ਕਿੱਲਾਂ ਅਤੇ ਝੁਰੜੀਆਂ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਇੰਝ ਲਗਾਓ ਲਾਲ ਚੰਦਨ

09/07/2019 12:38:05 PM

ਝੁਰੜੀਆਂ ਸਕਿਨ ਨੂੰ ਬੁੱਢੇ ਅਤੇ ਕਿੱਲ ਸਕਿਨ ਨੂੰ ਭੱਦਾ ਦਿਖਾਉਂਦੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਲੜਕੀਆਂ ਕਈ ਤਰ੍ਹਾਂ ਦੇ ਬਿਊਟੀ ਟ੍ਰੀਟਮੈਂਟ ਦਾ ਸਹਾਰਾ ਲੈਂਦੀਆਂ ਹਨ ਜਿਸ 'ਚ ਕੁੱਝ ਘਰੇਲੂ ਹੁੰਦੇ ਹਨ ਅਤੇ ਕੁਝ ਮਹਿੰਗੇ ਬ੍ਰਾਂਡੇਡ ਪ੍ਰਾਡੈਕਟਸ ਵਾਲੇ ਪਰ ਇਨ੍ਹਾਂ ਲਈ ਤੁਹਾਨੂੰ ਜ਼ਿਆਦਾ ਪੈਸੇ ਖਰਚ ਕਰਨ ਦੀ ਲੋੜ ਨਹੀਂ ਹੈ। ਕਿਉਂਕਿ ਇਨ੍ਹਾਂ ਪ੍ਰਾਬਲਮਸ ਤੋਂ ਤੁਸੀਂ ਛੁਟਕਾਰਾ ਲਾਲ ਚੰਦਨ ਨਾਲ ਵੀ ਪਾ ਸਕਦੇ ਹਨ। ਚੱਲੋ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਦੀ ਵਰਤੋਂ ਕਿੰਝ ਕਰਨੀ ਹੈ।
ਪਿੰਪਲਸ ਦੇ ਲਈ
ਜਿਨ੍ਹਾਂ ਲੋਕਾਂ ਦੀ ਸਕਿਨ ਬਹੁਤ ਆਇਲੀ ਹੈ ਉਨ੍ਹਾਂ ਲਈ ਲਾਲ ਚੰਦਨ ਬਹੁਤ ਵਧੀਆ ਹੈ ਕਿਉਂਕਿ ਚੰਦਨ 'ਚ ਕੂਲਿੰਗ ਇਫੈਕਟ ਹੁੰਦਾ ਹੈ ਜੋ ਪਿੰਪਲਸ ਦੀ ਸਮੱਸਿਆ ਨੂੰ ਘਟ ਕਰਨ 'ਚ ਮਦਦ ਕਰਦਾ ਹੈ। ਤੁਸੀਂ ਸਿਰਫ 1 ਚਮਚ ਲਾਲ ਚੰਦਨ, 1 ਅੱਧਾ ਚਮਚ ਹਲਦੀ ਅਤੇ ਲੋੜ ਅਨੁਸਾਰ ਪਾਣੀ ਲੈ ਕੇ ਇਨ੍ਹਾਂ ਚੀਜ਼ਾਂ ਨੂੰ ਮਿਕਸ ਕਰਨਾ ਹੈ ਅਤੇ ਪੇਸਟ ਬਣਾ ਕੇ ਚਿਹਰੇ 'ਤੇ ਲਗਾਉਣਾ ਹੈ। ਅੱਧੇ ਘੰਟੇ ਬਾਅਦ ਜਦੋਂ ਇਹ ਸੁੱਕ ਜਾਵੇ ਤਾਂ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲੈਣਾ ਹੈ। ਇਹ ਪੈਕ ਤੁਸੀਂ ਹਫਤੇ 'ਚ ਦੋ ਵਾਰ ਲਗਾ ਸਕਦੇ ਹੈ। ਪਿੰਪਲਸ ਦੀ ਛੁੱਟੀ ਹੋ ਜਾਵੇਗੀ।

PunjabKesari
ਝੁਰੜੀਆਂ ਲਈ
ਝੁਰੜੀਆਂ ਸਕਿਨ ਨੂੰ ਬੁੱਢਾ ਦਿਖਾਉਂਦੀ ਹੈ ਅਤੇ ਕੋਈ ਵੀ ਬੁੱਢਾ ਦਿਖਣਾ ਨਹੀਂ ਚਾਹੁੰਦਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਕਿਨ 'ਤੇ ਝੁਰੜੀਆਂ ਨਾ ਪੈਣ ਤਾਂ 3 ਚਮਚ ਲਾਲ ਚੰਦਨ 'ਚ 2 ਚਮਚ ਕੈਮੋਮਾਈਲ ਟੀ ਮਿਲਾਓ ਅਤੇ ਉਸ ਨੂੰ ਚਿਹਰੇ 'ਤੇ ਲਗਾ ਕੇ ਅੱਧੇ ਘੰਟੇ ਲਈ ਛੱਡ ਦਿਓ। ਹੁਣ ਚਿਹਰੇ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਚਿਹਰਾ ਸਾਫ ਕਰ ਲਓ ਅਤੇ ਫਿਰ ਮਾਈਸਚੁਰਾਈਜ਼ਰ ਲਗਾ ਲਓ। ਇਹ ਪੈਕ ਤੁਸੀਂ ਹਫਤੇ 'ਚ 1 ਵਾਰ ਲਗਾਓ। ਤੁਹਾਨੂੰ ਫਰਕ ਦਿਖਾਈ ਦੇਵੇਗਾ।
ਡਰਾਈ ਸਕਿਨ ਵਾਲੇ ਇੰਝ ਵਰਤਣ ਲਾਲ ਚੰਦਨ
ਜਿਨ੍ਹਾਂ ਲੋਕਾਂ ਦੀ ਸਕਿਨ ਬਹੁਤ ਜ਼ਿਆਦਾ ਰੁਖੀ ਹੁੰਦੀ ਹੈ ਉਹ ਲਾਲ ਚੰਦਨ ਦੀ ਵਰਤੋਂ ਸਪੈਸ਼ਲ ਪੈਕ ਬਣਾ ਕੇ ਕਰ ਸਕਦੇ ਹਨ, ਉਨ੍ਹਾਂ ਨੇ 2 ਚਮਚ ਲਾਲ ਚੰਦਨ 'ਚ 2 ਚਮਚ ਸ਼ਹਿਦ ਮਿਕਸ ਕਰਨਾ ਹੈ ਅਤੇ ਚਿਹਰੇ 'ਤੇ ਲਗਾਉਣਾ ਹੈ। ਇਸ ਨਾਲ ਸਕਿਨ ਨੂੰ ਨਮੀ ਮਿਲੇਗੀ ਅਤੇ ਡਰਾਈਨੈੱਸ ਤੋਂ ਛੁਟਕਾਰਾ ਮਿਲੇਗਾ।

PunjabKesari
ਮਿਲੇਗੀ ਗਲੋਇੰਗ ਸਕਿਨ
ਤੁਸੀਂ ਲਾਲ ਚੰਦਨ 'ਚ ਕੱਚਾ ਦੁੱਧ ਮਿਕਸ ਕਰਕੇ ਚਿਹਰੇ 'ਤੇ ਲਗਾਓ। ਇਸ ਨਾਲ ਤੁਹਾਡੀ ਸਕਿਨ ਗਲੋਇੰਗ ਤਾਂ ਹੋਵੇਗੀ ਨਾਲ ਹੀ ਬੇਬੀ ਸਾਫਟ ਵੀ ਲੱਗੇਗੀ।


Aarti dhillon

Content Editor

Related News