ਘਰ ''ਚ ਹੀ ਬਣਾਓ ''ਕੁਦਰਤੀ ਬਲੀਚ’

Thursday, Oct 29, 2026 - 12:16 PM (IST)

ਘਰ ''ਚ ਹੀ ਬਣਾਓ ''ਕੁਦਰਤੀ ਬਲੀਚ’

ਵੈੱਬ ਡੈਸਕ - ਚਿਹਰੇ ਦੇ ਅਣਚਾਹੇ ਵਾਲਾਂ ਨੂੰ ਲੁਕਾਉਣ ਲਈ ਜ਼ਿਆਦਾਤਰ ਮੁਟਿਆਰਾਂ ਬਲੀਚਿੰਗ ਦੀ ਵਰਤੋਂ ਕਰਨਾ ਹੀ ਪਸੰਦ ਕਰਦੀਆਂ ਹਨ। ਜੇਕਰ ਤੁਸੀਂ ਚਾਹੋ ਤਾਂ ਘਰ ਵਿਚ ਹੀ ਕੁਦਰਤੀ ਬਲੀਚ ਤਿਆਰ ਕਰਕੇ ਸੁੰਦਰ ਅਤੇ ਚਮਕਦਾਰ ਚਮੜੀ ਪਾ ਸਕਦੇ ਹੋ।

ਸ਼ਹਿਦ ਅਤੇ ਦਹੀਂ ਦੀ ਬਲੀਚ
ਇਸ ਨੂੰ ਬਣਾਉਣ ਲਈ 1 ਵੱਡਾ ਚੱਮਚ ਸ਼ਹਿਦ, 1 ਕੱਪ ਦਹੀਂ, 1 ਵੱਡਾ ਚੱਮਚ ਨਿੰਬੂ ਦਾ ਰਸ ਅਤੇ ਇਕ ਚੁਟਕੀ ਹਲਦੀ ਪਾਊਡਰ ਲਓ। ਹੁਣ ਇਕ ਸਾਫ਼ ਕਟੋਰੀ ਵਿਚ ਇਕ ਚੱਮਚ ਸ਼ਹਿਦ ਅਤੇ ਇਕ ਕੈਂਪ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਇਸ ਵਿਚ ਇਕ ਚੁਟਕੀ ਹਲਦੀ ਪਾਓ ਅਤੇ ਇਕ ਨਿੰਬੂ ਕੱਟ ਕੇ ਉਸ ਦੀਆਂ ਕੁਝ ਬੂੰਦਾਂ ਇਸ ਪੇਸਟ ਵਿਚ ਪਾ ਦਿਓ | ਫਿਰ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਪੇਸਟ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ 30 ਮਿੰਟਾਂ ਤੱਕ ਲੱਗਾ ਰਹਿਣ ਦਿਓ। ਸੁੱਕਣ ਤੋਂ ਬਾਅਦ ਫੇਸਵਾਸ਼ ਨਾਲ ਚਿਹਰਾ ਧੋ ਲਓ। ਲੇਖ ਵਿਚ ਹਰ ਰੋਜ਼ ਇਸ ਪੇਸਟ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ, ਹਾਲਾਂਕਿ ਇਸ ਨਾਲ ਚਿਹਰੇ ਦੇ ਰੰਗ ਵਿਚ ਬਦਲਾਅ ਆਉਣ ਦੀ ਗਾਰੰਟੀ ਨਹੀਂ ਹੈ।

ਗੁਲਾਬ ਜਲ ਅਤੇ ਟਮਾਟਰ ਦੀ ਬਲੀਚ
ਇਸ ਬਲੀਚ ਨੂੰ ਬਣਾਉਣ ਲਈ 2 ਟਮਾਟਰ, 1 ਚੱਮਚ ਗੁਲਾਬ ਜਲ ਅਤੇ 1 ਚੱਮਚ ਨਿੰਬੂ ਦਾ ਰਸ ਲਓ। ਸਭ ਤੋਂ ਪਹਿਲਾਂ ਟਮਾਟਰਾਂ ਨੂੰ ਬਲੈਂਡ ਕਰ ਕੇ ਉਨ੍ਹਾਂ ਦਾ ਗੁੱਦਾ ਤਿਆਰ ਕਰ ਲਓ। ਫਿਰ ਇਸ ਵਿਚ ਇਕ ਚੱਮਚ ਗੁਲਾਬ ਜਲ ਅਤੇ ਇਕ ਚੱਮਚ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਪੋਸਟ ਨੂੰ ਚਿਹਰੇ 'ਤੇ ਲਗਾਓ। ਲਗਭਗ 15 ਮਿੰਟਾਂ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਲੇਖ ਅਨੁਸਾਰ, ਇਸ ਪੋਸਟ ਦੀ ਰੋਜ਼ਾਨਾ ਵਰਤੋਂ ਨਾਲ ਕੁਝ ਹਫ਼ਤਿਆਂ ਵਿਚ ਵਰਕ ਨਜ਼ਰ ਆ ਸਕਦਾ ਹੈ, ਪਰ ਇਸ ਦੇ ਨਤੀਜੇ ਹਰ ਵਿਅਕਤੀ ਦੀ ਚਮੜੀ ਮੁਤਾਬਕ ਵੱਖਰੇ ਹੋ ਸਕਦੇ ਹਨ।

ਦੁੱਧ ਅਤੇ ਵੇਸਣ
ਇਸ ਲਈ ਇਕ ਕਟੋਰੀ ਵਿਚ 3 ਚੱਮਚ ਵੇਸਣ, 1 ਚੱਮਚ ਨਿੰਬੂ ਦਾ ਰਸ, 5 ਚੱਮਚ ਦੁੱਧ ਅਤੇ ਇਕ ਚੁਟਕੀ ਹਲਦੀ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਪੇਸਟ ਬਣਾ ਲਓ। ਧਿਆਨ ਰੱਖੋ ਕਿ ਹਲਦੀ ਜ਼ਿਆਦਾ ਨਾ ਪਾਓ, ਨਹੀਂ ਤਾਂ ਚਮੜੀ 'ਤੇ ਪੀਲਾ ਰੰਗ ਚੜ੍ਹ ਸਕਦਾ ਹੈ। ਹੁਣ ਇਸ ਪੇਸਟ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਸਾਫ਼ ਪਾਣੀ ਨਾਲ ਚਿਹਰਾ ਧੋ ਲਓ। ਲੇਖ ਵਿਚ ਇਸ ਪੈਕ ਦੀ ਰੋਜ਼ਾਨਾ ਵਰਤੋਂ ਨਾਲ ਚਿਹਰੇ ਦੀ ਚਮਕ ਵਧਣ ਦਾ ਦਾਅਵਾ ਕੀਤਾ ਗਿਆ ਹੈ। ਮੁੱਠੀ ਕਰ ਤਾਜ਼ੇ ਪੁਦੀਨੇ ਦੇ ਪੱਤੇ ਲਓ ਅਤੇ ਉਨ੍ਹਾਂ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਬਲੈਂਡ ਕਰ ਲਓ। ਹੁਣ ਇਸ ਪੋਸਟ ਨੂੰ ਚਿਹਰੇ 'ਤੇ ਲਗਾਓ ਅਤੇ 30 ਮਿੰਟਾਂ ਲਈ ਛੱਡ ਦਿਓ। ਸੁੱਕਣ ਤੋਂ ਬਾਅਦ ਸਾਦੇ ਪਾਣੀ ਨਾਲ ਚਿਹਰਾ ਧੋ ਲਓ। ਲੇਖ ਅਨੁਸਾਰ, ਇਸ ਦੀ ਰੋਜ਼ਾਨਾ ਵਰਤੋਂ ਨਾਲ ਚਿਹਰੇ ਦੀ ਰੰਗਤ ਵਿਚ ਨਿਖਾਰ ਆ ਸਕਦਾ ਹੈ।


author

Sunaina

Content Editor

Related News