ਇਨ੍ਹਾਂ ਚੀਜ਼ਾਂ ਨਾਲ ਕਰੋਂ ਘਰ ਦੀ ਨਕਾਰਾਤਮਕ ਊਰਜਾ ਦੂਰ

02/20/2017 4:49:33 PM

ਜਲੰਧਰ— ਘਰ ''ਚ ਜੇਕਰ ਸਕਾਰਾਤਮਕ ਊਰਜਾ ਦਾ ਵਾਸ ਹੋਵੇ ਤਾਂ ਪਰਿਵਾਰ ਦੇ ਮੈਂਬਰਾ ਦਾ ਹਰ ਕੰਮ ਬਹੁਤ ਆਸਾਨੀ ਨਾਲ ਹੋ ਜਾਂਦਾ ਹੈ। ਉਨ੍ਹਾਂ ਨੂੰ ਕਿਸੇ ਵੀ ਕੰਮ ''ਚ ਕੋਈ ਰੁਕਾਵਟ ਨਹੀਂ ਆਉਂਦੀ, ਪਰ ਕਈ ਬਾਰ ਇਸ ਤਰ੍ਹਾਂ ਹੁੰਦਾ ਹੈ ਕਿ ਸਭ ਕੁੱਝ ਹੋਣ ਦੇ ਬਾਵਜੂਦ ਵੀ ਨਿਰਾਸ਼ਾ ਛਾਈ ਰਹਿੰਦੀ ਹੈ। ਜਦੋਂ ਵੀ ਪਰਿਵਾਰ ਦਾ ਕੋਈ ਮੈਂਬਰ ਕੋਈ ਕੰਮ ਕਰਦਾ ਹੈ ਤਾਂ ਉਨ੍ਹਾਂ ਦੇ ਕੰਮਾ ''ਚ ਕੋਈ ਨਾ ਕੋਈ ਰੁਕਾਵਟ ਪੈਦਾ ਹੋ ਹੀ ਜਾਂਦੀ ਹੈ। ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਕੰਮਾ ''ਚ ਰੁਕਾਵਟਾ ਕਿਉਂ ਆ ਰਹੀ ਹੈ। ਅੱਜ ਅਸੀਂ ਕੁੱਝ ਇਸ ਤਰ੍ਹਾਂ ਦੇ ਨੁਕਤੇ ਲੈ ਕੇ ਆਏ ਹਾਂ ਜਿਸ ਨੂੰ ਅਪਣਾਉਣ ਤੋਂ ਬਾਅਦ ਤੁਸੀਂ ਆਪਣੇ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰ ਸਕਦੇ ਹੋ। 

1. ਨਮਕ
ਨਮਕ ''ਚ ਨਕਾਰਾਤਮਕ ਊਰਜਾ ਨੂੰ ਖ਼ਤਮ ਕਰਨ ਦੀ ਤਾਕਤ ਹੁੰਦੀ ਹੈ। ਇਸ ਲਈ ਘਰ ''ਚ ਪੌਚਾ ਲਗਾਉਂਦੇ ਸਮੇਂ ਨਮਕ ਦਾ ਇਸਤੇਮਾਲ ਜ਼ਰੂਰ ਕਰੋ। ਇਸ ਤਰ੍ਹਾਂ ਕਰਨ ਨਾਲ ਘਰ ਦੀ ਨਾਕਾਰਤਮ ਊਰਜਾ ਖ਼ਤਮ ਹੋ ਜਾਂਦੀ ਹੈ। 
2. ਨਿੰਮ
ਰੋਗ ਦੂਰ ਕਰਨ ਦੇ ਨਾਲ-ਨਾਲ ਨਿੰਮ ਦੀਆਂ ਪੱਤੀਆਂ ਘਰ ਦੀ ਨਕਾਰਾਤਮਕ ਊਰਜਾ ਵੀ ਦੂਰ ਕਰਦੀਆਂ ਹਨ। ਨਿੰਮ ਦੀਆਂ ਪੱਤੀਆਂ ਨੂੰ ਸਾੜ ਕੇ ਘਰ ''ਚ ਧੂੰਆਂ ਕਰੋ। ਇਸ ਤਰ੍ਹਾਂ ਕਰਨ ਨਾਲ ਘਰ ''ਚ ਵਾਸਤੂ ਦੋਸ਼ ਦੂਰ ਹੋ ਜਾਂਦਾ ਹੈ। 
3. ਕਪੂਰ 
ਪੂਜਾ ਦੇ ਸਮੇਂ ਆਰਤੀ ਕਰਦੇ ਹੋਏ ਜਾਂ ਕਰਨ ਤੋਂ ਬਾਅਦ ਕਪੂਰ ਅਤੇ ਲੋਂਗ ਸਾੜ ਕੇ ਉਸਦਾ ਧੂਆਂ ਪੂਰੇ ਘਰ ''ਚ ਘੁਮਾਓ। ਘਰ ਦੇ ਵਾਤਾਵਰਣ ''ਚ ਜਿਨ੍ਹੀ ਵੀ ਨਕਾਰਤਮਕ ਊਰਜਾ ਹੋਵੇਗੀ ਦੂਰ ਹੋ ਜਾਏਗੀ।
4. ਘਰ ਨੂੰ ਰੱਖੋ ਸਾਫ
ਗੰਦੇ ਘਰ ''ਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ, ਇਸ ਲਈ ਆਪਣੇ ਘਰ ਨੂੰ ਸਾਫ ਰੱਖੋ।  ਚੀਜ਼ਾਂ ਨੂੰ ਇੱਧਰ-ਉੱਧਰ ਨਾ ਸੁੱਟੋ, ਸਾਰਾ ਸਮਾਨ ਸਹੀਂ ਜਗ੍ਹਾਂ ''ਤੇ ਰੱਖ ਅਤੇ ਗੰਦੇ ਬਿਸਤਰ ''ਤੇ ਨਾ ਸੋਵੋ। ਇਹ ਕਿਹਾ ਜਾਂਦਾ ਹੈ ਕਿ ਘਰ ''ਚ ਸਕਾਰਾਤਮਕ ਉੂਰਜਾ ਲਿਆਉਣ ਦੇ ਲਈ ਘਰ ਦੀ ਸਾਫ-ਸਫਾਈ ਬਹੁਤ ਜ਼ਰੂਰੀ ਹੈ।


Related News