ਨਵੇਂ ਸਾਲ ਦੀ ਪਾਰਟੀ ਲਈ ਕਰੋ ਡੈਕੋਰੇਸ਼ਨ

Friday, Dec 30, 2016 - 03:39 PM (IST)

 

ਦਿੱਲੀ-ਜੇਕਰ ਤੁਸੀਂ ਸਾਲ ਨਵੇਂ ਸਾਲ ਦੀ ਪਾਰਟੀ ਘਰ ''ਚ ਹੀ ਕਰ ਰਹੇ ਹੋ ਤਾਂ ਕੁਝ ਖਾਸ ਡੈਕੋਰੇਸ਼ਨ ਤੁਹਾਡੇ ਘਰ ਨੂੰ ਹੋਰ ਵੀ ਖਾਸ ਅਤੇ ਵਧੀਆ ਬਣਾ ਸਕਦੀ ਹੈ।
- ਕੇਕ ਟੇਬਲ ਡੇਕੋਰੇਸ਼ਨ
ਨਵੇਂ ਸਾਲ ਦਾ ਕੇਕ ਕੱਟਣਾ ਇਕ ਰਸਮ ਬਣ ਗਈ ਹੈ ਇਸ ਲਈ ਤੁਸੀਂ ਵੀ ਕੇਕ ਟੇਬਲ ਨੂੰ ਇਕ ਸਪੈਸ਼ਲ ਲੁਕ ਦੇ ਸਕਦੇ ਹੋ। ਕੇਕ ਦੇ ਨਾਲ ਆਲੇ-ਦੁਆਲੇ ਨੂੰ ਖਾਸ ਬਣਾਉਂਣ ਲਈ ਸਿਲਵਰ ਕਲਰ ਦੇ ਨੈਟ ਦੇ ਟੁਕੜੇ ਇਸਤੇਮਾਲ ਕਰ ਸਕਦੇ ਹੋ। ਟੇਬਲ ਕਵਰ ਦਾ ਕਲਰ ਹਲਕਾ ਰੱਖੋ ਅਤੇ ਨਾਲ ਹੀ ਗੁੜ੍ਹੇ ਰੰਗ ਦੇ ਮੈਟ ਵੀ ਵਿਛਾ ਦਿਓ। ਕੇਕ ਅਤੇ ਮਿਠਾਈਆਂ ਨੂੰ ਟੇਬਲ ''ਤੇ ਹੀ ਸਜਾਓ। ਇਹ ਦੇਖਣ ''ਚ ਵਧੀਆ ਲੱਗੇਗਾ।
-ਗੁਬਾਰੇ
ਗੁਬਾਰਿਆਂ ਨਾਲ ਡੈਕੋਰੇਸ਼ਨ ਕਰਨ ਲਈ ਰੰਗਾਂ ਦੀ ਚੋਣ ਠੀਕ ਢੰਗ ਨਾਲ ਕਰੋ। ਕਿਉਂਕਿ ਇਹ ਸੈਲੀਬਰੇਸ਼ਨ ਦਾ ਮੌਕਾ ਹੈ ਅਤੇ ਪਾਰਟੀ ਵੀ ਅਕਸਰ ਰਾਤ ਨੂੰ ਰੱਖੀ ਜਾਂਦੀ ਹੈ ਤਾਂ ਡੈਕੋਰੇਸ਼ਨ ਦੇ ਲਈ ਸਿਲਵਰ ਅਤੇ ਗੋਲਡਨ ਕਲਰ ਦੇ ਗੁਬਾਰਿਆਂ ਦੀ ਚੋਣ ਕਰੋ ਜੋ ਤੁਹਾਡੀ ਪਾਰਟੀ ਨੂੰ ਖਾਸ ਲੁਕ ਦੇਣਗੇ। ਤੁਸੀਂ ਗੋਲਡਨ ਦੇ ਨਾਲ-ਨਾਲ ਸਫੈਦ ਕਲਰ ਦੀ ਵੀ ਵਰਤੋਂ ਕਰ ਸਕਦੇ ਹੋ। ਇਹ ਹੀ ਨਹੀਂ ਪੇਪਰ ਲੈਂਪ ਸ਼ੈਡ ਵੀ ਇਸਤੇਮਾਲ ਕਰ ਸਕਦੇ ਹੋ ਤਾਂ ਕਿ ਰਾਤ ਨੂੰ ਇਹ ਸੁੰਦਰ ਲੱਗੇ। ਤੁਸੀਂ ਚਾਹੋਂ ਤਾਂ ਇਸ ਤਰ੍ਹਾਂ ਨਾਲ ਕਮਰੇ ਦਾ ਕੋਈ ਇਕ ਕੋਨਾ ਵੀ ਡੈਕੋਰੇਟ ਕਰ ਸਕਦੇ ਹੋ।
ਦਿਲ ਦੇ ਅਕਾਰ ਵਾਲੇ ਗੁਬਾਰੇ
ਇਸ ਵਾਰ ਤੁਸੀਂ ਆਪਣੀ ਨਵੇਂ ਸਾਲ ਦੀ ਪਾਰਟੀ ਲਈ ਦਿਲ ਦੇ ਅਕਾਰ ਵਾਲੇ ਗੁਬਾਰੇ ਇਸਤੇਮਾਲ ਕਰੋ। ਲਾਲ, ਗੁਲਾਬੀ ਅਤੇ ਚਿੱਟੇ ਰੰਗ ਦੇ ਗੁਬਾਰਿਆਂ ਨੂੰ ਤੁਸੀਂ ਇਸ ਤਰ੍ਹਾਂ ਇਸਤੇਮਾਲ ਕਰੋ ਕਿ ਦੇਖਣ ਵਾਲਾ ਤੁਹਾਡੀ ਤਰੀਫ ਕੀਤੇ ਬਿਨ੍ਹਾਂ ਨਾ ਰਹਿ ਸਕੇ। ਇਨ੍ਹਾਂ ਦਿਨਾਂ ਬਜ਼ਾਰਾਂ ''ਚ ਹੀਲਿਅਮ ਗੈਸ ਵਾਲੇ ਗੁਬਾਰੇ ਵੀ ਮਿਲਦੇ ਹਨ। ਇੰਨ੍ਹਾਂ ਨੂੰ ਚਪਕਾਉਂਣ ਲਈ ਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ ਜ਼ਮੀਨ ਤੋਂ ਥੋੜਾ ਉੱਪਰ ਉੱਡਦੇ ਹੋਏ ਇਹ ਘਰ ਨੂੰ ਖੂਸ਼ੀ ਵਾਲਾ ਮਹੌਲ ਦੇਣ ''ਚ ਮਦਦ ਕਰਦੇ ਹਨ। ਜੇਕਰ ਰਾਤ ਦੀ ਪਾਰਟੀ ਹੈ ਤਾਂ ਤੁਸੀਂ ਐਲ.ਆਈ.ਡੀ ਬਲਬ ਵਾਲੇ ਗੁਬਰਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਇਹ ਹਨੇਰੇ ਵਾਲੇ ਕੋਨਿਆਂ ਨੂੰ ਰੌਸ਼ਨ ਕਰ ਦੇਣਗੇ।
-ਮੋਮਬੱਤੀਆਂ 
ਨਵੇਂ ਸਾਲ ਦੇ ਲਈ ਤੁਸੀਂ ਡਿਜ਼ਾਇਨਰ ਮੋਮਬੱਤੀਆਂ ਦੀ ਵਰਤੋਂ ਵੀ ਕਰ ਸਕਦੇ ਹੋ। ਚਾਹੋ ਤਾਂ ਇੰਨ੍ਹਾਂ ਨੂੰ ਕਿਸੇ ਟੇਬਲ ''ਤੇ ਸਜਾਓ।
ਲੰਚ ਟੇਬਲ
ਨਵੇਂ ਸਾਲ ਦੀ ਪਾਰਟੀ ''ਤੇ ਜੇਕਰ ਤੁਸੀਂ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਆਪਣੇ ਘਰ ਦੀ ਪਾਰਕ ''ਚ ਜਾਂ ਕਿਸੇ ਖੁਲੀ ਜਗ੍ਹਾ ''ਤੇ ਰੱਖਿਆ ਹੈ ਤਾਂ ਲੰਚ ਟੇਬਲ ''ਤੇ ਭੋਜਨ ਨੂੰ ਸਜਾ ਕੇ ਰੱਖਣਾ ਜ਼ਰੂਰੀ ਹੈ। ਨਾਲ ਹੀ ਉਸ ਟੇਬਲ ਦੀ ਡੈਕੋਰੇਸ਼ਨ ਸਹੀ ਢੰਗ ਨਾਲ ਕਰਨੀ ਜ਼ਰੂਰੀ ਹੈ। ਤੁਸੀਂ ਆਪਣੇ ਲੰਚ ਟੇਬਲ ਨੂੰ ਸਜਾਉਂਣ ਲਈ ਗੁਬਾਰੇ, ਫੁੱਲ ਅਤੇ ਨੈਟ ਰੰਗਦਾਰ ਦੁਪਟੇ ਵੀ ਵਰਤ ਸਕਦੇ ਹੋ। ਤੁਸੀਂ ਕਿਸੇ ਵੀ ਤਰ੍ਹਾਂ ਨਾਲ ਆਪਣਾ ਹੁਨਰ ਦਿਖਾ ਸਕਦੇ ਹੋ।


Related News