ਨੈੱਕ ਐਂਬ੍ਰਾਇਡਰੀ ਸੂਟ ਬਣੇ ਔਰਤਾਂ ਦੀ ਪਹਿਲੀ ਪਸੰਦ
Wednesday, Nov 20, 2024 - 06:14 PM (IST)
ਵੈੱਬ ਡੈਸਕ- ਸੂਟ ਇਕ ਅਜਿਹਾ ਪਹਿਰਾਵਾ ਹੈ ਜਿਸ ਨੂੰ ਹਰ ਉਮਰ ਦੀਆਂ ਔਰਤਾਂ ਪਸੰਦ ਕਰਦੀਆਂ ਹਨ। ਅੱਜ-ਕੱਲ੍ਹ ਔਰਤਾਂ ਨੂੰ ਸਧਾਰਨ ਸਲਵਾਰ ਸੂਟ ਤੋਂ ਲੈ ਕੇ ਪਲਾਜ਼ੋ ਸੂਟ, ਫਲੇਅਰ ਸੂਟ, ਸਹਾਰਾ ਸੂਟ, ਨਾਇਰਾ ਸੂਟ, ਅਨਾਰਕਲੀ ਸੂਟ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ। ਔਰਤਾਂ ਨੂੰ ਸਭ ਤੋਂ ਵੱਧ ਨੈੱਕ ਐਂਬ੍ਰਾਇਡਰੀ ਵਾਲੇ ਸੂਟ ਪਸੰਦ ਆ ਰਹੇ ਹਨ।
ਨੈੱਕ ਐਂਬ੍ਰਾਇਡਰੀ ਵਾਲੇ ਸੂਟ ਔਰਤਾਂ ਨੂੰ ਇਸ ਕਦਰ ਪਸੰਦ ਹਨ ਕਿ ਉਹ ਇਨ੍ਹਾਂ ਨੂੰ ਦਫਤਰ, ਆਊਟਿੰਗ, ਪਿਕਨਿਕ, ਸ਼ਾਪਿੰਗ, ਪਾਰਟੀ ਅਤੇ ਹੋਰ ਖਾਸ ਮੌਕਿਆਂ ’ਤੇ ਪਹਿਨਣਾ ਪਸੰਦ ਕਰ ਰਹੀਆਂ ਹਨ। ਅਜਿਹੇ ਸੂਟ ਬਾਜ਼ਾਰ ਵਿਚ ਭਾਰੀ ਡਿਜ਼ਾਈਨਾਂ ਵਿਚ ਵੀ ਉਪਲਬਧ ਹਨ, ਜੋ ਔਰਤਾਂ ਵਿਆਹਾਂ, ਕਰਵਾਚੌਥ ਜਾਂ ਹੋਰ ਖਾਸ ਮੌਕਿਆਂ ’ਤੇ ਪਹਿਨਦੀਆਂ ਹਨ। ਨੈੱਕ ਐਂਬ੍ਰਾਇਡਰੀ ਵਾਲੇ ਸੂਟ ਔਰਤਾਂ ਨੂੰ ਸਟਾਈਲਿਸ਼, ਆਕਰਸ਼ਕ ਅਤੇ ਸ਼ਾਨਦਾਰ ਦਿੱਖ ਦਿੰਦੇ ਹਨ।
ਇਨ੍ਹਾਂ ਸੂਟਾਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ’ਤੇ ਨੈੱਕ ਦੇ ਨਾਲ-ਨਾਲ ਬਾਹਾਂ ਅਤੇ ਸ਼ਰਟ ਦੇ ਬਾਟਮ ’ਚ ਵੀ ਡਿਜ਼ਾਈਨ ਕੀਤਾ ਹੁੰਦਾ ਹੈ ਜੋ ਔਰਤਾਂ ਦੀ ਦਿੱਖ ਨੂੰ ਪੂਰਾ ਕਰਦਾ ਹੈ। ਔਰਤਾਂ ਨੂੰ ਜ਼ਿਆਦਾਤਰ ਨੈੱਕ ਐਂਬ੍ਰਾਇਡਰੀ ਵਿਚ ਕਢਾਈ, ਮਿਰਰ ਵਰਕ, ਤਿੱਲਾ ਵਰਕ, ਕੌਢੀ ਵਰਕ, ਬਟਨ, ਮਨਕੇ ਆਦਿ ਦੇ ਡਿਜ਼ਾਈਨ ਦੇ ਸੂਟ ਪਸੰਦ ਆ ਰਹੇ ਹਨ।