ਸਿਰਫ ਇਸ ਪੈਕ ਨਾਲ ਤੁਹਾਡਾ ਚਿਹਰਾ ਦਿਖੇਗਾ ਜਵਾਨ

Wednesday, Jan 04, 2017 - 10:02 AM (IST)

 ਸਿਰਫ ਇਸ ਪੈਕ ਨਾਲ ਤੁਹਾਡਾ ਚਿਹਰਾ ਦਿਖੇਗਾ ਜਵਾਨ

 ਜਲੰਧਰ— ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਸੁੰਦਰਤਾ ਬਰਕਰਾਰ ਰਹੇ ਪਰ ਉਮਰ ਵੱਧਣ ਦੇ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣੇ ਆਪ ਨੂੰ ਜਵਾਨ ਰੱਖਣ ਲਈ ਔਰਤਾਂ ਕਈ ਤਰ੍ਹਾਂ ਦੀਆਂ ਕਰੀਮਾਂ ਦਾ ਇਸਤੇਮਾਲ ਕਰਦੀਆਂ ਹਨ। ਤੁਸੀਂ ਚਾਹੋਂ ਤਾਂ ਕੁਦਰਤੀ ਤਰੀਕੇ ਨਾਲ ਵੀ ਆਪਣੇ-ਆਪ ਨੂੰ ਜਵਾਨ ਰੱਖ ਸਕਦੇ ਹੋ। ਆਓ ਜਾਣਦੇ ਹਾਂ ਆਪਣੇ ਆਪ ਨੂੰ ਜਵਾਨ ਰੱਖਣ ਦਾ ਘਰੇਲੂ ਤਰੀਕਾ।
ਸਮੱਗਰੀ
- 2 ਚਮਚ ਨਾਰੀਅਲ ਦਾ ਤੇਲ 
- 1 ਵੱਡਾ ਚਮਚ ਬੇਕਿੰਗ ਸੋਡਾ
ਵਿਧੀ
ਇੱਕ ਕੋਲੀ ''ਚ ਨਾਰੀਅਲ ਦਾ ਤੇਲ ਅਤੇ ਬੇਕਿੰਗ ਸੋਡਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਇਸ ਪੇਸਟ ਨੂੰ ਚਿਹਰੇ ''ਤੇ ਲਗਾਓ। ਧਿਆਨ ਰੱਖੋ ਇਹ ਤੁਹਾਡੇ ਅੱਖ ਅਤੇ ਮੂੰਹ ''ਚ ਨਾ ਜਾਵੇ। 5-10 ਮਿੰਟ ਤੱਕ ਇਸ ਨੂੰ ਚਿਹਰੇ ''ਤੇ ਲਗਾ ਕੇ ਰੱਖੋ। ਬਾਅਦ ''ਚ ਪਾਣੀ ਨਾਲ ਧੋ ਲਓ। ਹਫਤੇ ''ਚ ਇੱਕ ਜਾਂ ਦੋ ਵਾਰ ਇਸ ਪੇਸਟ ਦਾ ਇਸਤੇਮਾਲ ਕਰੋ। ਇਸ ਪੇਸਟ ਨਾਲ ਚਿਹਰੇ ਦੀ ਗੰਦਗੀ ਅਤੇ ਤੇਲ ਸਾਫ ਹੁੰਦਾ ਹੈ। ਇਸ ਨੂੰ ਲਗਾਉਣ ਨਾਲ ਚਿਹਰੇ ''ਤੇ ਚਮਕ ਆਉਦੀ ਹੈ।


Related News