ਮਾਪੇ ਇੰਝ ਕਰਨ ਬੱਚੇ ਲਈ ਸਹੀ ਸਕੂਲ ਬੈਗ, ਰੋਟੀ ਦੇ ਡੱਬੇ ਤੇ ਪਾਣੀ ਦੇ ਬੋਤਲ ਦੀ ਚੋਣ

05/16/2020 5:17:07 PM

ਡਾ. ਸਰਿਤਾ ਸੈਣੀ, ਡਾ. ਦੀਪਿਕਾ ਵਿੱਗ 

ਗਰਮੀਆਂ ਦੇ ਮੌਸਮ ਦੇ ਆਗਮਨ ਅਤੇ ਸਕੂਲਾਂ ਦੇ ਨਵੇਂ ਸੈਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਮਾਤਾ-ਪਿਤਾ ਲਈ ਇਹ ਬਹੁਤ ਜਰੂਰੀ ਹੈ ਕਿ ਉਹ ਆਪਣੇ ਸਕੂਲ ਜਾਣ ਵਾਲੇ ਬੱਚਿਆਂ ਦੀਆਂ ਸਾਰੀਆਂ ਚੀਜ਼ਾਂ ਦੀ ਚੋਣ ਬੜੇ ਧਿਆਨ ਨਾਲ ਕਰਨ। ਨਵੀਂ ਜਮਾਤ ਵਿਚ ਹਰ ਬੱਚਾ ਬੜੀ ਚਾਈਂ ਚਾਈਂ ਨਵਾਂ ਬੈਗ, ਨਵਾਂ ਰੋਟੀ ਵਾਲਾ ਡੱਬਾ ਅਤੇ ਪਾਣੀ ਵਾਲੀ ਬੋਤਲ ਖਰੀਦਦਾ ਹੈ। ਇਹ ਤਿੰਨੋਂ ਚੀਜਾਂ ਬੱਚੇ ਨਾਲ ਸਵੇਰ ਤੋਂ ਸ਼ਾਮ ਤੱਕ ਰਹਿੰਦੀਆਂ ਹਨ। ਸਾਫ ਪਾਣੀ ਅਤੇ ਸਿਹਤਮੰਦ ਖਾਣਾ ਬੱਚੇ ਨੂੰ ਬੀਮਾਰੀਆਂ ਤੋਂ ਦੂਰ ਰੱਖਣ ਲਈ ਬਹੁਤ ਜਰੂਰੀ ਹੈ, ਇਸ ਲਈ ਇਨ੍ਹਾਂ ਨੂੰ ਖਰੀਦਣ ਤੋਂ ਪਹਿਲਾਂ ਹੇਠ ਲਿਖਿਆਂ ਗਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ-

1. ਮਾਤਾ ਪਿਤਾ ਅਕਸਰ ਪਲਾਸਟਿਕ ਦੀ ਪਾਣੀ ਦੀ ਬੋਤਲ ਜਾਂ ਰੋਟੀ ਦਾ ਡਿੱਬਾ ਖਰੀਦਦੇ ਹਨ, ਕਿਉਂਕਿ ਇਹ ਹਲਕਾ ਹੁੰਦਾ ਹੈ ਅਤੇ ਡਿਗਣ ’ਤੇ ਟੁਟਦਾ ਨਹੀਂ। ਪਰ ਇਹ ਵੇਖਣਾ ਜਰੂਰੀ ਹੈ ਕਿ ਉਸ ਉੱਤੇ 'ਭਫਅ-ਮੁਕਤ ਪਲਾਸਟਿਕ' ਜਰੂਰ ਲਿਖਿਆ ਹੋਵੇ। ਭਫਅ-ਇਕ ਰਸਾਇਣਕ ਤੱਤ ਹੈ, ਜਿਹੜਾ ਘਟੀਆ ਪਲਾਸਟਿਕ ਬਣਾਉਣ ਲਈ ਵਰਤਿਆ ਜਾਂਦਾ ਹੈ ਅਤੇ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਜੇਕਰ ਪਲਾਸਟਿਕ ਦੀ ਥਾਂ ਧਾਤੂ ਦੀ ਬੋਤਲ ਜਾਂ ਰੋਟੀ ਦਾ ਡਿੱਬਾ ਖਰੀਦਣਾ ਹੈ ਤਾਂ ਸਟੀਲ ਹੀ ਲਵੋ, ਕਿਉਂਕਿ ਅਲੂਮੀਨੀਅਮ ਭਾਰ ਵਿਚ ਹਲਕਾ ਜਰੂਰ ਹੁੰਦਾ ਹੈ ਪਰ ਇਹ ਪਾਣੀ ਅਤੇ ਖਾਣੇ ਨਾਲ ਘੁਲ ਸਕਦਾ ਹੈ। ਇਸਦੀ ਜ਼ਿਆਦਾ ਮਾਤਰਾ ਖਾਣੇ ਨੂੰ ਵਸ਼ੈਲਾ ਬਣਾ ਸਕਦੀ ਹੈ।

2. ਪਾਣੀ ਵਾਲੀ ਕਚ ਦੀ ਬੋਤਲ ਬੱਚਿਆਂ ਲਈ ਸਹੀ ਚੋਣ ਨਹੀਂ, ਕਿਉਂਕਿ ਇਹ ਟੁੱਟ ਸਕਦੀ ਹੈ ਅਤੇ ਬੱਚੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਬੋਤਲ ਅਤੇ ਰੋਟੀ ਦਾ ਡੱਬਾ ਕੋਈ ਵੀ ਹੋਵੇ ਊਸਦਾ ਮੂੰਹ ਚੌੜਾ ਹੋਣਾ ਚਾਹੀਦਾ ਹੈ, ਤਾਂ ਜੋ ਰੋਜ਼ਾਨਾ ਉਨ੍ਹਾਂ ਨੂੰ ਸਾਫ ਕੀਤਾ ਜਾ ਸਕੇ।

3. ਇਸੇ ਤਰ੍ਹਾਂ ਸਕੂਲ ਬੈਗ ਦੀ ਚੋਣ ਵੀ ਬਹੁਤ ਸੂਝਬੂਝ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਇਹ ਸਾਰਾ ਸਾਲ ਬਚੇ ਨੇ ਵਰਤਣਾ ਹੁੰਦਾ ਹੈ। ਸਕੂਲ ਬੈਗ ਖਰੀਦਣ ਲੱਗਿਆ ਹੇਠ ਲਿਖਿਆਂ ਗਲਾਂ ਦਾ ਧਿਆਨ ਜਰੂਰ ਰਖੋ।

ਪੜ੍ਹੋ ਇਹ ਵੀ ਖਬਰ - ਕੀ ਅਸੀਂ ਲੋਕ ਮੂਰਖ ਹਾਂ ਜਾਂ ਗੱਲ-ਗੱਲ ਤੇ ਸਾਨੂੰ ਮੂਰਖ ਬਣਾਇਆ ਜਾਂਦਾ ਹੈ?

ਪੜ੍ਹੋ ਇਹ ਵੀ ਖਬਰ - ਈਰਾਨ ਦੀ ਮਾਹਾਨ ਏਅਰਲਾਈਨ ਨੇ ਫੈਲਾਇਆ ਸਭ ਤੋਂ ਵੱਧ ਕੋਰੋਨਾ ਵਾਇਰਸ (ਵੀਡੀਓ)

ਪੜ੍ਹੋ ਇਹ ਵੀ ਖਬਰ - ‘ਲੋਨ ਦੇਣਾ ਨਹੀਂ ਸਗੋਂ ਆਮਦਨੀ ਵਧਾਉਣਾ ਹੈ, ਕਿਸਾਨੀ ਬਚਾਉਣ ਦਾ ਸਹੀ ਹੱਲ’

PunjabKesari

-ਬੈਗ ਦੇ ਕੱਪੜੇ ਅਤੇ ਬਣਤਰ ਵੱਲ ਧਿਆਨ ਜ਼ਰੂਰ ਦਿਉ। ਬਹੁਤ ਪਤਲੇ ਕੱਪੜੇ ਦਾ ਬਣਿਆ ਬੈਗ ਬੱਚੇ ਦੇ ਮੋਢਿਆਂ ’ਤੇ ਜ਼ਿਆਦਾ ਭਾਰ ਪਾਉਂਦਾ ਹੈ। ਇਹ ਫਟ ਵੀ ਛੇਤੀ ਜਾਂਦਾ ਹੈ।
- ਜ਼ਿਆਦਾ ਚੀਜ਼ਾਂ ਨੂੰ ਸਾਂਭਣ ਵਾਲੇ ਬੈਗ ਦੀ ਚੋਣ ਕਰੋ, ਜਿਸ ਵਿਚ ਕਈ ਖਾਨੇ ਅਤੇ ਚੀਜ਼ਾਂ ਸਾਂਭਣ ਲਈ ਜਿਪਾਂ ਹੋਣ।
- ਉਹੀ ਬੈਗ ਖਰੀਦੋ, ਜਿਸ ਦੇ ਮੋਢੇ ’ਤੇ ਪਾਉਣ ਵਾਲੇ ਪਟੇ ਗਦੇਦਾਰ ਅਤੇ ਚੋੜੇ ਹੋਣ। ਇਸ ਤਰ੍ਹਾਂ ਦੇ ਬੈਗ ਬੱਚਿਆਂ ਦੇ ਮੋਢਿਆਂ ’ਤੇ ਘੱਟ ਭਾਰ ਪਾਉਂਦੇ ਹਨ।
- ਬੈਗ ਦੀਆਂ ਜਿਪਾਂ ਅਤੇ ਸੀਣਾਂ ਮਜਬੂਤ ਹੋਣੀਆਂ ਚਾਹੀਦੀਆਂ ਹਨ। 
- ਮਾਤਾ ਪਿਤਾ ਅਕਸਰ ਸਨਥੈਟਿਕ ਬੈਗ ਖਰੀਦਣ ਵਿਚ ਰੁੱਚੀ ਰਕਦੇ ਹਨ, ਕਿਉਂਕਿ ਇਹ ਸੋਹਣੇ, ਮਜਬੂਤ ਅਤੇ ਛੇਤੀ ਸਾਫ ਹੋਣ ਵਾਲੇ ਜਾਪਦੇ ਹਨ ਪਰ ਜ਼ਿਆਦਾਤਰ ਬਹੁਤ ਰੰਗ-ਬਿਰੰਗੇ, ਸਨਥੈਟਿਕ ਬੈਗਾਂ ਨੂੰ ਕਈ ਤਰ੍ਹਾਂ ਦੇ ਰਸਾਇਣਕ ਤੱਤਾਂ ਨਾਲ ਬਣਾਇਆ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਬੱਚੇ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ, ਕਿਉਂਕਿ ਇਨ੍ਹਾਂ ਲਈ ਵਰਤੇ ਗਏ ਰੰਗ ਸਿਧੇ ਜਾਂ ਅਸਿਧੇ ਢੰਗ ਨਾਲ ਬੱਚੇ ਦੇ ਅੰਦਰ ਜਾ ਸਕਦੇ ਹਨ। 

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਪ੍ਰਭਾਵਿਤ ਕਰ ਰਿਹਾ ਹੈ Zomato ਕਰਮਚਾਰੀਆਂ ਦੀ ਵੀ ਜ਼ਿੰਦਗੀ (ਵੀਡੀਓ)

ਪੜ੍ਹੋ ਇਹ ਵੀ ਖਬਰ - ‘ਨੈਲਸਨ ਮੰਡੇਲਾ’ ਦੀ ਜੀਵਨੀ ਦੀਆਂ ਸਾਰੀਆਂ ਕਿਸ਼ਤਾਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ

PunjabKesari

ਖਾਸ ਕਰਕੇ ਬਰਸਾਤ ਦੇ ਦਿਨਾਂ ਵਿਚ ਜਾਂ ਜ਼ਿਆਦਾ ਗਰਮੀ ਦੇ ਮੌਸਮ ਵਿਚ ਇਹ ਬੱਚੇ ਦੀ ਚਮੜੀ ’ਤੇ ਖਾਰਿਸ਼ ਜਾਂ ਧਫੜ ਕਰ ਸਕਦੇ ਹਨ। ਇਸ ਲਈ ਸਕੂਲੀ ਬੈਗ ਖਰੀਰਦਣ ਲੱਗਿਆਂ ਰੰਗ, ਚਮਕ ਅਤੇ ਕਾਰਟੂਨ ਕਿਰਦਾਰਾਂ ਵਲ ਘਟ ਧਿਆਨ ਦੇਵੋ ਅਤੇ ਉਸਦੀ ਮਜਬੂਤੀ ਅਤੇ ਸੁਰਖਿਅਤਾ ਵੱਲ ਵਧ ਧਿਆਨ ਦਿਉ। ਬੱਚੇ ਦੀਆਂ ਰੋਜ਼ਾਨਾ ਜਰੂਰਤ ਵਾਲੀਆਂ ਚੀਜਾਂ 'ਸੇਲ' ਵਿਚੋਂ ਨਾ ਖਰੀਦੋ, ਕਿਉਂਕਿ ਇਹ ਪੁਰਾਣੀਆਂ ਹੁੰਦੀਆਂ ਹਨ। ਹਮੇਸ਼ਾਂ ਚੀਜ਼ਾਂ ਦੀ ਮਜ਼ਬੂਤੀ ਅਤੇ ਵਰਤੋਂ ਦੇ ਨਾਲ-ਨਾਲ ਬੱਚੇ ਦੀ ਪਸੰਦ ਨੂੰ ਵੀ ਧਿਆਨ ਵਿਚ ਰੱਖੋ। 

ਪੜ੍ਹੋ ਇਹ ਵੀ ਖਬਰ - ਮੋਟਾਪੇ ਤੋਂ ਪਰੇਸ਼ਾਨ ਲੋਕਾਂ ਲਈ ਫਾਇਦੇਮੰਦ ‘ਟਮਾਟਰ’, ਚਿਹਰੇ ਨੂੰ ਵੀ ਬਣਾਵੇ ਗਲੋਇੰਗ

*ਸਹਾਇਕ ਪ੍ਰੋਫੈਸਰ, ਮਾਨਵ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ, ਪੰਜਾਬ ਖੇਤੀਬਾੜੀ ਯੂਨੈਵਰਸਿਟੀ ਲੁਧਿਆਣਾ।
*ਪ੍ਰੋਫੈਸਰ ਅਤੇ ਮੁੱਖੀ, ਮਾਨਵ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ, ਪੰਜਾਬ ਖੇਤੀਬਾੜੀ ਯੂਨੈਵਰਸਿਟੀ ਲੁਧਿਆਣਾ।


rajwinder kaur

Content Editor

Related News