ਇਸ ਕੈਮਰੇ ਦੀ ਨਜ਼ਰ ਪੈਣ ''ਤੇ ਕਰਨੀ ਪੈਂਦੀ ਹੈ ਕੋਲ ਬੈਠੇ ਵਿਅਕਤੀ ਨੂੰ KISS

05/21/2017 5:45:27 PM

ਮੁੰਬਈ— ਯੂ. ਐੱਸ. ਅਤੇ ਕਨਾਡਾ ''ਚ ਕਿਸੇ ਖੇਡ ਦੌਰਾਨ ਹੋਏ ਅੰਤਰਾਲ ''ਚ ਇਕ ਮਜ਼ੇਦਾਰ ਖੇਡ ਖੇਡਿਆ ਜਾਂਦਾ ਹੈ। ਇਸ ਖੇਡ ਨੂੰ ''ਕਿੱਸ ਕੈਮ'' ਕਹਿੰਦੇ ਹਨ। ਅਸਲ ''ਚ ਮੈਚ ਦੇਖਣ ਆਏ ਲੋਕ ਅੰਤਰਾਲ ਦੌਰਾਨ ਬੋਰ ਨਾ ਹੋ ਜਾਣ ਇਸ ਲਈ ਇਹ ਖੇਡ ਖੇਡੀ ਜਾਂਦੀ ਹੈ। ਇਸ ਖੇਡ ਕਾਰਨ ਲੋਕਾਂ ਨੂੰ ਕਈ ਵਾਰੀ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ।
ਇਸ ਤਰ੍ਹਾਂ ਖੇਡੀ ਜਾਂਦੀ ਹੈ ਇਹ ਖੇਡ
1. ਯੂ. ਐੱਸ. ਅਤੇ ਕਨਾਡਾ ''ਚ ਕੋਈ ਵੀ ਖੇਡ ਦੇਖਣ ਸਟੇਡੀਅਮ ''ਚ ਆਏ ਲੋਕਾਂ ਲਈ ਟਾਈਮ ਆਊਟ ਦੌਰਾਨ ''ਕਿਸ ਕੈਮ'' ਖੇਡ ਸ਼ੁਰੂ ਕੀਤੀ ਜਾਂਦੀ ਹੈ।
2. ਇਸ ਖੇਡ ''ਚ ਕੈਮਰਾ ਸਟੇਡੀਅਮ ''ਚ ਮੌਜੂਦ ਜੋੜਿਆਂ ਨੂੰ ''ਰੈਂਡਮਲੀ'' ਚੁਣਦਾ ਹੈ। ਫਿਰ ਉਸ ਜੋੜੇ ਦੀ ਤਸਵੀਰ ਸਟੇਡੀਅਮ ਦੀ ਵੱਡੀ ਸਕਰੀਨ ''ਤੇ ਦਿਖਾਈ ਜਾਂਦੀ ਹੈ। ਇਸ ਤਰ੍ਹਾਂ ਕਰਨ ''ਤੇ ਉਸ ਜੋੜੇ ਨੂੰ ਆਪਸ ''ਚ ਕਿੱਸ ਕਰਨਾ ਪੈਂਦਾ ਹੈ।
3. ਕਈ ਵਾਰੀ ਇਸ ਖੇਡ ਕਾਰਨ ਲੋਕਾਂ ਨੂੰ ਸ਼ਰਮਿੰਦਾ ਵੀ ਹੋਣਾ ਪਿਆ ਹੈ। ਕੋਈ ਮੌਕਿਆਂ ''ਤੇ ਇਸ ਖੇਡ ਦੌਰਾਨ ਮਾਂ-ਬੇਟੇ ਜਾਂ ਭੈਣ-ਭਰਾ ਨੂੰ ਫੋਕਸ ਕਰ ਲਿਆ ਜਾਂਦਾ ਹੈ। ਇਸ ਦੇ ਬਾਅਦ ਆਲੇ-ਦੁਆਲੇ ਦੇ ਲੋਕਾਂ ਲਈ ਸਥਿਤੀ ਕਾਫੀ ਫਨੀ ਹੋ ਜਾਂਦੀ ਹੈ।
ਸੋਸ਼ਲ ਸਾਈਟਸ ''ਤੇ ਮੌਜੂਦ ਹਨ ਇਹ ਫਨੀ ''ਕਿੱਸ ਕੈਮ'' ਦੇ ਪਲ
1. ਕਿੱਸ ਕੈਮ ਦੇ ਕਈ ਵੀਡਿਓ ਸੋਸ਼ਲ ਸਾਈਟਸ ''ਤੇ ਮੌਜੂਦ ਹਨ।
2. ਕੁਝ ਵੀਡਿਓ ''ਚ ਨਰਾਜ਼ ਜੋੜੇ ਇਕ-ਦੂਜੇ ਨੂੰ ਮਨਾਉਂਦੇ ਨਜ਼ਰ ਆਉਂਦੇ ਹਨ। ਕੁਝ ਵੀਡਿਓ ''ਚ ਕੁੜੀ ਮੁੰਡੇ ਨੂੰ ਕਿੱਸ ਕਰਨ ਤੋਂ ਮਨਾ ਕਰ ਕੇ ਉਸ ਦਾ ਦਿਲ ਵੀ ਤੋੜ ਦਿੰਦੀ ਹੈ।
ਸਾਬਕਾ ਅਮਰੀਕੀ ਰਾਸ਼ਟਰਪਤੀ ਵੀ ਕਰ ਚੁੱਕੇ ਹਨ ਕਿੱਸ
1. ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ ਵਾਸ਼ਿਗੰਟਨ ''ਚ ਆਪਣੀ ਪਤਨੀ ਨਾਲ ਬਾਸਕਟ ਬਾਲ ਮੈਚ ਦੇਖਣ ਆਏ ਸਨ। ਜਿੱਥੇ ਕਿੱਸ ਕੈਮ ਨੇ ਉਨ੍ਹਾਂ ''ਤੇ ਫੋਕਸ ਕੀਤਾ। ਇਸ ਦੇ ਬਾਅਦ ਕੈਮਰੇ ਦੇ ਸਾਹਮਣੇ ਉਨ੍ਹਾਂ ਨੇ ਆਪਣੀ ਪਤਨੀ ਨੂੰ ਕਿੱਸ ਕੀਤਾ ਸੀ।

Related News