ਤਸਵੀਰਾਂ ''ਚ ਦੇਖੋ ਅਜੀਬੋ-ਗਰੀਬ ਘਰ

01/26/2017 11:27:19 AM

ਨਵੀਂ ਦਿੱਲੀ—ਬਦਲਦੀ ਜਿੰਦਗੀ ਦੇ ਨਾਲ -ਨਾਲ ਲੋਕਾਂ ਦਾ ਰਹਿਣ ਸਹਿਣ ਵੀ ਬਦਲ ਰਿਹਾ ਹੈ। ਪਹਿਲੇ ਜ਼ਮਾਨੇ ''ਚ ਲੋਕ ਮਿੱਟੀ ਦੇ ਬਣੇ ਘਰਾਂ ''ਚ ਰਹਿੰਦੇ ਹਨ। ਪਰ ਹੁਣ ਵੱਡੇ- ਵੱਡੇ ਘਰਾਂ ''ਚ ਰਹਿਣਾ ਪਸੰਦ ਕਰਦੇ ਹਨ। ਅੱਜ ਕੱਲ ਹਰ ਕੋਈ ਚਾਹੁੰਦੇ ਹੈ ਕਿ ਉਸਦਾ ਘਰ ਸਭ ਤੋਂ  ਵੱਖਰਾ ਅਤੇ ਖੂਬਸੂਰਤ ਹੋਵੇ। ਆਪਣੇ ਘਰ ਨੂੰ ਖੂਬਸੂਰਤ ਬਣਾਉਣ ਲਈ ਲੋਕ ਕਈ ਤਰੀਕੇ ਅਪਨਾਉਂਦੇ ਹਨ। ਅੱਜ ਕਲ ਘਰ ਬਣਾਉਣ ਤੋਂ ਪਹਿਲਾਂ ਲੋਕ ਉਸ ਦਾ ਨਕਸ਼ਾ ਤਿਆਰ ਕਰਦੇ ਹਨ ਅਤੇ ਉਸਦੇ ਬਾਅਦ ਹੀ ਘਰ ਬਣਾਇਆ ਜਾਂਦਾ ਹੈ। ਪਹਿਲੇ ਸਮੇਂ ''ਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਸੀ।  ਲੋਕ ਬਿਨਾਂ ਕਿਸੇ ਨਕਸ਼ੇ ਤੋਂ ਹੀ ਮਿੱਟੀ ਦੇ ਘਰ ਬਣਾ ਲੈਂਦੇ ਸਨ।
ਅੱੱਜ ਦੇ ਜਮਾਨੇ ''ਚ ਲੋਕਾਂ ਦੀ ਜ਼ਰੂਰਤ ਵੱਧ ਚੁਕੀ ਹੈ ਅਤੇ ਉਹ ਉਸੇ ਦੇ ਹਿਸਾਬ ਨਾਲ ਆਪਣਾ ਘਰ ਬਣਾਉਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰਾਂ ਦੇ ਬਾਰੇ ਦੱਸਣ  ਜਾ ਰਹੇ ਹਾਂ ਜੋ ਬਹੁਤ ਹੀ ਅਜੀਬੋ-ਗਰੀਬ ਤਰੀਕੇ ਨਾਲ ਬਣੇ ਹਨ। ਇਨ੍ਹਾਂ ਘਰਾਂ ਨੂੰ ਦੇਖਕੇ ਇੱਕ ਹੀ ਸਵਾਲ ਦਿਮਾਗ ''ਚ ਆਉਂਦਾ ਹੈ ਕਿ ਆਖਿਰ  ਲੋਕ ਇੱਥੇ ਕਿਸ ਤਰ੍ਹਾਂ ਰਹਿੰਦੇ ਹੋਣਗੇ£ ਦੁਨੀਆ ਭਰ ''ਚ ਅਜਿਹੇ ਕਈ ਘਰ ਹਨ ਜਿਨ੍ਹਾਂ ਨੂੰ ਦੇਖਕੇ  ਯਕੀਨ ਨਹੀਂ ਹੁੰਦਾ। ਇਹ ਘਰ ਬਹੁਤ ਅਲੱਗ ਤਰੀਕੇ ਨਾਲ ਬਣੇ ਹੁੰਦੇ ਹਨ। ਇਨ੍ਹਾਂ ਦਾ ਅੱਲਗ ਡਿਜ਼ਾਇਨ ਹੀ ਇਨ੍ਹਾਂ ਨੂੰ ਸਭ ਤੋਂ ਅਲੱਗ ਬਣਾਉਦਾ ਹੈ। ਇਹ ਅਜੀਬੋ-ਗਰੀਬ ਘਰ ਦੇਖਣ ''ਚ ਬਹੁਤ ਹੀ ਖੂਬਸੂਰਤ ਲੱਗਦੇ ਹਨ ਪਰ ਇੱਥੇ ਰਹਿਣਾ ਆਸਾਨ ਨਹੀਂ। ਇਨ੍ਹਾਂ ''ਚੋਂ ਕਈ ਘਰ ਅਜਿਹੇ ਹਨ ਜੈ ਉਜਾੜ ਥਾਵਾਂ ''ਤੇ ਬਣੇ ਹਨ। ਵੈਸੇ ਆਰਕੀਟੈਕਚਰ ਵੀ ਕਾਮਲ ਦੇ ਡਿਜਾਇਨ ਤਿਆਰ ਕਰਦੇ ਹਨ। ਇਨ੍ਹਾਂ ''ਚੋਂ ਕਈ ਘਰ ਅਜਿਹੇ ਹਨ ਜਿੱਥੇ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੈ। ਇਨ੍ਹਾਂ ਘਰਾਂ ਨੂੰ ਦੇਖਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਤਾਂ ਆਓ ਦੇਖਦੇ ਹਾਂ ਇਨ੍ਹਾਂ ਘਰਾਂ ਦੀਆਂ ਅਜੀਬੋ-ਗਰੀਬ ਘਰਾਂ ਦੀਆਂ ਤਸਵੀਰਾਂ।


Related News