ਪ੍ਰਦੂਸ਼ਣ ਨਾਲ ਵਧਦੀ ਝੜਦੇ ਵਾਲਾਂ ਦੀ ਸਮੱਸਿਆ, ਰੋਕਣ ''ਚ ਮਦਦ ਕਰਨਗੇ ਇਹ ਟਿਪਸ

11/17/2019 1:30:54 PM

ਜਲੰਧਰ—ਹਫਤੇ ਭਰ ਦੀ ਰਾਹਤ ਦੇ ਬਾਅਦ ਇਕ ਵਾਰ ਫਿਰ ਦਿੱਲੀ-ਐੱਨ.ਸੀ.ਆਰ. ਦੀ ਹਵਾ ਜ਼ਹਿਰੀਲੀ ਹੋ ਗਈ ਹੈ। ਸੈਂਟਰਲ ਪਲਿਊਸ਼ਨ ਕੰਟਰੋਲ ਬੋਰਡ ਦੇ ਵਲੋਂ ਕੀਤੇ ਗਏ ਬੁਲੇਟਿਨ ਮੁਤਾਬਕ ਗਾਜ਼ਿਆਬਾਦ ਅਤੇ ਨੋਇਡਾ 486 ਏਅਰ ਕ੍ਰੋਲਿਟੀ ਇੰਡੈਕਸ ਦੇ ਨਾਲ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚ ਸ਼ਾਮਲ ਹੋ ਗਏ ਹਨ। ਸਮਾਗ ਕਾਰਨ ਸਾਹ ਦੇ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦੂਸ਼ਣ ਦੇ ਕਾਰਨ ਫੇਫੜੇ, ਦਿਲ ਅਤੇ ਕਿਡਨੀ ਨੂੰ ਹੋਣ ਵਾਲੇ ਨੁਕਸਾਨ ਦੇ ਨਾਲ-ਨਾਲ ਜ਼ਹਿਰੀਲੀ ਹਵਾ ਵਾਲਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਾ ਰਹੀ ਹੈ। ਡਾ. ਗੁਨਚਾ ਅਰੋੜਾ ਮੋਹਨ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਦੀ ਵਜ੍ਹਾ ਨਾਲ ਵਾਲ ਡਰਾਈ ਹੋ ਰਹੇ ਹਨ। ਇਸ ਨਾਲ ਵਾਲਾਂ 'ਚ ਸਿਕਰੀ ਬਣਦੀ ਹੈ ਜਿਸ ਨਾਲ ਵਾਲ ਹੌਲੀ-ਹੌਲੀ ਕਮਜ਼ੋਰ ਹੋ ਕੇ ਡਿੱਗਣ ਲੱਗਦੇ ਹਨ। ਆਮ ਵਾਲਾਂ ਵਾਲੇ ਵੀ 2 ਤੋਂ 3 ਸਾਲ ਦੇ ਅੰਦਰ ਗੰਜੇ ਹੋਣ ਲੱਗਦੇ ਹਨ। ਇਸ ਲਈ ਵਾਲਾਂ ਦੀ ਕੇਅਰ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਤੁਸੀਂ ਝੜਦੇ ਵਾਲਾਂ ਦੀ ਸਮੱਸਿਆ ਨੂੰ ਘੱਟ ਕਰ ਸਕੋ।

PunjabKesari
ਵਾਲਾਂ ਨੂੰ ਇੰਝ ਰੱਖੋ ਸੁਰੱਖਿਅਤ
—ਇਕ ਦਿਨ ਛੱਡ ਕੇ ਰੈਗੂਲਰ ਸ਼ੈਂਪੂ ਕਰੋ।
—ਵਾਲਾਂ 'ਚ ਸਾਬਣ ਲਗਾਉਣ ਤੋਂ ਪਰਹੇਜ਼ ਕਰੋ।
—ਤੇਲ ਨਾ ਲਗਾਓ, ਨਹੀਂ ਤਾਂ ਵਾਲਾਂ 'ਚ ਡਸਟ ਚਿਪਕੇਗੀ।
—ਪ੍ਰੋਟੀਨ ਯੁਕਤ ਭੋਜਨ ਦੀ ਜ਼ਿਆਦਾ ਵਰਤੋਂ ਕਰੋ।
—ਪ੍ਰਦੂਸ਼ਣ 'ਚੋਂ ਨਿਕਲਣ 'ਤੇ ਵਾਲਾਂ ਨੂੰ ਢੱਕ ਕੇ ਰੱਖੋ।
ਘਰੇਲੂ ਨੁਸਖੇ

PunjabKesari
ਅਦਰਕ
ਅਦਰਕ 'ਚ ਪਾਏ ਜਾਣ ਵਾਲੇ ਐਂਟੀਬੈਕਟੀਰੀਅਲ ਅਤੇ ਐਂਟੀ ਫੰਗਲ ਗੁਣ ਸਿਕਰੀ ਅਤੇ ਸਕੈਲਪ ਦੀ ਖਾਰਸ਼ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਅਦਰਕ ਨੂੰ ਪੀਸ ਕੇ ਪਾਣੀ 'ਚ ਉਬਾਲ ਲਓ ਅਤੇ ਇਸ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਇਸ ਦਾ ਰੰਗ ਨਾ ਬਦਲ ਜਾਵੇ। ਇਸ ਦੇ ਬਾਅਦ ਇਸ ਮਿਸ਼ਰਨ ਨੂੰ ਠੰਡਾ ਕਰਕੇ ਸਪ੍ਰੇ ਬੋਤਲ 'ਚ ਪਾ ਕੇ ਵਾਲਾਂ ਦੀਆਂ ਜੜ੍ਹਾਂ ਅਤੇ ਸਕੈਲਪ 'ਤੇ ਚੰਗੀ ਤਰ੍ਹਾਂ ਸਪ੍ਰੇ ਕਰਕੇ ਮਾਲਿਸ਼ ਕਰੋ। ਇਸ ਨੂੰ ਘੱਟੋ-ਘੱਟ 5 ਘੰਟੇ ਤੱਕ ਵਾਲਾਂ 'ਤੇ ਲਗਾਓ।
ਨਿੰਬੂ
ਨਿੰਬੂ 'ਚ ਪਾਏ ਜਾਣ ਵਾਲੇ ਵਿਟਾਮਿਨ-ਸੀ ਨਾਲ ਵਾਲਾਂ ਦੀ ਗਰੋਥ ਬਹੁਤ ਹੀ ਜ਼ਲਦੀ ਹੁੰਦੀ ਹੈ। ਇਹ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਕੇ ਹੇਅਰ ਫਾਲ ਦੀ ਸਮੱਸਿਆ ਨੂੰ ਘੱਟ ਕਰਦਾ ਹੈ। ਐਲੋਵੇਰਾ ਜੈੱਲ ਅਤੇ ਅੱਧੇ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਲਓ ਅਤੇ ਵਾਲਾਂ 'ਤੇ ਲਗਾਓ। 20 ਮਿੰਟ ਬਾਅਦ ਵਾਲ ਧੋ ਲਓ।
ਪਿਆਜ਼
ਪਿਆਜ਼ 'ਚ ਪਾਈ ਜਾਣ ਵਾਲੀ ਸਲਫਰ ਦੀ ਮਾਤਰਾ ਝੜਦੇ ਵਾਲਾਂ ਦੀ ਸਮੱਸਿਆ ਨੂੰ ਘੱਟ ਕਰਕੇ ਵਾਲਾਂ ਦੀ ਗਰੋਥ ਕਰਨ 'ਚ ਕਾਫੀ ਮਦਦ ਕਰਦੀ ਹੈ। ਪਿਆਜ਼ ਦਾ ਰਸ ਵਾਲਾਂ ਨੂੰ ਚਮਕਦਾਰ ਬਣਾਉਂਦਾ ਹੈ। ਪਿਆਜ਼ ਦੇ ਜੂਸ 'ਚ ਆਲਿਵ ਆਇਲ ਮਿਕਸ ਕਰਕੇ ਵਾਲਾਂ ਦੀਆਂ ਜੜ੍ਹਾਂ ਤੇ ਸਕੈਲਪ 'ਤੇ ਲਗਾ ਕੇ ਮਾਲਿਸ਼ ਕਰਕੇ ਨਾਲ ਵਾਲਾਂ ਦੀ ਡੀਪ ਕੰਡੀਸ਼ਨਿੰਗ ਹੁੰਦੀ ਹੈ।  

PunjabKesari
ਕੜੀ ਪੱਤਾ
ਕੜੀ ਪੱਤਾ ਵਾਲਾਂ 'ਚੋਂ ਆਇਲ, ਗੰਦਗੀ ਅਤੇ ਪਲਿਊਸ਼ਨ ਨੂੰ ਹਟਾ ਕੇ ਉਨ੍ਹਾਂ ਨੂੰ ਖੂਬਸੂਰਤ ਅਤੇ ਸ਼ਾਇਨੀ ਬਣਾਉਂਦਾ ਹੈ। ਵਾਲਾਂ ਦੇ ਪੋਰਸ ਬੰਦ ਕਰਕੇ ਉਨ੍ਹਾਂ ਦੇ ਝੜਨ ਦੀ ਸਮੱਸਿਆ ਨੂੰ ਘੱਟ ਕਰਦੇ ਹਨ। ਸਰ੍ਹੋਂ ਦਾ ਤੇਲ, ਕੱਚੇ ਨਾਰੀਅਲ ਦੇ ਤੇਲ 'ਚ ਕੜੀ ਪੱਤੇ ਨੂੰ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਵਾਲਾਂ 'ਚ ਲਗਾਓ। ਸਵੇਰ ਉੱਠ ਕੇ ਵਾਲ ਧੋ ਲਓ। ਇਸ ਨਾਲ ਝੜਦੇ ਵਾਲਾਂ ਦੀ ਸਮੱਸਿਆ ਘੱਟ ਹੋਵੇਗੀ।


Aarti dhillon

Content Editor

Related News