ਅਨਾਰ ਦਾ ਜੂਸ

03/14/2018 5:09:12 PM

ਜਲੰਧਰ— ਅੱਜ ਅਸੀਂ ਤੁਹਾਨੂੰ ਆਨਾਰਾਂ ਦਾ ਜੂਸ ਬਣਾਉਣਾ ਦੱਸਾਗੇ। ਜੋ ਸੁਆਦੀ ਹੋਣ ਦੇ ਨਾਲ ਤੁਹਾਡੀਂ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਜੂਸ ਨੂੰ ਤੁਸੀਂ ਘਰ 'ਚ ਪਾਰਟੀ ਦੌਰਾਨ ਮਹਿਮਾਨਾਂ ਨੂੰ ਪਰੋਸ ਸਕਦੇ ਹੋ।
ਸਮੱਗਰੀ
- 300 ਮਿਲੀ ਲੀਟਰ- ਆਨਾਰ ਦਾ ਜੂਸ
- 1 ਕੱਪ- ਸੰਤਰੇ ਦਾ ਜੂਸ
- ਅੱਧਾ ਕੱਪ- ਨਿੰਬੂ ਦਾ ਰਸ
- 1 ਕੱਪ-ਆਨਾਰ ਦੇ ਦਾਣੇ ਸਜਾਵਟ ਲਈ
- 1 ਚਮਚ ਨਮਕ
ਵਿਧੀ
1. ਸਭ ਤੋਂ ਪਹਿਲਾਂ ਆਨਾਰ ਦੇ ਦਾਣਿਆਂ ਨੂੰ ਵੱਖ ਰੱਖ ਕੇ ਸਾਰੀ ਸਮੱਗਰੀ ਨੂੰ ਮਿਕਸੀ 'ਚ ਪਾ ਕੇ ਗਰਾਇੰਡ ਕਰ ਲਓ।
2. ਹੁਣ ਇਕ ਪਲੇਟ 'ਚ ਲੋੜ ਮੁਤਾਬਕ ਲੂਣ ਪਾ ਕੇ ਕੱਚ ਦੇ ਗਲਾਸ ਨੂੰ ਉਲਟਾ ਰੱਖ ਕੇ ਦਬਾਓ। ਅਜਿਹੇ 'ਚ ਨਮਕ ਗਲਾਸ ਦੇ ਚਾਰੇ ਪਾਸਿਆਂ 'ਤੇ ਲੱਗ ਜਾਵੇਗਾ। ਹੁਣ ਗਲਾਸ 'ਚ ਜੂਸ ਪਾਓ ਅਤੇ ਇਸ 'ਤੇ ਆਨਾਰ ਦੇ ਦਾਣੇ ਸਜਾ ਕੇ ਪਰੋਸੋ।
 


Related News