ਤਿਉਹਾਰੀ ਸੀਜ਼ਨ ’ਚ ਘਰ ਦੀ ਸਜਾਵਟ ਦਾ ਰੱਖੋ ਖਾਸ ਧਿਆਨ
Thursday, Oct 21, 2021 - 05:51 PM (IST)
ਨਵੀਂ ਦਿੱਲੀ- ਤਿਉਹਾਰੀ ਸੀਜ਼ਨ ’ਚ ਘਰ ਦੀ ਸਜਾਵਟ ਵੀ ਤਿਉਹਾਰਾਂ ਦਾ ਧਿਆਨ ’ਚ ਰੱਖ ਕੇ ਕਰਨੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਲਿਵਿੰਗ ਰੂਮ ਨੂੰ ਨਵੀਂ ਲੁੱਕ ਦੇਣ ਲਈ ਟ੍ਰੈਡੀਸ਼ਨਲ ਲੁੱਕ ਸਜਾਵਟ ਬਾਰੇ ਦੱਸਾਂਗੇ।
ਡੈਕੋਰੇਸ਼ਨ ’ਚ ਇਸਤੇਮਾਲ ਕਰੋ ਲਾਲ ਅਤੇ ਚਿੱਟਾ ਰੰਗ
ਤਿਉਹਾਰੀ ਸੀਜਨ ’ਚ ਲਿਵਿੰਗ ਰੂਮ ਨੂੰ ਸਜਾਉਣ ਲਈ ਲਾਲ ਅਤੇ ਚਿੱਟੇ ਰੰਗ ਦੀ ਵਰਤੋਂ ਕਰੋ। ਖਿੜਕੀਆਂ ਅਤੇ ਦਰਵਾਜੇ ’ਤੇ ਲਾਲ ਅਤੇ ਚਿੱਟਾ ਰੰਗ ਕੰਬੀਨੇਸ਼ਨ ਕਰਕੇ ਪਰਦੇ ਲਗਾਓ। ਸੋਫਾ ਕਵਰ ਅਤੇ ਸਿਰਾਹਣੇ ਦੇ ਗਿਲਾਫ ’ਚ ਵੀ ਲਾਲ ਅਤੇ ਚਿੱਟੇ ਰੰਗ ਦਾ ਇਸਤਮਾਲ ਕਰ ਸਕਦੇ ਹੋ। ਕੰਧਾਂ ਨੂੰ ਵੀ ਲਾਲ ਅਤੇ ਚਿੱਟਾ ਰੰਗ ਕਰ ਸਕਦੇ ਹੋ।
ਲਿਵਿੰਗ ਰੂਮ ਨੂੰ ਦਿਓ ਮਟੈਲਿਕ ਲੁੱਕ
ਲਿਵਿੰਗ ਰੂਮ ਨੂੰ ਖਾਸ ਬਣਾਉਣ ਲਈ ਤੁਸੀਂ ਇਸ ਨੂੰ ਮਟੈਲਿਕ ਟੱਚ ਵੀ ਦੇ ਸਕਦੇ ਹੋ। ਮਟੈਲਿਕ ਨਾਲ ਕੰਬੀਨੇਸ਼ਨ ਕਰਦੇ ਹੋਏ ਦਰਵਾਜ਼ੇ ਅਤੇ ਖਿੜਕੀਆਂ ਨੂੰ ਚਿੱਟੇ ਅਤੇ ਕਾਲੇ ਪਰਦੇ ਵੀ ਲਗਾ ਸਕਦੇ ਹੋ।
ਪੇਂਟਿੰਗ ਨਾਲ ਸਜਾਓ
ਕੰਧਾਂ ਦੀ ਸਜਾਵਟ ਲਈ ਭਗਵਾਨ ਗਣੇਸ਼, ਬੁੱਧ ਅਤੇ ਨਦੀਆਂ ਦੀ ਪੇਂਟਿੰਗ ਦਾ ਇਸਤੇਮਾਲ ਕਰ ਸਕਦੇ ਹੋ। ਵਾਲ ਡੈਕੋਰੇਸ਼ਨ ਲਈ ਹੈਂਗਿੰਗ ਅਸੈੱਸਰੀ ’ਚ ਸਵਾਸਤਕ ਅਤੇ ਲਕਸ਼ਮੀ-ਗਣੇਸ਼ ਵਾਲੀਆਂ ਸਜਾਵਟੀ ਚੀਜਾਂ ਕਮਰੇ ਨੂੰ ਟ੍ਰੈਡੀਸ਼ਨਲ ਟੱਚ ਦਿੰਦੀਆਂ ਹਨ।