ਰਿਸ਼ਤਿਆਂ ਦੀ ਖਟਾਸ ਘਟਾ ਸਕਦੀ ਹੈ ਸਿਹਤ ਦੀ ''ਮਿਠਾਸ''

09/25/2019 8:15:14 PM

ਨਵੀਂ ਦਿੱਲੀ— ਕੀ ਤੁਹਾਨੂੰ ਪਤਾ ਹੈ ਕਿ ਰਿਸ਼ਤੇ ਦਾ ਅਸਰ ਸਾਡੀ ਸਿਹਤ 'ਤੇ ਵੀ ਪੈਂਦਾ ਹੈ। ਜੇਕਰ ਤੁਹਾਡੇ ਰਿਸ਼ਤੇ 'ਚ ਸਭ ਕੁਝ ਸਹੀ ਹੈ ਤਾਂ ਤੁਸੀਂ ਹਮੇਸ਼ਾ ਖੁਸ਼ ਰਹਿੰਦੇ ਹੋ। ਪਰ ਜੇਕਰ ਤੁਹਾਡੇ ਰਿਸ਼ਤੇ 'ਚ ਤਣਾਅ ਆ ਜਾਵੇ ਤਾਂ ਇਸ ਨਾਲ ਤੁਹਾਡੀ ਸਿਹਤ ਪ੍ਰਭਾਵਿਤ ਹੁੰਦੀ ਹੈ। ਰਿਸ਼ਤੇ 'ਚ ਕੜਵਾਹਟ ਜਾਂ ਅਣਬਣ ਕਈ ਬੀਮਾਰੀਆਂ ਦੀ ਸੰਭਾਵਨਾ ਨੂੰ ਵਧਾਉਂਦੀ ਹੈ।

ਡਿਪ੍ਰੈਸ਼ਨ
ਰੁਜ਼ਾਨਾ ਲੋਕਾਂ ਦੀ ਰਿਸ਼ਤੇ ਦੇ ਪ੍ਰਤੀ ਸਹਿਨਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ। ਹਰ ਵਿਅਕਤੀ ਖੁਦ ਨੂੰ ਸਹੀ ਠਹਿਰਾਉਣ ਦੀ ਹੋੜ 'ਚ ਲੱਗਿਆ ਹੋਇਆ ਹੈ। ਇਕ ਰਿਸ਼ਤੇ 'ਚ ਵੀ ਕਈ ਵਾਰ ਅਜਿਹਾ ਹੁੰਦਾ ਹੈ ਜਦੋਂ ਅਸੀਂ ਆਪਣੀਆਂ ਗੱਲਾਂ ਨੂੰ ਸਭ ਤੋਂ ਉਪਰ ਰੱਖਦੇ ਹਾਂ ਤੇ ਆਪਣੇ ਪਾਰਟਨਰ ਦੀਆਂ ਗੱਲਾਂ ਨੂੰ ਨਹੀਂ ਸਮਝਦੇ। ਅਜਿਹੇ 'ਚ ਜਦੋਂ ਉਹ ਰਿਸ਼ਤਾ ਟੁੱਟ ਜਾਂਦਾ ਹੈ ਤਾਂ ਫਿਰ ਆਪਣੀ ਮੰਜ਼ਿਲ ਤੱਕ ਪਹੁੰਚ ਨਹੀਂ ਪਾਉਂਦਾ। ਇਸ ਸਥਿਤੀ 'ਚ ਅਕਸਰ ਲੋਕ ਡਿਪ੍ਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ।

ਸ਼ਰਾਬ ਦੀ ਆਦਤ
ਕਈ ਵਾਰ ਰਿਸ਼ਤਿਆਂ 'ਚ ਖਟਾਸ ਦੇ ਚੱਲਦੇ ਲੋਕ ਸ਼ਰਾਬ ਨੂੰ ਆਪਣਾ ਜੀਵਨ ਸਾਥੀ ਬਣਾ ਲੈਂਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਰਾਬ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰੇਗੀ। ਹਾਲਾਂਕਿ ਸ਼ਰਾਬ ਸਿਰਫ ਕੁਝ ਸਮੇਂ ਲਈ ਇਨਸਾਨ ਦੇ ਦਿਮਾਗ ਨੂੰ ਵਰਤਮਾਨ ਤੋਂ ਦੂਰ ਕਰਦੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਸ਼ਰਾਬ ਪੀਣ ਨਾਲ ਤੁਹਾਡੀ ਪਰੇਸ਼ਾਨੀ ਖਤਮ ਹੋ ਜਾਵੇਗੀ। ਕਈ ਵਾਰ ਲੋਕ ਨਰਾਜ਼ਗੀ ਨੂੰ ਦੂਰ ਕਰਨ ਲਈ ਵੀ ਸ਼ਰਾਬ ਪੀਂਦੇ ਹਨ। ਸ਼ਰਾਬ ਪੀਣ ਨਾਲ ਸਾਡੀ ਸਿਹਤ ਵਿਗੜ ਜਾਂਦੀ ਹੈ। ਇਹ ਹੀ ਨਹੀਂ ਸ਼ਰਾਬ ਦੇ ਸੇਵਨ ਨਾਲ ਲੀਵਰ ਵੀ ਖਰਾਬ ਹੋ ਜਾਂਦਾ ਹੈ।

ਹਾਰਟ ਅਟੈਕ
ਰਿਸ਼ਤੇ 'ਚ ਅਣਬਣ ਹੋਣਾ ਜਾਂ ਫਿਰ ਰਿਸ਼ਤੇ 'ਚ ਕੁਝ ਸਹੀ ਨਹੀਂ ਹੋਣਾ ਤੁਹਾਨੂੰ ਤਣਾਅ ਦੀ ਸਥਿਤੀ 'ਚ ਪਾ ਦਿੰਦਾ ਹੈ। ਜੇਕਰ ਤੁਹਾਡੇ ਰਿਸ਼ਤੇ 'ਚ ਕਿਸੇ ਤਰ੍ਹਾਂ ਦਾ ਤਣਾਅ ਹੈ ਤਾਂ ਇਹ ਹਾਰਟ ਅਟੈਕ ਦੇ ਖਦਸ਼ੇ ਨੂੰ ਵੀ ਵਧਾਉਂਦਾ ਹੈ। ਰਿਸ਼ਤੇ 'ਚ ਤਣਾਅ ਰਹਿਣ ਨਾਲ ਤੁਸੀਂ ਕਈ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ।

ਬਲੱਡ ਪ੍ਰੈਸ਼ਰ
ਖਾਣ-ਪੀਣ ਦਾ ਅਸਰ ਸਾਡੀ ਸਿਹਤ 'ਤੇ ਪੈਂਦਾ ਹੈ। ਸਾਡੀ ਸੋਚ ਵੀ ਸਾਡੀ ਖਾਣ-ਪੀਣ ਦੀ ਆਦਤ 'ਤੇ ਅਸਰ ਪਾਉਂਦੀ ਹੈ। ਅਜਿਹੇ 'ਚ ਰਿਸ਼ਤਿਆਂ 'ਚ ਤਣਾਅ ਦੇ ਕਾਰਨ ਸਾਡੇ ਸਰੀਰ 'ਚ ਸਟ੍ਰੈਸ ਹਾਰਮੋਨਸ ਰਿਲੀਜ਼ ਹੋਣ ਲੱਗਦੇ ਹਨ। ਜਿਸ ਦੇ ਕਾਰਨ ਦਿਲ ਦੀ ਧੜਕਨ ਤੇਜ਼ ਹੋਣ ਲੱਗਦੀ ਹੈ ਤੇ ਬਲੱਡ ਪ੍ਰੈਸ਼ਰ ਵਧਦਾ ਹੈ।


Baljit Singh

Content Editor

Related News