ਹੁਣ ਤਾਂ ਕਦਮ ਫੂਕ-ਫੂਕ ਕੇ ਪਟਣੇ ਪੈਣਗੇ...

Tuesday, May 05, 2020 - 10:51 AM (IST)

ਹੁਣ ਤਾਂ ਕਦਮ ਫੂਕ-ਫੂਕ ਕੇ ਪਟਣੇ ਪੈਣਗੇ...

ਸੰਜੀਵ ਸਿੰਘ ਸੈਣੀ

ਮੁਹਾਲੀ 

ਲਾਕਡਾਊਨ ਤਿੰਨ ਦੇ ਦੌਰ ਵਿਚ ਅਸੀਂ ਗੁਜ਼ਰ ਰਹੇ ਹਾਂ। ਕੋਰੋਨਾ ਵਾਇਰਸ ਕਰਕੇ ਪੂਰੇ ਵਿਸ਼ਵ ਵਿਚ ਹਾਹਾਕਾਰ ਮੱਚੀ ਹੋਈ ਹੈ। ਜ਼ਿੰਦਗੀ ਥੰਮ ਚੁੱਕੀ ਹੈ। ਮਨੁੱਖ ਨੇ ਪੈਸੇ ਦੀ ਹੋੜ ਕਾਰਨ ਕੁਦਰਤ ਨਾਲ ਛੇੜਛਾੜ ਕੀਤੀ। ਦਰੱਖਤ ਕੱਟ ਕੇ ਵੱਡੀਆਂ-ਵੱਡੀਆਂ ਇਮਾਰਤਾਂ ਉਸਾਰੀਆਂ ਗਈਆਂ। ਨਦੀਆਂ ਨਾਲਿਆਂ ਨੂੰ ਛੋਟਾ ਕਰਕੇ ਪਹਾੜੀ ਖੇਤਰਾਂ ਵਿਚ ਵੀ ਫਲੈਟ ਬਣਾ ਦਿੱਤੇ ਗਏ। ਫੈਕਟਰੀਆਂ ਦੀ ਰਹਿੰਦ ਖੁੰਦ ਨੂੰ ਦਰਿਆਵਾਂ ਵਿਚ ਸੁੱਟ ਕੇ ਦਰਿਆਈ ਜੀਵ ਜੰਤੂਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹੋਰ ਤਾਂ ਹੋਰ ਘਰ ਵਿਚ ਹਵਨ ਕਰਵਾ ਕੇ ਹਵਨ ਸਮੱਗਰੀ ਨੂੰ ਥੈਲਿਆਂ ਵਿਚ ਭਰ ਕੇ ਦਰਿਆਵਾਂ ਵਿਚ ਸੁੱਟਿਆ ਜਾ ਰਿਹਾ ਸੀ। ਇਨਸਾਨੀਅਤ ਖ਼ਤਮ ਹੋ ਚੁੱਕੀ ਸੀ। ਘਰ ਦੇ ਬਜ਼ੁਰਗਾਂ ਦਾ ਬਿਲਕੁਲ ਵੀ ਸਤਿਕਾਰ ਨਹੀਂ ਹੋ ਰਿਹਾ ਸੀ। ਸਮਾਂ ਅਜਿਹਾ ਆ ਚੁੱਕਿਆ ਸੀ ਬਜ਼ੁਰਗਾਂ ਦੀ ਪੈਨਸ਼ਨ ਨਾਲ ਤਾਂ ਪਿਆਰ ਸੀ ਪਰ ਬਜ਼ੁਰਗਾਂ ਦੀ ਸ਼ਕਲ ਦੇਖਣ ਨੂੰ ਦਿਲ ਨਹੀਂ ਕਰਦਾ ਸੀ।

ਬਲਾਤਕਾਰ, ਛੇੜਛਾੜ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਸੀ। ਪੰਜਾਬ ਦੀ ਜਵਾਨੀ ਨਸ਼ੇ ਨੇ ਖ਼ਤਮ ਕਰ ਦਿੱਤੀ। ਚੋਰੀ ਡਕੈਤੀ ਵੱਧ ਗਈ ਸੀ। ਵੱਟਾਂ ਨੂੰ ਲੈ ਕੇ ਪਿੰਡਾਂ ਵਿਚ ਲੜਾਈ ਝਗੜੇ ਆਮ ਵੇਖੇ ਜਾਂਦੇ ਸਨ ਤੇ ਫਿਰ ਇਨਸਾਫ ਲਈ ਥਾਣਿਆਂ, ਤਹਿਸੀਲਾਂ ਵਿਚ ਲੰਬੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲਦੀਆਂ ਸਨ। ਆਏ ਦਿਨ ਸੜਕੀ ਹਾਦਸਿਆਂ ਵਿਚ ਕਿੰਨੇ ਹੀ ਮਾਸੂਮ ਜਾਨਾਂ ਚਲੀਆਂ ਜਾਂਦੀਆਂ ਸਨ। ਆਏ ਦਿਨ ਕੋਈ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਿਹਾ। ਤਿੰਨ-ਤਿੰਨ ਮੁੰਡੇ ਬੁਲੇਟ ’ਤੇ ਸਲੰਸਰ ਖੁੱਲ੍ਹੇ ਕਰਕੇ ਪਟਾਕੇ ਛੱਡਦੇ ਸਨ ਤੇ ਧੂੜਾਂ ਪੱਟ ਦਿੰਦੇ ਸਨ। ਪੀਜ਼ਾ ਬਰਗਰਾਂ ਚਾਈਨੀਜ਼ ਫੂਡ ਦੀਆਂ ਦੁਕਾਨਾਂ ’ਤੇ ਤਾਂ ਪੈਰ ਧਰਨ ਨੂੰ ਜਗ੍ਹਾ ਵੀ ਨਹੀਂ ਹੁੰਦੀ ਸੀ। ਕਈ ਤਾਂ ਅਜਿਹੇ ਪਰਿਵਾਰ ਸਨ, ਜੋ ਘਰ ਵਿਚ ਰੋਟੀ ਬਣਾਉਣ ਤੋਂ ਕਤਰਾਉਂਦੇ ਸਨ ਤੇ ਬਾਹਰ ਦੀਆਂ ਹੀ ਤਲੀਆਂ ਹੋਈਆਂ ਚੀਜ਼ਾਂ ਖਾ ਕੇ ਹੀ ਡੰਗ ਟਪਾ ਲੈਂਦੇ ਸਨ। ਬਾਹਰ ਦਾ ਖਾਣਾ-ਖਾਣ ਨਾਲ ਮੋਟਾਪਾ, ਬੀਪੀ ਹੋਰ ਕਈ ਤਰ੍ਹਾਂ ਦੀ ਬੀਮਾਰੀਆਂ ਦੇ ਸ਼ਿਕਾਰ ਹੋ ਗਏ ਸਨ। ਵਿਆਹਾਂ ਸ਼ਾਦੀਆਂ ’ਤੇ ਲੱਖਾਂ-ਲੱਖਾਂ ਰੁਪਏ ਖਰਚ ਦਿੱਤਾ ਜਾਂਦਾ ਸੀ। ਫਜ਼ੂਲ ਖਰਚੀ ਵੱਧ ਚੁੱਕੀ ਸੀ। ਜਿੰਨੇ ਮੈਂਬਰ ਘਰ ਵਿਚ ਉੱਨੀ ਹੀ ਗੱਡੀਆਂ।

ਪੜ੍ਹੋ ਇਹ ਵੀ ਖਬਰ - ਜਾਣੋ ਬਿਨਾਂ ਲੱਛਣਾਂ ਵਾਲਾ ਕੋਰੋਨਾ ਵਾਇਰਸ ਕਿੰਨਾ ਕੁ ਹੈ ‘ਖਤਰਨਾਕ’ (ਵੀਡੀਓ)

ਪੜ੍ਹੋ ਇਹ ਵੀ ਖਬਰ - 1186 ਕੋਰੋਨਾ ਫਰੰਟ 'ਤੇ ਲੜਨ ਵਾਲੇ ਪੇਂਡੂ ਫਾਰਮਾਸਿਸਟਾਂ ਨੂੰ ਪੱਕੇ ਕਰਨ ਦੀ ਪਹਿਲੀ ਚਿੱਠੀ ਆਈ 14 ਸਾਲ ਬਾਅਦ

ਜੇ ਕਿਤੇ ਆਂਢ ਗੁਆਂਢ ਜਾਂ ਦੋਸਤ ਮਿੱਤਰ ਨੂੰ ਮਿਲਣ ਜਾਣਾ ਹੁੰਦਾ ਪੈਦਲ ਜਾਣ ਤੋਂ ਕਤਰਾਉਂਦੇ ਸਨ। ਪ੍ਰਦੂਸ਼ਣ ਵੱਧ ਗਿਆ ਸੀ। ਲੋਕ ਦਿਲ ਫੇਫੜਿਆਂ ਦੇ ਰੋਗੀ ਹੋ ਚੁੱਕੇ ਸਨ। ਅੱਜ ਲਾਕਡਾਊਨ ਕਰਕੇ ਸਾਰੇ ਹੀ ਘਰਾਂ ਵਿਚ ਹਨ। ਬਲਾਤਕਾਰ ਛੇੜਛਾੜ ਦੀਆਂ ਘਟਨਾਵਾਂ ਬਿਲਕੁਲ ਵੀ ਨਹੀਂ ਹਨ। ਸਭ ਪਾਸੇ ਸ਼ਾਂਤੀ ਦਾ ਮਾਹੌਲ ਹੈ। ਸੜਕਾਂ ’ਤੇ ਸੁੰਨ ਪਸਰੀ ਹੋਈ ਹੈ। ਘਰ ਵਿਚ ਬਜ਼ੁਰਗਾਂ ਨੂੰ ਵੀ ਸਮਾਂ ਦਿੱਤਾ ਜਾ ਰਿਹਾ ਹੈ। ਸਿਰਫ਼ ਜੀਵ ਜੰਤੂ, ਪਸ਼ੂ ਪੰਛੀ ਆਜ਼ਾਦ ਘੁੰਮ ਰਹੇ ਹਨ। ਸਾਰੇ ਪਾਸੇ ਹਰਿਆਲੀ ਹੈ। ਕੁਦਰਤ ਨਵੀਂ ਨਵੇਲੀ ਵਹੁਟੀ ਦੀ ਤਰ੍ਹਾਂ ਸਜ ਗਈ ਹੈ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪੂਰੇ ਭਾਰਤ ਵਿਚ ਪ੍ਰਦੂਸ਼ਣ ਦਾ ਪੱਧਰ ਸੁਧਰਿਆ ਹੈ। ਜੰਮੂ ਤੋਂ ਪੀਰ ਪੰਜਾਲ ਦੀਆਂ ਚੋਟੀਆਂ ਬਰਫ ਨਾਲ ਲੱਦੀਆਂ ਹੋਈਆਂ ਦਿੱਖ ਰਹੀਆਂ ਹਨ। ਗੰਗਾ ਜਮਨਾ ਤੋਂ ਲੈ ਕੇ ਘੱਗਰ ਬਿਆਸ ਦਰਿਆਵਾਂ ਦਾ ਪਾਣੀ ਸਾਫ਼ ਸੁਥਰਾ ਹੋ ਚੁੱਕਿਆ ਹੈ। ਵੱਡੇ-ਵੱਡੇ ਮੱਛ ਮੱਛੀਆਂ ਕਲੋਲਾਂ ਕਰਦੇ ਆਮ ਦਰਿਆਵਾਂ ਵਿਚ ਦੇਖੇ ਜਾ ਸਕਦੇ ਹਨ।

PunjabKesari

ਕੁਦਰਤ ਨੇ ਮਨੁੱਖ ਨੂੰ ਬਹੁਤ ਵਾਰ ਇਸ਼ਾਰੇ ਦਿੱਤੇ ,ਕਦੇ ਭੂਚਾਲ ਕਦੇ ਸੁਨਾਮੀ ਕਦੇ ਹੜ੍ਹ ਪਰ ਮਨੁੱਖ ਨਹੀਂ ਸੰਭਲਿਆ। ਅੱਜ ਇਸ ਦਾ ਖਾਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ ਹੈ। ਕੁਦਰਤ ਅਤੇ ਮਨੁੱਖ ਦਾ ਸਦੀਆਂ ਤੋਂ ਹੀ ਗੂੜ੍ਹਾ ਰਿਸ਼ਤਾ ਰਿਹਾ ਹੈ। ਹੁਣ ਵੀ ਸੰਭਲ ਜਾਓ !ਹੁਣ ਉਹ ਸਮਾਂ ਹੈ ਜੇ ਕੋਈ ਵੀ ਅਜਿਹਾ ਕੰਮ ਕਰਨਾ ਹੈ ਤਾਂ ਪਹਿਲਾਂ ਸੌ ਵਾਰ ਸੋਚਣਾ ਪਵੇਗਾ ਤਾਂ ਕਿ ਅਗਲਾ ਕਦਮ ਜੋ ਅਸੀਂ ਪੱਟਣਾ ਹੈ ਉਹ ਕੋਈ ਨੁਕਸਾਨਦਾਇਕ ਨਾ ਹੋਵੇ ।

ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਚੱਲਦਿਆਂ ਕਣਕ ਦੇ ਮੰਡੀਕਰਨ ਦੀ ਪਿਛਲੇ ਸਾਲ ਦੀ ਤੁਲਨਾ ’ਚ ਆਇਆ ਵੱਡਾ ਫਰਕ

ਪੜ੍ਹੋ ਇਹ ਵੀ ਖਬਰ - ਲਾਹੇਵੰਦ ਹੈ ਝੋਨੇ ਦੀ ਸਿੱਧੀ ਬਿਜਾਈ : ਪੀ.ਏ.ਯੂ.ਮਾਹਿਰ
 


author

rajwinder kaur

Content Editor

Related News