Beauty Tips: ਰਿਬੌਂਡਿੰਗ ਤੋਂ ਬਾਅਦ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਵਾਲ਼ ਹੋ ਜਾਣਗੇ ਖ਼ਰਾਬ
Friday, Oct 16, 2020 - 03:11 PM (IST)
ਜਲੰਧਰ (ਬਿਊਰੋ) - ਸਮਾਂ ਬਦਲਣ ਦੇ ਨਾਲ-ਨਾਲ ਅੱਜ ਕੱਲ ਲੋਕਾਂ ’ਚ ਸਟ੍ਰੇਟ ਵਾਲ਼ਾਂ ਦਾ ਕਾਫ਼ੀ ਕ੍ਰੇਜ਼ ਬਹੁਤ ਜ਼ਿਆਦਾ ਹੋ ਗਿਆ ਹੈ। ਬਹੁਤ ਸਾਰੀਆਂ ਕੁੜੀਆਂ ਗਰਲਜ਼ ਹੇਅਰ ਰਿਬੌਂਡਿੰਗ ਟ੍ਰੀਟਮੈਂਟ ਕਰਵਾ ਰਹੀਆਂ ਹਨ। ਰੇਸ਼ਮੀ-ਮੁਲਾਇਮ ਲਹਿਰਾਉਂਦੇ ਵਾਲ਼ਾਂ ਦੀ ਚਾਹ ਤਾਂ ਹਰੇਕ ਕੁੜੀ ਨੂੰ ਹੁੰਦੀ ਹੈ। ਵਾਲ਼ ਜੇਕਰ ਕੁਦਰਤੀ ਤੌਰ 'ਤੇ ਸਟ੍ਰੇਟ ਨਹੀਂ ਹਨ ਤਾਂ ਰਿਬੌਂਡਿੰਗ ਕਰਵਾਉਣ ਨਾਲ ਵਾਲ਼ ਮਨਚਾਹੇ ਸਟ੍ਰੇਟ ਹੋ ਜਾਂਦੇ ਹਨ। ਇਸ ਟ੍ਰੀਟਮੈਂਟ ਤੋਂ ਬਾਅਦ ਵਾਲ਼ਾਂ ਦੀ ਸਿਹਤ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਦਾ ਹੈ, ਕਿਉਂਕਿ ਦੇਖਭਾਲ ਨਾ ਕਰਨ ’ਤੇ ਵਾਲ਼ ਖਰਾਬ ਹੋ ਸਕਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਟ੍ਰੇਟ ਵਾਲ਼ਾ ਦਾ ਖ਼ਾਸ ਖ਼ਿਆਲ ਸਾਨੂੰ ਕਿਵੇਂ ਰੱਖਣਾ ਚਾਹੀਦਾ ਹੈ....
1. ਵਾਲ਼ਾ ਨੂੰ ਕਦੇ ਵੀ ਸਾਧਾਰਨ ਸ਼ੈਂਪੂ ਨਾਲ ਨਾ ਧੋਵੋ
ਰਿਬੌਂਡਿੰਗ 'ਚ ਹੀਟ ਟ੍ਰੀਟਮੈਂਟ ਤੇ ਕੈਮੀਕਲ ਇਸਤੇਮਾਲ ਹੁੰਦਾ ਹੈ, ਜਿਸ ਕਰਕੇ ਇਨ੍ਹਾਂ ਨੂੰ ਕਦੀ ਵੀ ਸਾਧਾਰਨ ਸ਼ੈਂਪੂ ਨਾਲ ਨਾ ਧੋਵੋ। ਅਜਿਹੇ ਸ਼ੈਂਪੂ ਤੇ ਕੰਡੀਸ਼ਨਰ ਇਸਤੇਮਾਲ ਕਰੋ ਜਿਹੜੇ ਖ਼ਾਸਤੌਰ 'ਤੇ ਰਿਬੌਂਡਿੰਗ ਲਈ ਹੀ ਬਣੇ ਹਨ। ਇਸ ਨਾਲ ਤੁਹਾਡੇ ਵਾਲ਼ ਲੰਬੇ ਸਮੇਂ ਤਕ ਸਟ੍ਰੇਟ ਤੇ ਸਿਲਕੀ ਰਹਿਣਗੇ।
2. ਸ਼ੈਂਪੂ ਖਰੀਦਣ ਵੇਲੇ ਰੱਖੋ ਜ਼ਰੂਰੀ ਗੱਲਾਂ ਦਾ ਧਿਆਨ
ਉਂਝ ਤਾਂ ਜ਼ਿਆਦਾਤਰ ਪਾਰਲਰ, ਜਿੱਥੋਂ ਤੁਸੀਂ ਰਿਬੌਂਡਿੰਗ ਕਰਵਾਉਂਦੇ ਹੋ, ਉਹ ਤੁਹਾਨੂੰ ਆਪ ਹੀ ਵਾਲ਼ਾਂ ਲਈ ਵਧੀਆ ਸ਼ੈਂਪੂ ਕਿਹੜਾ ਹੈ, ਦੇ ਬਾਰੇ ਦੱਸ ਦਿੰਦੇ ਹਨ। ਫਿਰ ਵੀ ਜੇਕਰ ਕਦੇ ਭੁੱਲ ਜਾਵੇ ਸ਼ੈਂਪੂ ਖਰੀਦਣ ਵੇਲੇ ਜ਼ਰੂਰੀ ਗੱਲਾਂ ਦਾ ਖ਼ਾਸ ਧਿਆਨ ਰੱਖੋ।
ਪੜ੍ਹੋ ਇਹ ਵੀ ਖਬਰ - ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’
3. ਆਇਲ ਮਸਾਜ ਤੇ ਸਟੀਮ ਜ਼ਰੂਰੀ
ਹਫ਼ਤੇ 'ਚ ਇਕ ਵਾਰ ਆਇਲ ਮਸਾਜ ਤੇ ਸਟੀਮ ਜ਼ਰੂਰੀ ਹੈ। ਧਿਾਨ ਰੱਖੋ ਕਿ ਮਸਾਜ ਬਹੁਤ ਤੇਜ਼ੀ ਨਾਲ ਨਾ ਕਰੋ ਨਹੀਂ ਤਾਂ ਵਾਲ਼ ਟੁੱਟਣ ਲੱਗਣਗੇ।
ਪੜ੍ਹੋ ਇਹ ਵੀ ਖਬਰ - Navratri 2020 : ਇਨ੍ਹਾਂ ਚੀਜਾਂ ਤੋਂ ਬਿਨਾਂ ‘ਅਧੂਰੀ’ ਹੈ ਨਰਾਤਿਆਂ ਦੀ ਪੂਜਾ, ਜਾਣੋਂ ਪੂਜਾ ਸਮੱਗਰੀ ਦੀ ਪੂਰੀ ਸੂਚੀ
4. ਰਗੜ ਕੇ ਮਸਾਜ ਕਰਨ ਤੋਂ ਬਚੋ
ਰਿਬੌਂਡਿੰਗ ਤੋਂ ਬਾਅਦ ਉਝ ਵੀ ਵਾਲ਼ ਕਮਜ਼ੋਰ ਹੋ ਜਾਂਦੇ ਹਨ ਤਾਂ ਇਸ 'ਤੇ ਕਿਸੇ ਵੀ ਤਰ੍ਹਾਂ ਦੀ ਜ਼ੋਰ-ਜ਼ਬਰਦਸਤੀ ਭਾਰੀ ਪੈ ਸਕਦੀ ਹੈ। ਵਾਲ਼ਾਂ ਨੂੰ ਤੇਜ਼ੀ ਨਾਲ ਕੌਮ, ਸ਼ੈਂਪੂ ਕਰਨ ਤੇ ਰਗੜ ਕੇ ਮਸਾਜ ਕਰਨ ਤੋਂ ਬਚੋ।
5. ਤੌਲੀਏ ਨਾਲ ਥਪਥਪਾਉਂਦੇ ਹੋਏ ਵਾਲ਼ ਸੁਕਾਓ
ਸ਼ੈਂਪੂ ਤੋਂ ਬਾਅਦ ਬਹੁਤ ਤੇਜ਼ੀ ਨਾਲ ਰਗੜ ਕੇ ਵਾਲ਼ਾਂ ਨੂੰ ਸੁਕਾਉਣਾ ਬਿਲਕੁਲ ਠੀਕ ਨਹੀਂ ਹੁੰਦਾ। ਗਿੱਲੇ ਵਾਲ਼ ਕਮਜ਼ੋਰ ਹੁੰਦੇ ਹਨ ਤਾਂ ਬਿਹਤਰ ਹੋਵੇਗਾ ਕਿ ਤੌਲੀਏ ਨਾਲ ਥਪਥਪਾਉਂਦੇ ਹੋਏ ਵਾਲ਼ ਸੁਕਾਓ। ਕੁਝ ਦੇਰ ਤੌਲੀਏ ਨਾਲ ਵਾਲ਼ਾਂ ਨੂੰ ਢਕੋ ਫਿਰ ਉਂਗਲਾਂ ਨਾਲ ਇਨ੍ਹਾਂ ਨੂੰ ਸੁਲਝਾਓ।
ਪੜ੍ਹੋ ਇਹ ਵੀ ਖਬਰ - Health tips : ਬੱਚਿਆਂ ਦੇ ਖਾਣੇ ‘ਚ ਜ਼ਰੂਰ ਸ਼ਾਮਲ ਕਰੋ ਇਹ ਚੀਜਾਂ, ਕੰਪਿਊਟਰ ਵਾਂਗ ਤੇਜ ਚਲੇਗਾ ‘ਦਿਮਾਗ’
6. ਸੀਰਮ ਜਾਂ ਲਿਵ ਇਨ ਕੰਡੀਸ਼ਨਰ
ਵਾਲ਼ਾਂ ਦੀ ਕੁਦਰਤੀ ਨਮੀ ਬਰਕਰਾਰ ਰੱਖਣ ਲਈ ਸੀਰਮ ਜਾਂ ਲਿਵ ਇਨ ਕੰਡੀਸ਼ਨਰ ਦਾ ਇਸਤੇਮਾਲ ਕਰੋ।
ਪੜ੍ਹੋ ਇਹ ਵੀ ਖਬਰ - Navratri 2020: ਜਾਣੋ ਨਰਾਤਿਆਂ 'ਚ ‘ਖੇਤਰੀ’ ਬੀਜਣ ਦਾ ਮਹੱਤਵ, ਹੁੰਦੀ ਹੈ ਮਾਂ ਦੀ ਕ੍ਰਿਪਾ
7. ਹੇਅਰ ਮਾਸਕ ਲਗਾਓ
10-12 ਦਿਨਾਂ ਦੇ ਵਕਫ਼ੇ 'ਤੇ ਹੇਅਰ ਮਾਸਕ ਲਗਾਓ। ਤੁਸੀਂ ਐਲੋਵੇਰਾ ਮਾਸਕ ਜਾਂ ਐੱਗ ਮਾਸਕ ਵੀ ਲਗਾ ਸਕਦੇ ਹੋ। ਇਹ ਤੁਹਾਡੇ ਵਾਲ਼ਾਂ ਨੂੰ ਪੋਸ਼ਣ ਦੇਵੇਗਾ ਤੇ ਡੈਮੇਜ ਹੇਅਰ ਰਿਪੇਅਰ ਕਰਨ 'ਚ ਵੀ ਮਦਦ ਮਿਲੇਗੀ।