ਚੀਕੂ ਖਾਣ ਦੇ ਫਾਇਦੇ
Sunday, Jan 15, 2017 - 11:24 AM (IST)

ਜਲੰਧਰ— ਚੀਕੂ ਇਕ ਮਿੱਠਾ ਅਤੇ ਬਹੁਤ ਸੁਆਦੀ ਫਲ ਹੈ। ਇਸ ''ਚ ਵਿਟਾਮਿਨ ਏ, ਬੀ, ਸੀ, ਈ, ਖਣਿਜ, ਪ੍ਰੋਟੀਨ ਅਤੇ ਆਇਰਨ ਭਰਪੂਰ ਮਾਤਰਾ ''ਚ ਪਾਇਆ ਜਾਂਦਾ ਹੈ। ਇਹ ਇਕ ਕੁਦਰਤੀ ਐਂਟੀਆਕਸੀਡੈਂਟ ਫਲ ਹੈ। ਇਸ ''ਚ ਇਸ ਤਰ੍ਹਾਂ ਦੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਅਤੇ ਸਾਨੂੰ ਤੰਦਰੁਸਤ ਰੱਖਣ ''ਚ ਮਦਦਗਾਰ ਸਾਬਿਤ ਹੁੰਦੇ ਹੁੰਦੇ ਹਨ।
1. ਅੱਖਾਂ ਦੀ ਰੋਸ਼ਨੀ
ਚੀਕੂ ''ਚ ਵਿਟਾਮਿਨ ਏ ਭਰਪੂਰ ਮਾਤਰਾ ਪਾਇਆ ਜਾਂਦਾ ਹੈ ਜੋ ਅੱਖਾਂ ਦੇ ਲਈ ਬਹੁਤ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਚੀਕੂ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ।
2. ਕੈਂਸਰ
ਚੀਕੂ ''ਚ ਵਿਟਾਮਿਨ ਏ ਅਤੇ ਬੀ ਮੌਜੂਦ ਹੁੰਦੇ ਹਨ ਜੋ ਸਰੀਰ ''ਚ ਕੈਂਸਰ ਸੈੱਲਾਂ ਨੂੰ ਵੱਧਣ ਨਹੀਂ ਦਿੰਦੇ। ਇਸ ਤੋਂ ਇਲਾਵਾ ਇਸ ''ਚ ਐਂਟੀਆਕਸੀਡੈਂਟ ਅਤੇ ਖਣਿਜ ਵੀ ਮੌਜੂਦ ਹੁੰਦੇ ਹਨ, ਜਿਸ ਨਾਲ ਇਹ ਸਰੀਰ ਦੇ ਸਾਰੇ ਵਿਅਰਥ ਪਦਾਰਥਾਂ ਨੂੰ ਬਾਹਰ ਕੱਢ ਦਿੰਦੇ ਹਨ।
3. ਮਜ਼ਬੂਤ ਹੱਡੀਆਂ
ਹੱਡੀਆਂ ਨੂੰ ਮਜ਼ਬੂਤ ਕਰਨ ਦੇ ਲਈ ਸਰੀਰ ਨੂੰ ਜ਼ਿਆਦਾ ਮਾਤਰਾ ''ਚ ਕੈਲਸ਼ੀਅਮ, ਫਾਸਫੋਰਸ ਅਤੇ ਲੋਹੇ ਦੀ ਜ਼ਰੂਰਤ ਹੁੰਦੀ ਹੈ। ਚੀਕੂ ''ਚ ਇਹ ਸਾਰੇ ਹੀ ਪੋਸ਼ਕ ਤੱਤ ਹੁੰਦੇ ਹਨ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆ ਹਨ।
4. ਗਰਭਵਤੀ ਔਰਤਾਂ
ਅਕਸਰ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਬਹੁਤ ਸਾਰੇ ਫਲ, ਸਬਜ਼ੀਆਂ ਨੂੰ ਖਾਣਾ ਬੰਦ ਕਰ ਦਿੱਤਾ ਜਾਂਦਾ ਹੈ ਪਰ ਚੀਕੂ ਇਕ ਇਸ ਤਰ੍ਹਾਂ ਦਾ ਫਲ ਹੈ, ਜਿਸਨੂੰ ਡਾਕਟਰ ਹਮੇਸ਼ਾ ਖਾਣ ਦੀ ਸਲਾਹ ਦਿੰਦੇ ਹਨ। ਇਸ ਦੀ ਵਰਤੋਂ ਕਰਨ ਨਾਲ ਗਰਭਵਤੀ ਔਰਤਾਂ ਨੂੰ ਕਮਜ਼ੋਰੀ ਨਹੀਂ ਹੁੰਦੀ।
5. ਕਿਡਨੀ ਪੱਥਰੀ
ਚੀਕੂ ਦੇ ਬੀਜ ਨੂੰ ਪੀਸ ਕੇ ਖਾਣ ਨਾਲ ਇਹ ਕਿਡਨੀ ''ਚ ਹੋਣ ਵਾਲੇ ਸਟੋਨ ਨੂੰ ਖਤਮ ਕਰਦਾ ਹੈ। ਇਸ ਤੋਂ ਇਲਾਵਾ ਇਹ ਕਿਡਨੀ ਦੀਆਂ ਦੂਸਰੀਆਂ ਹੋਰ ਪਰੇਸ਼ਾਨੀਆਂ ਨੂੰ ਵੀ ਦੂਰ ਕਰਦਾ ਹੈ।