾ ਹਾਥੀ ਸੁਨਸਾਨ ਜੰਗਲ ’ਚ ਆਪਮਣੇ ਛੋਟੇ ਜਿਹੇ ਬੱਚੇ ਨਾਲ ਖੜੀ ਹੈ ਅਤੇ ਉਹ ਐਵੇਂ ਹੀ ਸਿਰ ਹਿਲਾ ਰਹੀ ਹੈ। ਇਸ ਵੀਡੀਓ ਦੇ ਕੈਪਸ਼ਨ ’ਚ ਲਿਖਿਆ ਕਿ ‘‘ਮੈਂ ਕੁਝ ਮਹੀਨੇ ਪਹਿਲਾਂ ਇਸ ਮਾਦਾ ਹਾਥੀ ਦੀ ਵੀਡੀਓਗ੍ਰਾਫੀ ਕੀਤੀ ਸੀ। ਉਸ ਨੇ ਆਪਣੇ ਬੱਚੇ ਨੂੰ ਜਨਮ ਦਿੱਤਾ ਅਤੇ ਸਾਡੀ ਹਾਜ਼ਰੀ ਕਾਰਨ ਤਣਾਅ ਮਹਿਸੂਸ ਕਰ ਰਹੀ ਸੀ। ਸਾਨੂੰ ਜਾਨਵਰਾਂ ਦਾ ਮਨੁੱਖੀਕਰਨ ਕਰਨ ਦੀ ਲੋੜਨ ਨਹੀਂ ਹੈ। ਉਨ੍ਹਾਂ ਦੇ ਜਿਊਣ ਅਤੇ ਵਿਚਾਰਾਂ ਦੇ ਪ੍ਰਗਟਾਵੇ ਦਾ ਆਪਣਾ ਤਰੀਕਾ ਹੈ।’’

ਪੜ੍ਹੋ ਇਹ ਵੀ ਖਬਰ - ਸਰੀਰ ’ਚ ਦਿਸ ਰਹੇ ਹਨ ਅਜਿਹੇ ਲੱਛਣ ਤਾਂ ਹੋ ਸਕਦੀ ਹੈ ਆਇਰਨ ਦੀ ਕਮੀ, ਜਾਣੋ ਇਲਾਜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Sunaina

Content Editor

Related News