ਕਾਲੀ ਮਿਰਚ ਦੇ ਕੰਮ ਸਫ਼ੈਦ, ਕਰੇ ਰੋਗ ਦੂਰ ਅਨੇਕ

12/15/2016 12:19:07 PM

ਜਲੰਧਰ — ਕਾਲੀ ਮਿਰਚ ''ਚ ਬੁਹਤ ਸਾਰੇ ਗੁਣ ਹੁੰਦੇ ਹਨ। ਇਸ ਦੀ ਵਰਤੋਂ ਅਸੀਂ ਜ਼ਿਆਦਤਰ ਸਲਾਦ, ਕੱਟੇ ਹੋਏ ਫਲਾਂ ਅਤੇ ਦਾਲ ਆਦਿ ਦੇ ਉੱਪਰ ਬੁਰਕ ਕੇ ਹੀ ਕਰਦੇ ਹਾਂ,  ਪਰ ਇਸ ਦੀ ਵਰਤੋਂ ਨਾਲ ਕਈ ਰੋਗਾਂ ਨੂੰ ਅਰਾਮ ਮਿਲਦਾ ਹੈ।
- ਜੇਕਰ ਤੁਹਾਡੇ ਸਰੀਰ ''ਤੇ ਕਿਤੇ ਵੀ ਫਿੰਸੀ ਹੋ ਜਾਏ ਤਾਂ ਕਾਲੀ ਮਿਰਚ ਨੂੰ ਪਾਣੀ ਦੇ ਨਾਲ ਪੱਥਰ ''ਤੇ ਰਗੜ ਕੇ ਉਂਗਲੀ ਨਾਲ ਫਿੰਸੀ ''ਤੇ ਲਗਾਓ। ਇਸ ਨਾਲ ਫਿੰਸੀ ਠੀਕ ਹੋ ਜਾਂਦੀ ਹੈ।
- ਕਾਲੀ ਮਿਰਚ ਦੀ ਵਰਤੋਂ ਨਾਲ ਸਿਰ ਦੇ ਕਿਸੇ ਤਰ੍ਹਾਂ ਦੇ ਦਰਦ ਨੂੰ ਠੀਕ ਕਰਦਾ ਹੈ। ਇਸ ਨਾਲ ਹਿੱਚਕੀ ਠੀਕ ਹੁੰਦੀ ਹੈ।
- ਸ਼ਹਿਦ ''ਚ ਪਿਸੀ ਹੋਈ ਕਾਲੀ ਮਿਰਚ ਮਿਲਾ ਕੇ ਦਿਨ ''ਚ ਤਿੰਨ ਵਾਰ ਚੱਟਣ ਨਾਲ ਖਾਂਸੀ ਠੀਕ ਹੋ ਜਾਂਦੀ ਹੈ।
- ਕਾਲੀ ਮਿਰਚ ਦੇ ਪਾਊਡਰ ਨੂੰ ਘਿਓ ''ਚ ਮਿਲਾ ਕੇ ਸਵੇਰੇ-ਸ਼ਾਮ ਇਸ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੌਸ਼ਣੀ ਵੱਧਦੀ ਹੈ।
- ਬੁਖ਼ਾਰ ਦੇ ਸਮੇਂ ਕਾਲੀ ਮਿਰਚ, ਤੁਲਸੀ ਅਤੇ ਗਿਲੋਅ ਦਾ ਘੋਲ ਪੀਣ ਨਾਲ ਅਰਾਮ ਮਿਲਦਾ ਹੈ।
- 4-5 ਦਾਣੇ ਕਾਲੀ ਮਿਰਚ ਦੇ ਨਾਲ 15 ਦਾਣੇ ਕਿਸ਼ਮਿਸ਼ ਦੇ ਚਬਾਉਣ ਨਾਲ ਖਾਂਸੀ ਨੂੰ ਅਰਾਮ ਮਿਲਦਾ ਹੈ।
- ਕਾਲੀ ਮਿਰਚ ਹਰ ਤਰ੍ਹਾਂ ਦੇ ਇੰਫੈਕਸ਼ਨ ਲਈ ਲਾਭਦਾਇਕ ਹੈ।
- ਬਵਾਸੀਰ ਦੇ ਰੋਗ ਲਈ ਵੀ ਕਾਲੀ ਮਿਰਚ ਬਹੁਤ ਹੀ ਉਪਯੋਗੀ ਹੈ।
- ਗਠੀਆ ਰੋਗ ਦੇ ਲਈ ਵੀ ਕਾਲੀ ਮਿਰਚ ਬਹੁਤ ਉਪਯੋਗੀ ਹੈ।
- ਜ਼ੁਕਾਮ ਹੋਣ ਤੇ ਦੁੱਧ ''ਚ ਕਾਲੀ ਮਿਰਚ ਮਿਲਾ ਕੇ ਪੀਣ ਨਾਲ ਅਰਾਮ ਮਿਲਦਾ ਹੈ।


Related News