ਜਾਣੋ ਗਰਭ ਅਵਸਥਾ ਦੌਰਾਨ ਤੁਲਸੀ ਦੇ ਪੱਤੇ ਖ਼ਾਣ ਦੇ ਫ਼ਾਇਦੇ

Tuesday, Aug 04, 2020 - 03:04 PM (IST)

ਜਾਣੋ ਗਰਭ ਅਵਸਥਾ ਦੌਰਾਨ ਤੁਲਸੀ ਦੇ ਪੱਤੇ ਖ਼ਾਣ ਦੇ ਫ਼ਾਇਦੇ

ਨਵੀਂ ਦਿੱਲੀ : ਤੁਲਸੀ ਇਕ ਅਜਿਹੀ ਜੜ੍ਹੀ-ਬੁੱਟੀ ਹੈ ਜੋ ਕਿਤੇ ਵੀ ਆਸਾਨੀ ਨਾਲ ਮਿਲ ਜਾਂਦੀ ਹੈ। ਤੁਲਸੀ ਵਿਚ ਇਕ ਜਾਂ ਦੋ ਨਹੀਂ ਸਗੋਂ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ। ਕਈ ਤਰ੍ਹਾਂ ਦੇ ਵਿਟਾਮਿਨ, ਖਣਿਜ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਤੁਲਸੀ ਦਾ ਇਸਤੇਮਾਲ ਗਰਭ ਅਵਸਥਾ ਵਿਚ ਵੀ ਫਾਇਦੇਮੰਦ ਹੁੰਦਾ ਹੈ। ਗਰਭ ਅਵਸਥਾ 'ਚ ਇਸ ਨੂੰ ਖਾਣ ਨਾਲ ਤੁਸੀਂ ਇਨਫੈਕਸ਼ਨ ਦੇ ਨਾਲ-ਨਾਲ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ। ਇਸ ਤੋਂ ਇਲਾਵਾ ਇਸ ਦੀ ਵਰਤੋਂ ਇਮਿਊਨਿਟੀ ਵਧਾਉਣ 'ਚ ਵੀ ਮਦਦਗਾਰ ਹੁੰਦੀ ਹੈ।

ਗਰਭ ਅਵਸਥਾ 'ਚ ਤੁਲਸੀ ਖਾਣ ਦੇ ਫਾਇਦੇ

ਇਨਫੈਕਸ਼ਨ ਦਾ ਖ਼ਤਰਾ ਕਰੇ ਘੱਟ
ਗਰਭ ਅਵਸਥਾ 'ਚ ਤੁਲਸੀ ਦੀਆਂ ਪੱਤੀਆਂ ਦੀ ਵਰਤੋਂ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਅਤੇ ਐਂਟੀ-ਫੰਗਲ ਗੁਣ ਹੋਣ ਕਾਰਨ ਇਹ ਗਰਭ ਅਵਸਥਾ 'ਚ ਹੋਣ ਵਾਲੇ ਇਨਫੈਕਸ਼ਨ ਦੇ ਖ਼ਤਰੇ ਨੂੰ ਘੱਟ ਕਰਦਾ ਹੈ। ਇਨਫੈਕਸ਼ਨ ਤੋਂ ਬਚਣ ਲਈ ਰੋਜ਼ਾਨਾ ਤੁਲਸੀ ਦੇ ਪੱਤੇ ਖਾਓ ਜਾਂ ਤੁਲਸੀ ਵਾਲਾ ਦੁੱਧ ਪੀਓ।

ਬੱਚੇ ਦੇ ਵਿਕਾਸ ਵਿਚ ਸਹਾਇਕ
ਇਸ 'ਚ ਮੈਗਨੀਸ਼ੀਅਮ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਕਿ ਬੱਚੇ ਦੀਆਂ ਹੱਡੀਆਂ ਦੇ ਵਿਕਾਸ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵ ਇਸ 'ਚ ਮੌਜੂਦ ਮੈਗਨੀਜ਼ ਗਰਭ ਅਵਸਥਾ 'ਚ ਹੋਣ ਵਾਲੇ ਮੂਡ ਸਵਿੰਗ ਨੂੰ ਵੀ ਘੱਟ ਕਰਦਾ ਹੈ।

ਵਿਟਾਮਿਨ 'ਏ' ਦਾ ਚੰਗਾ ਸਰੋਤ
ਔਰਤਾਂ ਨੂੰ ਗਰਭ ਅਵਸਥਾ ਦੇ ਸ਼ੁਰੂਆਤੀ ਦਿਨਾਂ 'ਚ ਹੀ ਤੁਲਸੀ ਦੇ ਪੱਤਿਆਂ ਦੀ ਵਰਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਸ 'ਚ ਮੌਜੂਦ ਵਿਟਾਮਿਨ 'ਏ' ਬੱਚੇ ਦੇ ਵਿਕਾਸ 'ਚ ਮਦਦ ਕਰਦਾ ਹੈ।

ਤਣਾਅ ਕਰੇ ਘੱਟ
ਗਰਭ ਅਵਸਥਾ ਦੌਰਾਨ ਤਣਾਅ ਅਤੇ ਟੈਂਸ਼ਨ ਹੋਣਾ ਆਮ ਗੱਲ ਹੈ ਪਰ ਜ਼ਿਆਦਾ ਤਣਾਅ ਬੱਚੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੇ 'ਚ ਤੁਲਸੀ ਦੇ ਪੱਤਿਆ ਦੀ ਵਰਤੋਂ ਕਰੋ ਕਿਉਂਕਿ ਇਸ ਨਾਲ ਤੁਹਾਡਾ ਦਿਮਾਗ ਸ਼ਾਂਤ ਰਹੇਗਾ ਅਤੇ ਤਣਾਅ ਘੱਟ ਹੋਵੇਗਾ।

ਅਨੀਮੀਆ ਦੇ ਖ਼ਤਰੇ ਨੂੰ ਕਰੇ ਘੱਟ
ਗਰਭ ਅਵਸਥਾ 'ਚ ਜ਼ਿਆਦਾਤਰ ਔਰਤਾਂ ਨੂੰ ਅਨੀਮੀਆ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਯਾਨੀ ਖ਼ੂਨ ਦੀ ਘਾਟ ਹੋ ਜਾਂਦੀ ਹੈ। ਅਜਿਹੀਆਂ ਔਰਤਾਂ ਨੂੰ 2-3 ਤੁਲਸੀ ਦੀਆਂ ਪੱਤੀਆਂ ਖਾਣੀਆਂ ਚਾਹੀਦੀਆਂ ਹਨ। ਰੋਜ਼ਾਨਾ ਤੁਲਸੀ ਦੀਆਂ 2-3 ਪੱਤੀਆਂ ਖਾਣ ਨਾਲ ਸਰੀਰ 'ਚ ਖ਼ੂਨ ਦੀ ਘਾਟ ਨਹੀਂ ਹੁੰਦੀ।


author

cherry

Content Editor

Related News