ਸ਼ੀਸ਼ੇ ''ਤੇ ਲੱਗੇ ਦਾਗਾਂ ਨੂੰ ਇਸ ਤਰ੍ਹਾਂ ਹਟਾਓ
Wednesday, Apr 05, 2017 - 11:20 AM (IST)

ਮੁੰਬਈ— ਆਪਣੇ ਘਰ ਨੂੰ ਸਾਫ-ਸੁਥਰਾ ਰੱਖਣ ਦੀ ਕੋਸ਼ਿਸ ਹਰ ਕੋਈ ਕਰਦਾ ਹੈ। ਅੱਜ-ਕਲ੍ਹ ਘਰਾਂ ਅਤੇ ਦਫਤਰਾਂ ''ਚ ਸ਼ੀਸ਼ੇ ਬਹੁਤ ਜ਼ਿਆਦਾ ਲਗਵਾਏ ਜਾਂਦੇ ਹਨ ਪਰ ਇਹ ਸ਼ੀਸ਼ੇ ਬਹੁਤ ਜ਼ਲਦੀ ਗੰਦੇ ਵੀ ਹੋ ਜਾਂਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਸ਼ੀਸ਼ੇ ਨੂੰ ਸਾਫ ਕਰਨ ਲਈ ਕੁਝ ਘਰੇਲੂ ਨੁਕਤੇ ਦੱਸ ਰਹੇ ਹਾਂ।
1. ਸ਼ੀਸ਼ੇ ਨੂੰ ਅਖਬਾਰ ਜਾਂ ਕਿਸੇ ਕਾਗਜ ਨਾਲ ਆਸਾਨੀ ਨਾਲ ਸਾਫ ਕੀਤਾ ਜਾ ਸਕਦਾ ਹੈ। ਇਸ ਲਈ ਸ਼ੀਸ਼ੇ ''ਤੇ ਪਹਿਲਾਂ ਥੋੜ੍ਹਾ ਪਾਣੀ ਪਾਓ ਫਿਰ ਕਾਗਜ ਨਾਲ ਇਸ ਨੂੰ ਸਾਫ ਕਰ ਲਓ।
2. ਜੇ ਤੁਹਾਡੇ ਘਰ ਦੀਆਂ ਖਿੜਕੀਆਂ ਅਤੇ ਦਰਵਾਜੇ ਸ਼ੀਸ਼ੇ ਦੇ ਹਨ ਤਾਂ ਇਨ੍ਹਾਂ ਨੂੰ ਸਾਫ ਕਰਨ ਲਈ ਤੁਸੀਂ ਨਿੰਬੂ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਪਹਿਲਾਂ ਸ਼ੀਸ਼ੇ ''ਤੇ ਨਿੰਬੂ ਦਾ ਰਸ ਲਗਾਓ ਅਤੇ ਬਾਅਦ ''ਚ ਕਿਸੇ ਸੁੱਕੇ ਕਾਗਜ ਨਾਲ ਸਾਫ ਕਰ ਲਓ।
3. ਗਰਮ ਪਾਣੀ ''ਚ ਕਿਸੇ ਪੁਰਾਣੇ ਅਖਬਾਰ ਨੂੰ ਭਿਓਂ ਲਓ ਅਤੇ ਇਸ ਨਾਲ ਖਿੜਕੀਆਂ ਅਤੇ ਦਰਵਾਜੇ ਸਾਫ ਕਰੋ। ਬਾਅਦ ''ਚ ਸੁੱਕੇ ਅਖਬਾਰ ਨਾਲ ਦੁਬਾਰਾ ਸਾਫ ਕਰੋ।
4. ਸ਼ੀਸ਼ੇ ਨੂੰ ਸਾਫ ਕਰਨ ਲਈ ਤੁਸੀਂ ਟੇਲਕਮ ਪਾਊਡਰ ਦੀ ਵੀ ਵਰਤੋਂ ਕਰ ਸਕਦੇ ਹੋ।
5. ਸ਼ੀਸ਼ੇ ਨੂੰ ਸਾਫ ਕਰਨ ਲਈ ਚਿੱਟੇ ਸਿਰਕੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਆਮਤੌਰ ''ਤੇ ਰਸੋਈ ਦੀ ਅਲਮਾਰੀ ਦੇ ਸ਼ੀਸ਼ਿਆਂ ''ਤੇ ਚਿਕਨਾਈ ਦੇ ਦਾਗ ਜੰਮ ਜਾਂਦੇ ਹਨ। ਇਹ ਦਾਗ ਪਾਣੀ ਨਾਲ ਸਾਫ ਨਹੀਂ ਹੁੰਦੇ। ਇਸ ਲਈ ਪਾਣੀ ਨੂੰ ਥੋੜ੍ਹਾ ਗਰਮ ਕਰਕੇ ਉਸ ''ਚ ਚਿੱਟਾ ਸਿਰਕਾ ਮਿਲਾ ਲਓ। ਇਸ ਮਿਸ਼ਰਣ ਨੂੰ ਇਕ ਸ਼ੀਸ਼ੀ ''ਚ ਪਾ ਕੇ ਕਿਸੇ ਕਾਗਜ ਦੀ ਮਦਦ ਨਾਲ ਸ਼ੀਸ਼ਿਆਂ ਨੂੰ ਸਾਫ ਕਰ ਲਓ।