ਅਜਿਹਾ ਸੁਮੰਦਰ ਜਿੱਥੇ ਕੋਈ ਨਹੀਂ ਡੁੱਬਦਾ

02/21/2017 5:00:15 PM

ਮੁੰਬਈ— ਕਿਹਾ ਜਾਂਦਾ ਹੈ ਕਿ ਸੁਮੰਦਰ ਆਪਣੇ ਅੰਦਰ ਬਹੁਤ ਸਾਰੀਆਂ ਡੂੰਘਾਈਆਂ ਨੂੰ ਦਬਾ ਕੇ ਰੱਖਦਾ ਹੈ। ਜੇਕਰ ਇਸ ਕੋਲ ਬਿਨ੍ਹਾਂ ਸੁਰੱਖਿਆਂ ਤੋਂ ਜਾਂਦੇ ਹਾਂ ਤਾਂ ਇਸ ਦੀਆਂ ਲਹਿਰਾਂ ਵਿਅਕਤੀ ਨੂੰ ਆਪਣੇ ਅੰਦਰ ਖਿੱਚ ਲੈਂਦੀਆਂ ਹਨ। ਇਸ ਕਰਕੇ ਲੋਕ ਲਾਈਫ ਜੈਕਟ ਦੀ ਸਹਾਇਤਾ ਨਾਲ ਸੁਮੰਦਰ ''ਚ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸੁਮੰਦਰ ਬਾਰੇ ਦੱਸਣ ਜਾਂ ਰਹੇ ਹਾਂ, ਜਿੱਥੇ ਲੋਕ ਬਿਨਾਂ ਕਿਸੇ ਲਾਈਫ ਜੈਕਟ ਤੋਂ ਆਸਾਨੀ ਨਾਲ ਤੈਰਦੇ ਹਨ। 
ਇਹ ਸੁਮੰਦਰ ''ਡੈੱਡ ਸੀ'' ਦੇ ਨਾਮ ਨਾਲ ਦੁਨੀਆਂ ਭਰ ''ਚ ਬਹੁਤ ਮਸ਼ਹੂਰ ਹੈ। ਡੈੱਡ ਸੀ ਜੌਰਡਨ ''ਤੇ ਇਸਰਾਏਲ ਦੇ ਬੀਚ ''ਚ ਹੈ। ਇਸ ਸੁਮੰਦਰ ਨੂੰ ''ਸਾਲਟ ਸੀ'' ਵੀ ਕਿਹਾ ਜਾਂਦਾ ਹੈ। ਇਸ ਸੁਮੰਦਰ ਦੇ ਕੋਲ ਕੋਈ ਜ਼ਿੰਦਗੀ ਨਹੀਂ ਹੈ। ਸੁਮੰਦਰ ਦਾ ਪਾਣੀ ਬਹੁਤ ਖਾਰਾ ਹੈ। ਇਸ ''ਚ ਨਮਕ ਦੀ ਮਾਤਰਾ ਬਹੁਤ ਜ਼ਿਆਦਾ ਹੈ, ਇਸ ਕਾਰਨ ਇੱਥੇ ਕੋਈ ਵੀ ਪੌਦਾ ਜਾਂ ਜੀਵ ਨਹੀਂ ਹੈ। ਇਸ ਸੁਮੰਦਰ ਨੂੰ ਦੁਨੀਆਂ ਦੀ ਸਭ ਤੋ ਡੂੰਗੀ ਖਾਰੇ ਵਾਲੀ ਝੀਲ ਵੀ ਕਿਹਾ ਜਾਂਦਾ ਹੈ। ਸੁਮੰਦਰ ਦਾ ਪਾਣੀ ਬਹੁਤ ਮਾਤਰਾ ''ਚ ਮਿਨਰਲ ਪਾਇਆ ਜਾਂਦਾ ਹੈ ਇਸ ਦੇ ਕਾਰਨ ਹੀ ਇਹ ਸਿਹਤ ਲਈ ਬਹੁਤ ਹਾਨੀਕਾਰਕ ਹੈ। 
ਕਿਹਾ ਜਾਂਦਾ ਹੈ ਕਿ ਇਸ ਸੁਮੰਦਰ ''ਚ ਨਹਾਉਂਣ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਹਨ। ਡੈੱਡ ਸੀ ਲੋਕਾਂ ਦੀ ਸਭ ਤੋਂ ਮੰਨ ਪਸੰਦ ਜਗ੍ਹਾ ਹੈ। ਪਾਣੀ ''ਚ ਨਮਕ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਸ ''ਚ ਵਿਅਕਤੀ ਡੁੱਬਦਾ ਨਹੀਂ ਹੈ। ਇਸੇ ਕਾਰਨ ਲੋਕ ਇਸ ਸੁਮੰਦਰ ''ਚ ਤੈਰਨਾ ਪਸੰਦ ਕਰਦੇ ਹਨ। ਬਾਕੀ ਸੁਮੰਦਰਾਂ ਦੇ ਮੁਕਾਬਲੇ ਇਹ ਬਹੁਤ ਅੱਲਗ ਹੈ। ਆਪਣੀ ਇਸੇ ਖਾਸੀਅਤ ਦੇ ਕਾਰਨ ਇਹ ਸੁਮੰਦਰ ਦੁਨੀਆਂ ਭਰ ''ਚ ਮਸ਼ਹੂਰ ਹੈ। ਦੂਰ-ਦੂਰ ਤੋਂ ਲੋਕ ਇਸ ਸੁਮੰਦਰ ''ਚ ਆਉਂਦੇ ਹਨ ''ਤੇ ਬਹੁਤ ਮਸਤੀ ਕਰਦੇ ਹਨ।


Related News