ਘਰ ''ਚ ਇਸ ਤਰ੍ਹਾਂ ਬਣਾਓ ਰਾਗੀ ਓਟਸ ਲੱਡੂ
Monday, Dec 17, 2018 - 12:48 PM (IST)

ਨਵੀਂ ਦਿੱਲੀ— ਸਰਦੀਆਂ 'ਚ ਸਿਹਤ ਨੂੰ ਲੈ ਕੇ ਫਿਕਰਮੰਦ ਹੋ ਤਾਂ ਤੁਸੀਂ ਸ਼ੂਗਰ ਫ੍ਰੀ ਰਾਗੀ-ਓਟਸ-ਖਜੂਰ ਲੱਡੂ ਬਣਾ ਕੇ ਖਾ ਸਕਦੇ ਹੋ। ਇਹ ਸੁਆਦੀ ਹੋਣ ਦੇ ਨਾਲ ਸਿਹਤ ਲਈ ਵੀ ਬੇਹੱਦ ਹੈਲਦੀ ਹੈ ਤਾਂ ਚਲੋ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ।
ਸਮੱਗਰੀ
ਰਾਗੀ ਦਾ ਆਟਾ-1 ਕੱਪ
ਓਟਸ-3/4 ਕੱਪ ਓਟਸ
ਖਜੂਰ-15-20 ਕੱਪ (ਕਟੇ ਹੋਏ)
ਘਿਉ-4 ਚੱਮਚ
ਕਾਜੂ-1 (ਕਟੇ ਹੋਏ)
ਛੋਟੀ ਇਲਾਇਚੀ ਪਾਊਡਰ- 1/2 ਚੱਮਚ
ਬਣਾਉਣ ਦੀ ਵਿਧੀ
1. ਪੈਨ 'ਚ ਓਟਸ ਪਾ ਕੇ 2-3 ਮਿੰਟ ਤਕ ਭੁੰਨੋ ਅਤੇ ਠੰਡਾ ਹੋਣ 'ਤੇ ਪੀਸ ਕੇ ਪਾਊਡਰ ਬਣਾ ਲਓ।
2. ਫਿਰ ਪੈਨ 'ਚ 2 ਚੱਮਚ ਘਿਉ ਪਾ ਕੇ ਗਰਮ ਕਰੋ। ਇਸ 'ਚ ਰਾਈ ਦਾ ਆਟਾ ਪਾਓ ਅਤੇ 2-3 ਮਿੰਟ ਤਕ ਭੁੰਨ ਲਓ। ਇਸ ਤੋਂ ਬਾਅਦ ਇਸ ਨੂੰ ਵੱਖਰਾ ਰੱਖ ਲਓ।
3. ਬਲੈਂਡਰ 'ਚ ਖਜੂਰ, ਰਾਗੀ ਦਾ ਆਟਾ, ਓਟਸ ਪਾਊਡਰ ਬਲੈਂਡ ਕਰ ਲਓ ਅਤੇ ਫਿਰ ਇਸ 'ਚ ਇਲਾਇਚੀ ਪਾਊਡਰ ਪਾ ਕੇ ਮਿਕਸ ਕਰੋ।
4. ਫਿਰ ਪੈਨ 'ਚ 2 ਚੱਮਚ ਘਿਉ ਗਰਮ ਕਰਕੇ ਉਸ 'ਚ 2 ਮਿੰਟ ਤਕ ਕਾਜੂ ਭੁੰਨੋ। ਇਸ ਤੋਂ ਬਾਅਦ ਬਲੈਂਡ ਕੀਤੀ ਹੋਈ ਸਮੱਗਰੀ 'ਚ ਕਾਜੂ ਚੰਗੀ ਤਰ੍ਹਾਂ ਨਾਲ ਮਿਲਾਓ।
5. ਫਿਰ ਇਸ ਮਿਸ਼ਰਣ ਨੂੰ ਠੰਡਾ ਕਰਨ ਦੇ ਬਾਅਦ ਹੱਥਾਂ ਨਾਲ ਗੋਲ ਆਕਾਰ ਦੇ ਕੇ ਲੱਡੂ ਤਿਆਰ ਕਰੋ।
6. ਤੁਹਾਡੇ ਰਾਗੀ ਓਟਸ ਲੱਡੂ ਬਣ ਕੇ ਤਿਆਰ ਹੈ। ਇਸ ਨੂੰ ਤੁਸੀਂ ਚਾਹ ਨਾਲ ਜਾਂ ਇੰਝ ਹੀ ਖਾ ਸਕਦੇ ਹੋ।