ਸਕੂਲਾਂ ’ਚ ਹੋਣ ਵਾਲੀ ਸਵੇਰ ਦੀ ਸਭਾ ਬਣਾ ਸਕਦੀ ਹੈ ਆਉਣ ਵਾਲੇ ‘ਕੱਲ੍ਹ ਦੇ ਆਗੂ’
Saturday, May 23, 2020 - 01:28 PM (IST)
ਲਗਭਗ ਹਰ ਸਕੂਲ ਵਿਚ ਸਵੇਰ ਦੀ ਸਭਾ ਰੋਜ਼ਾਨਾ ਹੁੰਦੀ ਹੈ। ਸਕੂਲ ਮੁਖੀ ਸਵੇਰ ਦੀ ਸਭਾ ਵਿਚ ਖੁਦ ਪ੍ਰੇਰਣਾ ਦਾਇਕ ਭਾਸ਼ਣ ਦੇ ਕੇ ਵਿਦਿਆਰਥੀਆਂ ਅਤੇ ਸਟਾਫ ਅੰਦਰ ਜੋਸ਼ ਭਰ ਸਕਦੇ ਹਨ, ਜਿਸ ਸਕਦਾ ਉਹ ਕੁਝ ਵੀ ਕਰ ਸਕਦੇ ਹਨ। ਸਕੂਲ ਮੁਖੀ ਅਜਿਹੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਸੰਬੋਧਨ ਕਰਨ ਦੀ ਡਿਊਟੀ ਦੇ ਸਕਦੇ ਹਨ, ਜਿਨ੍ਹਾਂ ਨੇ ਅਜੇ ਤੱਕ ਕਦੇ ਵੀ ਜਨਤਕ ਤੌਰ 'ਤੇ ਕੁਝ ਵੀ ਬੋਲਿਆ ਨਹੀਂ ਹੁੰਦਾ।
ਗੱਲ ਕੁਝ ਵੀ ਨਹੀਂ ਹੁੰਦੀ। ਅਜਿਹੇ ਵਿਅਕਤੀਆਂ ਦੇ ਮਨ ਵਿਚ ਬਸ ਥੋੜ੍ਹੀ ਜਿਹੀ ਝਿਜਕ ਹੀ ਹੁੰਦੀ ਹੈ, ਜਿਸ ਨੂੰ ਸਾਨੂੰ ਦੂਰ ਕਰਨ ਦੀ ਲੋੜ ਹੈ। ਜਦੋਂ ਅਜਿਹੇ ਵਿਅਕਤੀਆਂ ਦੀ ਭਾਸ਼ਣ ਕਲਾ ਵਿਕਸਿਤ ਹੋ ਜਾਂਦੀ ਹੈ ਤਾਂ ਉਹ ਉਸ ਸਕੂਲ ਅਤੇ ਉਥੋਂ ਦੇ ਮੁਖੀ ਨੂੰ ਸਦਾ-ਸਦਾ ਲਈ ਯਾਦ ਰੱਖਣ ਵਾਲੇ ਬਣ ਜਾਂਦੇ ਹਨ। ਅਜਿਹੇ ਵਿਅਕਤੀ ਸਕੂਲ ਦੀ ਬਿਹਤਰੀ ਲਈ ਤਨਦੇਹੀ ਨਾਲ ਜੁਟ ਜਾਂਦੇ ਹਨ।
ਜੇਕਰ ਕੋਈ ਵਿਦਿਆਰਥੀ ਜਾਂ ਅਧਿਆਪਕ ਕੋਈ ਪ੍ਰਾਪਤੀ ਕਰਦਾ ਹੈ ਤਾਂ ਸਕੂਲ ਮੁਖੀ ਅਗਲੇ ਦਿਨ ਸਵੇਰ ਦੀ ਸਭਾ ਵਿਚ ਉਸ ਨੂੰ ਵਧਾਈ ਦੇਵੇ। ਇਸ ਨਾਲ ਚੰਗਾ ਕੰਮ ਕਰਨ ਵਾਲੇ ਨੂੰ ਤਾਂ ਖੁਸ਼ੀ ਮਿਲਦੀ ਹੀ ਹੈ, ਸਗੋਂ ਬਾਕੀਆਂ ਦੇ ਅੰਦਰ ਵੀ ਕੋਈ ਚੰਗਾ ਕੰਮ ਕਰਨ ਦੀ ਇੱਛਾ ਪੈਦਾ ਹੁੰਦੀ ਹੈ। ਸਕੂਲ ਮੁਖੀ ਜੇਕਰ ਇਕ ਵਾਰ ਆਪਣੇ ਸਟਾਫ ਅਤੇ ਵਿਦਿਆਰਥੀਆਂ ਅੰਦਰ ਅਜਿਹੀ ਭਾਵਨਾ ਪੈਦਾ ਕਰ ਦਿੰਦਾ ਹੈ ਤਾਂ ਸੰਸਥਾ ਬਹੁਤ ਜਲਦ ਹੀ ਨਵੀਆਂ ਬੁਲੰਦੀਆਂ ਛੂਹਣ ਲੱਗਦੀ ਹੈ।
ਪੜ੍ਹੋ ਇਹ ਵੀ ਖਬਰ - ‘ਜਗਬਾਣੀ ਕਹਾਣੀਨਾਮਾ’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ
ਪੜ੍ਹੋ ਇਹ ਵੀ ਖਬਰ - "Apple" ਨੂੰ ਭਾਰਤ 'ਚ ਨਿਵੇਸ਼ ਕਰਨ ’ਤੇ ਰਾਸ਼ਟਰਪਤੀ ਟਰੰਪ ਨੇ ਲਗਾਈ ਰੋਕ (ਵੀਡੀਓ)
ਕੋਈ ਵੀ ਵਿਅਕਤੀ, ਭਾਵੇਂ ਉਹ ਕਿੰਨਾ ਵੀ ਹੁਨਰਮੰਦ ਕਿਉਂ ਨਾ ਹੋਵੇ, ਜੇਕਰ ਉਹ ਵਧੀਆ ਬੁਲਾਰਾ ਨਾ ਹੋਵੇ ਤਾਂ ਉਹ ਕਿਸੇ ਵੀ ਸਮੂਹ, ਪਾਰਟੀ, ਪਰਿਵਾਰ ਜਾਂ ਸੰਸਥਾ ਨੂੰ ਬਣਦੀ ਅਗਵਾਈ ਨਹੀਂ ਦੇ ਸਕਦਾ। ਇਸ ਲਈ ਵਧੀਆ ਆਗੂ ਪੈਦਾ ਕਰਨ ਵਿਚ ਸਕੂਲਾਂ ਦੀ ਸਵੇਰ-ਸਭਾ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੈ। ਸਵੇਰ ਦੀ ਸਭਾ ਵਿਚ ਬਾਹਰਲੀਆਂ ਸੰਸਥਾਵਾਂ ਤੋਂ ਮਹਿਮਾਨ ਬੁਲਾਰੇ ਬੁਲਾ ਕੇ ਵਿਸ਼ੇਸ਼ ਵਿਸ਼ਿਆਂ ਉਪਰ ਮਹਿਮਾਨ ਭਾਸ਼ਣ ਕਰਵਾਏ ਜਾ ਸਕਦੇ ਹਨ। ਬਾਹਰੋਂ ਆਏ ਬੁਲਾਰਿਆਂ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਉਪਰ ਵਿਸ਼ੇਸ਼ ਅਸਰ ਹੁੰਦਾ ਹੈ। ਇਸ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਕੰਮ ਕਰਨ ਨੂੰ ਲੈ ਕੇ ਹੌਂਸਲੇ ਹੋਰ ਬੁਲੰਦ ਹੋ ਜਾਂਦੇ ਹਨ।
ਪੜ੍ਹੋ ਇਹ ਵੀ ਖਬਰ - ਲਾਕਡਾਊਨ ਇੰਟਰ-ਸਟੇਟ ਮੈਰਿਜ: ਫਰੀਦਕੋਟ ਦਾ ਮੁੰਡਾ ਰਾਜਸਥਾਨ ਤੋਂ ਵਿਆਹ ਕੇ ਲਿਆਇਆ ਲਾੜੀ
ਪੜ੍ਹੋ ਇਹ ਵੀ ਖਬਰ - ਪਹਿਲੇ ਢਾਈ ਘੰਟਿਆਂ ’ਚ 4 ਲੱਖ ਤੋਂ ਵਧੇਰੇ ਯਾਤਰੀਆਂ ਨੇ ਬੁੱਕ ਕਰਵਾਈਆਂ ਰੇਲ ਦੀਆਂ ਟਿਕਟਾਂ (ਵੀਡੀਓ)