ਮਿੱਟੀ ਦੇ ਬਰਤਨਾ ''ਚ ਜੰਮੀ ਚਿਕਨਾਈ ਮਿੰਟਾਂ ''ਚ ਦੂਰ ਕਰੋ
Thursday, Jun 25, 2026 - 10:29 AM (IST)
ਵੈੱਬ ਡੈਸਕ - ਮਿੱਟੀ ਦੇ ਬਰਤਨਾਂ ਵਿਚ ਬਣਿਆ ਖਾਣਾ ਆਪਣੇ ਖ਼ਾਸ ਸਵਾਦ ਅਤੇ ਖ਼ੁਸ਼ਬੂ ਲਈ ਪਸੰਦ ਕੀਤਾ ਜਾਂਦਾ ਹੈ। ਕਈ ਲੋਕ ਗੈਸ ਚੁੱਲ੍ਹੇ ਦੇ ਨਾਲ-ਨਾਲ ਮਿੱਟੀ ਦੀ ਹਾਂਡੀ ਅਤੇ ਬਰਤਨਾਂ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਬਰਤਨਾਂ ਵਿਚ ਖਾਣਾ ਜਿੰਨਾ ਲਾਜਵਾਬ ਬਣਦਾ ਹੈ, ਓਨੀ ਹੀ ਮੁਸ਼ਕਲ ਇਨ੍ਹਾਂ ਨੂੰ ਸਾਫ਼ ਕਰਨ ਵਿੱਚ ਆਉਂਦੀ ਹੈ। ਜੇਕਰ ਇਨ੍ਹਾਂ ਨੂੰ ਆਮ ਰਤਨਾਂ ਵਾਂਗ ਧੋਤਾ ਜਾਵੇ ਤਾਂ ਇਹ ਜਲਦੀ ਖ਼ਰਾਬ ਹੋ ਸਕਦੇ ਹਨ। ਇਨ੍ਹਾਂ ਨੂੰ ਸਾਫ਼ ਕਰਨ ਦੇ ਕੁਝ ਆਸਾਨ ਅਤੇ ਅਸਰਦਾਰ ਤਰੀਕੇ ਦੱਸ ਰਹੇ ਹਾਂ।
ਸਾਬਣ ਦੀ ਵਰਤੋਂ ਨਹੀਂ ਕਰਨੀ ਚਾਹੀਦੀ
ਮਿੱਟੀ ਦੇ ਬਰਤਨਾਂ ਨੂੰ ਧੋਣ ਲਈ ਸਾਬਣ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਮਿੱਟੀ ਦੇ ਬਰਤਨਾਂ ਵਿਚ ਬਹੁਤ ਬਾਰੀਕ (ਛੋਟੇ-ਛੋਟੇ) ਛੇਕ ਹੁੰਦੇ ਹਨ, ਜੋ ਆਸਾਨੀ ਨਾਲ ਸਾਬਣ ਅਤੇ ਡਿਸ਼ਵਾਸ਼ਿੰਗ ਲਿਕਵਿਡ ਨੂੰ ਸੋਖ ਲੈਂਦੇ ਹਨ। ਅਜਿਹੇ ਵਿਚ ਬਾਅਦ ਵਿਚ ਜਦੋਂ ਇਨ੍ਹਾਂ ਬਰਤਨਾਂ ਵਿਚ ਖਾਣਾ ਪਕਾਇਆ ਜਾਂਦਾ ਹੈ. ਤਾਂ ਸਾਸਣ ਦੇ ਐਸ. ਖਾਣੇ ਵਿਚ ਮਿਲ ਸਕਦੇ ਹਨ।
ਨਿਬੂ ਨਾਲ ਹਟਾਓ ਦਿੰਦੀ ਚਿਕਨਾਈ
ਖਾਣਾ ਪਕਾਉਣ ਤੋਂ ਬਾਅਦ ਮਿੱਟੀ ਦੇ ਬਰਤਨਾਂ ਵਿਚ ਚਿਕਨਾਈ ਜੰਮ ਜਾਂਦੀ ਹੈ, ਜੋ ਆਸਾਨੀ ਨਾਲ ਨਹੀਂ ਨਿਕਲਦੀ। ਤਾਂ ਤੁਸੀਂ ਨਿੰਬੂ ਦੀ ਮਦਦ ਨਾਲ ਉਸ ਨੂੰ ਸਾਫ਼ ਕਰ ਸਕਦੇ ਹੋ, ਜਿਸ ਦੇ ਲਈ ਬਰਤਨ ਵਿਚ ਥੋੜ੍ਹਾ ਪਾਣੀ ਅਤੇ ਨਿੰਬੂ ਦਾ ਰਸ ਪਾ ਕੇ ਕੁਝ ਦੇਰ ਗਰਮ ਕਰ ਲਓ। ਗਰਮ ਹੋਣ 'ਤੇ ਚਿਕਨਾਈ ਉੱਪਰ ਤੈਰਨ ਲੱਗਦੀ ਹੈ, ਫਿਰ ਉਸ ਪਾਣੀ ਨੂੰ ਸੁੱਟ ਦਿਓ ਅਤੇ ਬਰਤਨ ਨੂੰ ਸਾਫ਼ ਕਰ ਲਓ। ਇਹ ਤਰੀਕੇ ਬਰਤਨ ਨੂੰ ਬਿਨਾਂ ਨੁਕਸਾਨ ਪਹੁੰਚਾਏ ਸਾਫ਼ ਕਰ ਦਿੰਦਾ ਹੈ।
ਚੋਲਾਂ ਦਾ ਆਟਾ ਅਤੇ ਨਮਕ .
ਬਰਤਨ ਵਿਚ ਥੋੜ੍ਹਾ ਚੌਲਾਂ ਦਾ ਆਟਾ, ਨਮਕ ਅਤੇ ਪਾਣੀ ਪਾਓ। ਹੁਣ ਸਕੂਬਰ ਦੀ ਮਦਦ ਨਾਲ ਹਲਕੇ ਹੱਥਾਂ ਨਾਲ ਰਗੜੋ। ਇਸ ਨਾਲ ਬਰਤਨ ਵਿਚ ਜੰਮੀ ਗੰਦਗੀ ਅਤੇ ਦਾਗ ਆਸਾਨੀ ਨਾਲ ਨਿਕਲ ਜਾਣਗੇ ਅਤੇ ਬਰਤਨ ਵੀ ਸੁਰੱਖਿਅਤ ਰਹੇਗਾ।
ਉੱਲੀ (ਫੰਗਸ) ਲੱਗ ਜਾਵੇ ਤਾਂ ਕੀ ਕਰੀਏ ?
ਮਿੱਟੀ ਦੇ ਬਰਤਨਾਂ ਵਿਚ ਕਈ ਵਾਰ ਨਮੀ ਦੇ ਕਾਰਨ ਉੱਲੀ (ਫੰਗਸ) ਲੱਗ ਜਾਂਦੀ ਹੈ। ਬਰਤਨ ਤੋਂ ਉੱਲੀ ਹਟਾਉਣ ਲਈ ਇਕ ਚੱਮਚ ਬੇਕਿੰਗ ਸੋਡਾ, ਥੋੜ੍ਹਾ ਨਮਕ ਅਤੇ ਸਿਰਕਾ (ਵਿਨੇਗਰ) ਮਿਲਾ ਕੇ ਪੇਸਟ ਤਿਆਰ ਕਰੋ। ਇਸ ਮਿਸ਼ਰਣ ਨੂੰ ਬਰਤਨ 'ਤੇ ਲਗਾ ਕੇ ਸਕੂਬ ਕਰੋ ਅਤੇ ਫਿਰ ਸਾਫ਼ ਪਾਣੀ ਨਾਲ 2 ਧੋ ਲਓ। ਇਸ ਨਾਲ ਉੱਲੀ ਅਤੇ ਬਦਬੂ ਦੋਵੇਂ ਦੂਰ ਹੈ ਜਾਣਗੀਆਂ।
