ਕਿਵੇਂ ਬਣੀਏ ਸਫਲ ਅਤੇ ਨਿਪੁੰਨ ਸਟੈਨੋਗ੍ਰਾਫਰ ?

06/26/2020 5:33:43 PM

ਇੰਸ.ਗੁਰਪ੍ਰੀਤ ਸਿੰਘ ਚੰਬਲ
ਜ਼ਿਲ੍ਹਾ ਸੈਨਿਕ ਬੋਰਡ, ਪਟਿਆਲਾ
9888140052

ਹਰ ਸਾਲ ਕਾਮਯਾਬੀ ਦੀ ਪੌੜੀ ਸਰ ਕਰਨ ਲਈ ਸਿੱਖਿਆਰਥੀ ਵਰਗ ਆਪਣੀ ਰੁਚੀ ਮੁਤਾਬਕ ਵੱਖ-ਵੱਖ ਕੋਰਸਾਂ ਵਿੱਚ ਸਕੂਲਾਂ-ਕਾਲਜਾਂ ਯੂਨੀਵਰਸਿਟੀਆਂ ਅਤੇ ਇੰਸਟੀਚਿਊਟਾਂ ਵਿੱਚ ਦਾਖਲਾ ਲੈਂਦੇ ਹਨ। ਇਹ ਕੋਰਸ ਵੱਖ-ਵੱਖ ਖੇਤਰਾਂ ਨਾਲ ਸਬੰਧਤ ਹੁੰਦੇ ਹਨ, ਜਿਨ੍ਹਾਂ ਵਿੱਚ ਮੁਹਾਰਤ ਹਾਸਿਲ ਕਰਕੇ ਸਿਖਿਆਰਥੀ ਰੁਜ਼ਗਾਰ ਪ੍ਰਾਪਤ ਕਰਨ ਲਈ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿੱਚ ਨਿਰੰਤਰ ਯਤਨ ਕਰਦੇ ਰਹਿੰਦੇ ਹਨ। ਪੜ੍ਹਾਈ ਜਾਂ ਕੋਰਸ ਕਰਨ ਉਪਰੰਤ ਕੁਝ ਕੁ ਸਿਖਿਆਰਥੀ ਆਪਣੇ ਪੱਧਰ ’ਤੇ ਪ੍ਰਾਈਵੇਟ ਇੰਸਟੀਚਿਊਟਾਂ ਵਿੱਚ ਸਿਖਲਾਈ ਦੇਣ ਲੱਗ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦਾ ਰੁਜ਼ਗਾਰ ਵੀ ਚੱਲ ਪੈਂਦਾ ਹੈ ਅਤੇ ਵਿੱਦਿਆ ਦੇ ਖੇਤਰ ਵਿੱਚ ਉਨ੍ਹਾਂ ਦੀ ਸੇਵਾ ਵੀ ਜਾਰੀ ਰਹਿੰਦੀ ਹੈ। ਵੋਕੇਸ਼ਨਲ ਕੋਰਸਾਂ ਦੀ ਗੱਲ ਕਰੀਏ ਤਾਂ ਇੱਕ ਵੋਕੇਸ਼ਨਲ ਕੋਰਸ ਸਟੈਨੋਗ੍ਰਾਫੀ ਹੈ। 

ਸਟੈਨੋਗ੍ਰਾਫੀ ਕੋਰਸ ਨੂੰ ਅਕਸਰ ਹੀ ਸਿਆਣੇ ਅਤੇ ਸੂਝਵਾਨ ਵਚਾਰਵਾਨਾਂ ਵਲੋਂ ‘ਕਰਤੇ ਦੀ ਵਿੱਦਿਆ’ ਦਾ ਨਾਂ ਦਿੱਤਾ ਗਿਆ ਹੈ ਇਸ ਦਾ ਮਤਲਬ ਇਹ ਹੈ ਕਿ ਜਿਹੜਾ ਸਿੱਖਿਆਰਥੀ ਸਟੈਨੋਗ੍ਰਾਫੀ ਦੇ ਕੋਰਸ ਨਾਲ ਸਬੰਧ ਰੱਖਦਾ ਹੈ, ਉਸ ਨੂੰ ਇਸ ਦਾ ਅਭਿਆਸ ਬਿਨਾਂ ਨਾਂਗੇ ਤੋਂ ਨਰਿੰਤਰ ਕਰਦੇ ਰਹਿਣਾ ਚਾਹੀਦਾ ਹੈ। ਇਹ ਇੱਕ ਅਜਿਹੀ ਲਿਖਣ ਕਲਾ ਹੈ, ਜਿਸ ਵਿੱਚ ਵਿਸ਼ਰਾਮ ਜਾਂ ਠਹਿਰਾਓ ਦੀ ਸਥਿਤੀ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਸਟੈਨੋਗ੍ਰਾਫੀ ਨੂੰ ਪੰਜਾਬੀ ਵਿੱਚ ‘ਸੰਕੇਤ-ਲਪੀ’ ਕਿਹਾ ਜਾਂਦਾ ਹੈ, ਕਿਉਂਕਿ ਇਹ ਕਿਸੇ ਵੀ ਭਾਸ਼ਾ ਦੇ ਅੱਖਰਾਂ ਜਾਂ ਸਵਰਾਂ ਨੂੰ ਵਿਸ਼ੇਸ਼ ਚਿੰਨ੍ਹਾਂ/ਸੰਕੇਤਾਂ ਰਾਹੀਂ ਦਰਸਾਉਂਦੀ ਹੈ। 

ਪਿੰਡ ਸੀਚੇਵਾਲ ਨੇ ਇਕ ਹੋਰ ਰਾਸ਼ਟਰੀ ਐਵਾਰਡ ਜਿੱਤ ਕੇ ਸਿਰਜਿਆ ਇਤਿਹਾਸ  

ਪੰਜਾਬੀ ਸਟੈਨੋਗ੍ਰਾਫੀ
ਪੰਜਾਬੀ ਸਟੈਨੋਗ੍ਰਾਫੀ ਦਾ ਕੋਰਸ ਪੰਜਾਬ ਦੇ ਬਹੁਤ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਕਰਵਾਇਆ ਜਾਂਦਾ ਹੈ ਅਤੇ ਹਰ ਸਾਲ ਹਜ਼ਾਰਾਂ ਦੀ ਗਣਿਤੀ ਵਿੱਚ ਸਿੱਖਿਆਰਥੀ ਇਸ ਵਿਸ਼ੇ ਦੀ ਸਿਖਲਾਈ ਪ੍ਰਾਪਤ ਕਰਕੇ ਨੌਕਰੀ ਹਾਸਿਲ ਕਰਦੇ ਹਨ। ਕੁਝ ਕੁ ਸਿੱਖਿਆਰਥੀ ਆਪਣੇ ਪੱਧਰ ’ਤੇ ਪ੍ਰਾਈਵੇਟ ਇੰਸਟੀਚਿਊਟਾਂ ਵਿੱਚ ਸਟੈਨੋਗ੍ਰਾਫੀ ਦੀ ਸਿਖਲਾਈ ਦੇਣ ਲੱਗ ਜਾਂਦੇ ਹਨ। ਸੰਕੇਤ-ਲਿਪੀ ਧੁਨੀਆਤਮਕ ਪ੍ਰਣਾਲੀ ਦੇ ਆਧਾਰ ’ਤੇ ਘੜੀ ਗਈ ਲਿਪੀ ਹੈ। ਵਲੀਅਮ ਟਿਫਿਨ ਨੇ ਸੰਸਾਰ ਵਿੱਚ ਸਭ ਤੋਂ ਪਹਿਲਾਂ ਧੁਨੀ ਆਤਮਕ ਪ੍ਰਣਾਲੀ ਦਾ ਪ੍ਰਯੋਗ ਕੀਤਾ।

ਦੋ ਕਿਸਾਨ ਭਰਾਵਾਂ ਦੀ ਹੱਢ-ਭੰਨਵੀਂ ਮਿਹਨਤ ਨੇ ਵਧਾਇਆ ਪਿੰਡ 'ਮਹਿਰਾਜ' ਦਾ ਮਾਣ

ਯੋਗਤਾ
ਕਿਸੇ ਵੀ ਵਿਸ਼ੇ ਦੀ ਪੜ੍ਹਾਈ ਹੋਵੇ ਜਾਂ ਫਿਰ ਕਿਸੇ ਕੋਰਸ ਦੀ ਸਿਖਲਾਈ ਹੋਵੇ, ਜਿੰਨੀ ਦੇਰ ਸਿਖਿਆਰਥੀ ਸਬੰਧਤ ਵਿਸ਼ੇ ਵਿੱਚ ਪੂਰੀ ਤਰ੍ਹਾਂ ਨਿਪੁੰਨਤਾ ਹਾਸਿਲ ਨਹੀਂ ਕਰ ਲੈਂਦਾ, ਓਨੀ ਦੇਰ ਤੱਕ ਉਹ ਸਫਲਤਾ ਹਾਸਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜੇ ਸਟੈਨੋਗ੍ਰਾਫੀ ਦੇ ਖੇਤਰ ਵਿੱਚ ਰੁਜ਼ਗਾਰ ਹਾਸਲ ਕਰਨਾ ਹੈ ਤਾਂ ਸਾਨੂੰ ਸਟੈਨੋਗ੍ਰਾਫੀ ਦੇ ਵਿਸ਼ੇ ਵਿੱਚ ਵਿਸ਼ੇਸ਼ ਮੁਹਾਰਤ ਹਾਸਿਲ ਕਰਨੀ ਪਵੇਗੀ। ਇਸ ਕੋਰਸ ਵਿੱਚ ਉਸੇ ਸਿੱਖਿਆਰਥੀ ਨੂੰ ਦਾਖਲਾ ਲੈਣਾ ਚਾਹੀਦਾ ਹੈ, ਜਿਸ ਨੂੰ ਕੋਰਸ ਦੀ ਸਬੰਧਤ ਭਾਸ਼ਾ ਅਤੇ ਉਸ ਦੇ ਵਿਆਕਰਣਕ ਨਿਯਮਾਂ ਦਾ ਡੂੰਘਾ ਗਿਆਨ ਤੇ ਭਾਸ਼ਾਈ ਸ਼ਬਦਾਵਲੀ ਵਿੱਚ ਪਕੜ ਮਜ਼ਬੂਤ ਹੋਵੇ। 

ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

ਅਭਿਆਸ ਦਾ ਸਮਾਂ
ਸਟੈਨੋਗ੍ਰਾਫੀ ਦਾ ਕੋਰਸ ਕਰਨ ਵਾਲੇ ਸਿੱਖਿਆਤਰਥੀਆਂ ਨੂੰ ਪ੍ਰਤੀ ਦਿਨ ਘੱਟੋ-ਘੱਟ ਪੰਜ-ਸੱਤ ਘੰਟੇ ਅਭਿਆਸ ਕਰਨਾ ਚਾਹੀਦਾ ਹੈ। ਇਕਾਗਰਤਾ, ਸੰਜਮ, ਰੋਜ਼ਾਨਾ ਅਭਿਆਸ, ਭਾਸ਼ਾ ਦਾ ਉਚੇਰਾ ਗਿਆਨ, ਸ਼ਬਦ ਚਿੰਨਾਂ ਦਾ ਲੋੜੀਂਦਾ ਗਿਆਨ, ਲਿਖਣ ਕਲਾ ਵਿੱਚ ਨਪੁੰਨਤਾ ਆਦਿਕ ਗੁਣਾਂ ਦਾ ਧਾਰਨੀ ਸਿੱਖਿਆਰਥੀ ਹੀ ਸਟੈਨੋਗ੍ਰਾਫੀ ਦੇ ਕੋਰਸ ਵਿੱਚ ਵਿਸ਼ੇਸ਼ ਮੁਹਾਰਤ ਹਾਸਲ ਕਰ ਸਕਦਾ ਹੈ। ਜੇਕਰ ਅਸੀਂ ਇੱਥੇ ਪੰਜਾਬੀ ਭਾਸ਼ਾ ਦੀ ਸੰਕੇਤ-ਲਿੱਪੀ ਸਿੱਖਣ ਦੀ ਗੱਲ ਕਰੀਏ ਤਾਂ ਸਿੱਖਿਆਰਥੀ ਵਿੱਚ ਸਭ ਤੋਂ ਪਹਿਲਾ ਗੁਣ ਇਹ ਹੋਣਾ ਚਾਹੀਦਾ ਹੈ ਕਿ ਸਬੰਧਤ ਭਾਸ਼ਾ ਦਾ ਬਰੀਕੀ ਗਿਆਨ ਜ਼ਰੂਰ ਹੋਵੇ, ਕਿਉਂਕਿ ਇਸ ਵਿੱਚ ਜੋ ਕੁਝ ਵੀ ਅਭਿਆਸ ਬੋਲਣ ਵਾਲੇ ਦੁਆਰਾ ਬੋਲਿਆ ਜਾਂਦਾ ਹੈ, ਉਸ ਨੂੰ ਸੰਕੇਤਕ ਰੂਪ ਵਿੱਚ ਲਿਖ ਕੇ ਬਾਅਦ ਵਿੱਚ ਉਸ ਦਾ ਸਬੰਧਤ ਭਾਸ਼ਾ ਵਿੱਚ ਲਿੱਪੀਅੰਤਰਣ ਕੀਤਾ ਜਾਂਦਾ ਹੈ।

ਧਿਆਨ ਰੱਖਣ ਯੋਗ ਗੱਲਾਂ
ਇਕਾਗਰਚਿੱਤ ਹੋ ਕੇ ਕੀਤਾ ਕੋਈ ਵੀ ਕੰਮ ਹੋਵੇ ਸਫਲਤਾਪੂਰਵਕ ਉਸ ਨੂੰ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਸੰਕੇਤ ਲਿਪੀ ਹੱਥ ਨਾਲ ਕੀਤਾ ਜਾਣ ਵਾਲਾ ਕੰਮ ਹੋਣ ਕਰਕੇ ਇਸ ਵਿੱਚ ਮਨ ਅਤੇ ਦਿਮਾਗ ਇੱਕਸੁਰਤ ਹੋਣਾ ਚਾਹੀਦਾ ਹੈ ਤਾਂ ਕਿ ਲਿਖਣ ਵਾਲੇ ਦੀ ਸੁਰਤੀ ਸਿੱਧੀ ਬੋਲਣ ਵਾਲੇ ਨਾਲ ਜੁੜ ਜਾਵੇ। ਇਸ ਦੇ ਨਾਲ ਹੀ ਸੰਕੇਤ-ਲਿਪੀ ਸਿੱਖਣ ਵੇਲੇ ਅਤੇ ਇਸ ਦਾ ਰੋਜ਼ ਅਭਿਆਸ ਕਰਦੇ ਸਮੇਂ ਸਾਨੂੰ ਆਪਣੇ ਬੈਠਣ ਦੇ ਤੌਰ ਤਰੀਕਿਆਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਬੈਠਣ ਲਈ ਹਮੇਸ਼ਾਂ ਕੁਰਸੀ ਜਾਂ ਸਟੂਲ ਦੀ ਵਰਤੋਂ ਕਰੋ।

ਫਰਿੱਜ ਦੀ ਸਾਫ-ਸਫਾਈ ਕਰ ਰਹੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਕੁਰਸੀ ਅਤੇ ਸਟੂਲ ਦਾ ਆਪਸੀ ਅੰਤਰ ਅਜਿਹਾ ਹੋਣਾ ਚਾਹੀਦਾ ਹੈ ਕਿ ਤੂਹਾਨੂੰ ਡਿਕਟੇਸ਼ਨ ਲਿਖਦੇ ਸਮੇਂ ਬੈਠਣ ਵੇਲੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ। ਇਸ ਤੋਂ ਇਲਾਵਾ ਇਹ ਵੀ ਖਿਆਲ ਰੱਖੋ ਕਿ ਜਦੋਂ ਤੁਸੀ ਡਿਕਟੇਸ਼ਨ ਲਿਖਦੇ ਹੋ ਤਾਂ ਤੁਹਾਡੇ ਆਲੇ-ਦੁਆਲੇ ਕਿਸੇ ਪ੍ਰਕਾਰ ਦੀ ਕੋਈ ਕਰਕਸ਼ ਭਰੀ ਆਵਾਜ਼ ਜਾਂ ਕੋਈ ਰੌਲ-ਰੱਪਾ ਨਾ ਪੈਂਦਾ ਹੋਵੇ ਅਤੇ ਡਿਕਟੇਸ਼ਨ ਆਮ ਕਰਕੇ ਸਵੇਰੇ ਸਵੱਖਤੇ ਵੇਲੇ ਕਰੋ, ਕਿਉਂਕਿ ਉਸ ਵੇਲੇ ਹਰ ਪਾਸੇ ਵਾਤਾਵਰਣਕ ਮਾਹੌਲ ਹਰ ਪਾਸੋਂ ਸਾਜ਼ਗਾਰ ਅਤੇ ਖੁਸ਼ਨੁਮਾ ਹੁੰਦਾ ਹੈ। 

ਜ਼ਰੂਰੀ ਸਾਮਾਨ
ਸਭ ਤੋਂ ਪਹਿਲਾਂ ਲੋੜੀਂਦੇ ਸਾਜ਼ੋ-ਸਾਮਾਨ ਵਿੱਚ ਸੰਕੇਤ-ਲਿਪੀ ਲਿਖਣ ਵਾਲੀ ਕਾਪੀ, ਪੈਨਸਿਲ, ਸ਼ਾਰਪਨਰ ਅਤੇ ਸੰਕੇਤ-ਲਿਪੀ ਸਿੱਖਣ ਲਈ ਕਿਸੇ ਵੀ ਮਾਹਿਰ ਸਟੈਨੋਗ੍ਰਾਫਰ ਦੀ ਕਿਤਾਬ ਆਦਿ ਤੁਹਾਡੇ ਕੋਲ ਮੌਜੂਦ ਹੋਣਾ ਚਾਹੀਦਾ ਹੈ। ਸੰਕੇਤ-ਲਿਪੀ ਸਿੱਖਣ ਲਈ ਇੱਕ ਵਿਸ਼ੇਸ਼ ਕਾਪੀ ਆਉਂਦੀ ਹੈ, ਜਿਸ ਦੀਆਂ ਲਾਈਨਾਂ ਦੀ ਚੌੜਾਈ ਆਮ ਕਾਪੀਆਂ ਦੀਆਂ ਲਾਈਨਾਂ ਦੀ ਚੌੜਾਈ ਨਾਲੋਂ ਵਧੇਰੇ ਹੁੰਦੀ ਹੈ ਅਤੇ ਇਹ ਸਾਈਜ਼ ਵਿੱਚ ਨੋਟਪੈਡ ਕਾਪੀ ਵਰਗੀ ਹੁੰਦੀ ਹੈ।  

ਨਾਸ਼ਤੇ ’ਚ ਜ਼ਰੂਰ ਖਾਓ 2 ਅੰਡੇ, ਬਚ ਸਕਦੇ ਹੋ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਤੋਂ

ਪੜ੍ਹੋ ਵੱਖ-ਵੱਖ ਰਸਾਲੇ
ਸਟੈਨੋਗ੍ਰਾਫੀ ਦਾ ਕੋਰਸ ਕਰਦੇ ਸਮੇਂ ਹਰੇਕ ਸਿੱਖਿਆਰਥੀ ਨੂੰ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਰਸਾਲਿਆਂ, ਅਖਬਾਰੀ ਮੈਗਜ਼ੀਨਾਂ, ਆਰਟੀਕਲਾਂ ਅਤੇ ਡਬੇਟਸ ਦੀ ਡਿਕਟੇਸ਼ਨ ਕਰਨੀ ਚਾਹੀਦੀ ਹੈ। ਸਿਖਿਆਰਥੀ ਜਿੰਨੇ ਵੱਖਰੇ ਵਿਸ਼ਿਆਂ ਦੀ ਡਿਕਟੇਸ਼ਨ ਕਰੇਗਾ, ਉਸ ਦਾ ਸ਼ਬਦ ਗਿਆਨ ਓਨਾ ਵਧਦਾ ਜਾਵੇਗਾ। ਰਾਜਨੀਤਿਕ, ਤਕਨੀਕੀ, ਖੇਤੀਬਾੜੀ, ਵਿਗਿਆਨਕ ਆਦਿ ਵਿਸ਼ਿਆਂ ਨਾਲ ਸਬੰਧਤ ਆਰਟੀਕਲਾਂ ਦੀ ਡਿਕਟੇਸ਼ਨ ਦਾ ਅਭਿਆਸ ਵੀ ਕਰੋ। 


rajwinder kaur

Content Editor

Related News