ਬਰਸਾਤ ਦੇ ਮੌਸਮ ''ਚ ਇੰਝ ਰੱਖੋ ਵਾਲਾਂ ਦਾ ਖ਼ਾਸ ਧਿਆਨ, ਦੂਰ ਹੋਵੇਗੀ ਝੜਨ ਦੀ ਸਮੱਸਿਆ

Wednesday, Jun 22, 2022 - 02:58 PM (IST)

ਬਰਸਾਤ ਦੇ ਮੌਸਮ ''ਚ ਇੰਝ ਰੱਖੋ ਵਾਲਾਂ ਦਾ ਖ਼ਾਸ ਧਿਆਨ, ਦੂਰ ਹੋਵੇਗੀ ਝੜਨ ਦੀ ਸਮੱਸਿਆ

ਨਵੀਂ ਦਿੱਲੀ- ਮੀਂਹ ਦੇ ਮੌਸਮ ’ਚ ਵਾਲ਼ ਬੇਹੱਦ ਝੜਣ ਲੱਗਦੇ ਹਨ। ਅਜਿਹੇ ਮੌਸਮ ’ਚ ਵਾਲ਼ਾਂ ’ਤੇ ਖ਼ਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਜ਼ਰੂਰੀ ਟਿਪਸ ਦੱਸ ਰਹੇ ਹਾਂ ਜਿਨ੍ਹਾਂ ਨੂੰ ਧਿਆਨ ’ਚ ਰੱਖ ਕੇ ਤੁਸੀਂ ਮੀਂਹ ਦੇ ਮੌਸਮ ’ਚ ਆਪਣੇ ਵਾਲ਼ਾਂ ਨੂੰ ਝੜਣ ਤੋਂ ਬਚਾ ਸਕਦੇ ਹੋ। 
ਮੀਂਹ ’ਚ ਭਿੱਜੇ ਵਾਲ਼ਾਂ ਨੂੰ ਕਰੋ ਸ਼ੈਂਪੂ
ਜੇਕਰ ਤੁਹਾਡੇ ਵਾਲ਼ ਮੀਂਹ ’ਚ ਭਿੱਜ ਗਏ ਹਨ ਤਾਂ ਉਨ੍ਹਾਂ ਨੂੰ ਤੌਲੀਏ ਨਾਲ ਸਾਫ਼ ਕਰਨ ਦੀ ਬਜਾਏ ਤੁਰੰਤ ਸ਼ੈਂਪੂ ਨਾਲ ਧੋ ਲਓ ਅਤੇ ਚੰਗੀ ਤਰ੍ਹਾਂ ਨਾਲ ਸੁਕਾਉਣ ਤੋਂ ਬਾਅਦ ਹੀ ਰਬੜ ਲਗਾਓ। ਜੇਕਰ ਤੁਸੀਂ ਗਿੱਲੇ ਵਾਲ਼ਾਂ ਨੂੰ ਤੌਲੀਏ ਨਾਲ ਸੁਕਾਓਗੇ ਤਾਂ ਉਹ ਕਮਜ਼ੋਰ ਹੋ ਕੇ ਟੁੱਟਣ ਲੱਗਣਗੇ।

PunjabKesari
ਹਫ਼ਤੇ ’ਚ 2-3 ਵਾਰ ਕਰੋ ਸ਼ੈਂਪੂ
ਵਾਲ਼ਾਂ ਨੂੰ ਟੁੱਟਣ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਹਫ਼ਤੇ ’ਚ ਦੋ ਜਾਂ ਤਿੰਨ ਵਾਰ ਸ਼ੈਂਪੂ ਜ਼ਰੂਰ ਕਰੋ। ਅਜਿਹਾ ਕਰਨ ਨਾਲ ਵਾਲ਼ ਉਲਝਣਗੇ ਨਹੀਂ। ਨਾਲ ਹੀ ਉਨ੍ਹਾਂ ਦੀ ਚਮਕ ਵੀ ਬਰਕਰਾਰ ਰਹੇਗੀ। 
ਵਾਲ਼ਾਂ ਨੂੰ ਧੋਣ ਤੋਂ ਪਹਿਲਾਂ ਲਗਾਓ ਤੇਲ
ਮੀਂਹ ਦੇ ਮੌਸਮ ’ਚ ਵਾਲ਼ਾਂ ਨੂੰ ਖ਼ਾਸ ਧਿਆਨ ਦੀ ਲੋੜ ਹੁੰਦੀ ਹੈ। ਅਜਿਹੇ ਮੌਸਮ ’ਚ ਵਾਲ਼ਾਂ ਨੂੰ ਧੋਣ ਤੋਂ ਇਕ ਘੰਟਾ ਪਹਿਲਾਂ ਚੰਗੀ ਤਰ੍ਹਾਂ ਨਾਲ ਤੇਲ ਜ਼ਰੂਰ ਲਗਾਓ। ਇਸ ਨਾਲ ਤੁਹਾਡੇ ਵਾਲ਼ਾਂ ’ਚ ਚਮਕ ਆਵੇਗੀ ਅਤੇ ਤੁਹਾਡੇ ਵਾਲ਼ ਟੁੱਟਣਗੇ ਵੀ ਨਹੀਂ। 

PunjabKesari
ਵਾਲ਼ਾਂ ਨੂੰ ਕਰੋ ਕਵਰ
ਬਰਸਾਤੀ ਮੌਸਮ ’ਚ ਵਾਲ਼ਾਂ ਨੂੰ ਸਟਾਲ ਜਾਂ ਦੁਪੱਟੇ ਨਾਲ ਚੰਗੀ ਤਰ੍ਹਾਂ ਕਵਰ ਕਰਕੇ ਰੱਖੋ। ਭਾਵੇਂ ਮੀਂਹ ਹੋਵੇ ਚਾਹੇ ਨਾ ਪਰ ਤਾਂ ਵੀ ਵਾਲ਼ਾਂ ਨੂੰ ਕਵਰ ਕਰੋ ਕਿਉਂਕਿ ਅਜਿਹੇ ਮੌਸਮ ’ਚ ਨਮੀ ਦੇ ਕਾਰਨ ਵਾਲ਼ ਟੁੱਟਣ ਲੱਗਦੇ ਹਨ। 
ਵਾਲ਼ ਕਰਵਾਓ ਛੋਟੇ
ਤੁਹਾਡੇ ਵਾਲ਼ ਜ਼ਿਆਦਾ ਲੰਬੇ ਹਨ ਅਤੇ ਬਰਸਾਤ ਦੇ ਮੌਸਮ ’ਚ ਉਨ੍ਹਾਂ ਨੂੰ ਸੰਭਾਵਨਾ ਮੁਸ਼ਕਿਲ ਹੋ ਰਿਹਾ ਹੈ ਤਾਂ ਉਨ੍ਹਾਂ ਨੂੰ ਛੋਟੇ ਕਰਵਾ ਲਓ। ਛੋਟੇ ਵਾਲ਼ ਦਾ ਧਿਆਨ ਆਸਾਨੀ ਨਾਲ ਰੱਖਿਆ ਜਾਂਦਾ ਹੈ। 


author

Aarti dhillon

Content Editor

Related News