ਮੇਰੀ ਕਿਸਮਤ ਮੁਹਤਾਜ ਨਹੀਂ ਹਾਥੋਂ ਕੀ ਲਕੀਰੋਂ ਕੀ

Wednesday, Apr 08, 2020 - 11:27 AM (IST)

ਮੇਰੀ ਕਿਸਮਤ ਮੁਹਤਾਜ ਨਹੀਂ ਹਾਥੋਂ ਕੀ ਲਕੀਰੋਂ ਕੀ

ਡਾ: ਹਰਜਿੰਦਰ ਵਾਲੀਆ

ਕਹਾਣੀ ਸੱਚ ਨਹੀਂ ਹੁੰਦੀ ਪਰ ਕਹਾਣੀ ਸੱਚ ਨੂੰ ਬਿਆਨ ਕਰ ਰਹੀ ਹੁੰਦੀ ਹੈ। ਇਕ ਕਹਾਣੀ ਹੈ ਕਿ ਇਕ ਅਮੀਰ ਆਦਮੀ ਜੋ ਬਹੁਤ ਹੀ ਧਨਵਾਨ ਸੀ ਪਰ ਧਨਵਾਨ ਹੋਣ ਦੇ ਬਾਵਜੂਦ ਉਹ ਅਸ਼ਾਂਤ ਸੀ। ਉਸਦੀ ਜ਼ਿੰਦਗੀ ਵਿਚ ਅਨੰਦ ਦੀ ਕਮੀ ਸੀ। ਇਕ ਦਿਨ ਉਸ ਨੂੰ ਖਿਆਲ ਆਇਆ ਕਿ ਮੇਰੇ ਇਹ ਹੀਰੇ, ਜਵਾਹਰਾਤ ਅਤੇ ਦੌਲਤ ਕਿਸ ਕੰਮ ਜੇ ਮੈਂ ਬੇਚੈਨ ਹਾਂ, ਅਸ਼ਾਂਤ ਹਾਂ, ਬੇਕਰਾਰ ਹਾਂ ਅਤੇ ਅਨੰਦ ਤਾਂ ਮੈਥੋਂ ਕੋਹਾਂ ਦੂਰ ਹੈ । ਉਸਨੇ ਆਪਣੇ ਅਰਬਾਂ ਰੁਪਏ ਦੇ ਹੀਰੇ ਪੋਟਲੀ ਵਿਚ ਬੰਨੇ ਅਤੇ ਅਨੰਦ ਦੀ ਭਾਲ ਵਿਚ ਘਰੋਂ ਨਿਕਲ ਪਿਆ। ਥਾਂ ਥਾਂ ਸ਼ਾਂਤੀ ਅਤੇ ਅਨੰਦ ਨੂੰ ਢੂੰਡ ਰਿਹਾ ਸੀ ਪਰ ਜਿਸ ਕਿਸੇ ਨੂੰ ਵੀ ਪੁੱਛਿਆ ਤਾਂ ਜਵਾਬ ਮਿਲਿਆ ''ਜੇ ਤੂੰ ਅਨੰਦ ਨੂੰ ਲੱਭ ਲਿਆ ਤਾਂ ਸਾਨੂੰ ਵੀ ਦੱਸੀ'' ਇਸ ਤਰਾਂ ਉਹ ਨਿਸ਼ ਹੋਕੇ ਜਾ ਰਿਹਾ ਸੀ ਕਿ ਉਸਦੀ ਨਜ਼ਰ ਇਕ ਫਕੀਰ ਉਤੇ ਪਈ ਜੋ ਕਿਸੇ ਦਰਖ਼ਤ ਦੀ ਛਾਂ ਹੇਠ ਸ਼ਾਂਤ ਚਿਤ ਬੈਠਾ ਸੀ ''ਕੀ ਤੁਸੀਂ ਮੈਨੂੰ ਸ਼ਾਂਤੀ ਅਤੇ ਅਨੰਦ ਪਾਉਣ ਦਾ ਰਸਤਾ ਦਸ ਸਕਦੇ ਹੋ'' ਅਮੀਰ ਨੇ ਸਵਾਲ ਕੀਤਾ। ''ਕੀ ਤੈਨੂੰ ਥੋੜ੍ਹੀ ਵੀ ਸ਼ਾਂਤੀ ਅਤੇ ਅਨੰਦ ਦਾ ਅਨੁਭਵ ਨਹੀਂ 'ਫਕੀਰ ਨੇ ਪੁੱਛਿਆ' ਨਹੀਂ, ਮੈਨੂੰ ਕੋਈ ਅਨੁਭਵ ਨਹੀਂ' ਅਮੀਰ ਦਾ ਜਵਾਬ ਸੀ।

''ਜਿੰਦਗੀ ਵਿਚ ਥੋੜ੍ਹੀ ਬਹੁਤਾ ਵੀ ਅਨੁਭਵ ਨਹੀਂ ਮਿਲਿਆ''ਫਕੀਰ ਨੇ ਫਿਰ ਪੁੱਛਿਆ ''ਬਿਲਕੁਲ ਨਹੀਂ, ਪਿਉ ਵਲੋਂ ਵਿਰਾਸਤ ਵਿਚ ਵੱਡੀ ਦੌਲਤ ਮਿਲ ਗਈ ਅਤੇ ਇਸ ਨੂੰ ਮੈਂ ਕਈ ਗੁਣਾ ਵਧਾ ਲਿਆ ਪਰ ਸ਼ਾਂਤੀ ਨਹੀਂ ਮਿਲੀ'' ਉਸਨੇ ਫਿਰ ਜਵਾਬ ਦਿੱਤਾ। ਇਸ ਤੋਂ ਪਹਿਲਾ ਕਿ ਫਕੀਰ ਕੁਝ ਹੋਰ ਪੁੱਛਦਾ ਜਾਂ ਕਹਿੰਦਾ ਉਹ ਉਠਿਆ ਅਤੇ ਅਮੀਰ ਦੇ ਹੱਥੋਂ ਉਸਦੀ ਹੀਰਿਆਂ ਭਰੀ ਪੋਟਲੀ ਖੋਹ ਕੇ ਦੌੜ ਗਿਆ। ਅਮੀਰ ਰੋਲਾ ਪਾਉਂਦਾ ਹੋਇਆ ਫਕੀਰ ਦੇ ਮਗਰ ਦੌੜਨਲਗਾ। ''ਫੜੋ, ਫੜੋ, ਉਹ ਜ਼ਿੰਦਗੀ ਦੀ ਕਮਾਈ ਲੈ ਕੇ ਉਹ ਮੰਗਤਾ ਦੌੜ ਰਿਹਾ ਹੈ''।

ਲੋਕ ਵੀ ਫਕੀਰ ਦੇ ਮਗਰ ਦੌੜਨ ਲੱਗੇ। ਅਮੀਰ ਵੀ ਫਕੀਰ ਨੂੰ ਫੜਣ ਦੀ ਕੋਸ਼ਿਸ਼ ਕਰਨ ਲੱਗਾ।ਫਕੀਰ ਪਿੰਡ ਦੀਆਂ ਗਲੀਆਂ ਵਿਚ ਦੌੜਦਾ ਰਿਹਾ, ਲੋਕ ਅਤੇ ਅਮੀਰ ਆਦਮੀ ਉਸਦੇ ਪਿੱਛੇ। ਆਖਰ ਅਮੀਰ ਫਿਰ ਉਸ ਦਰਖ਼ਤ ਥੱਲੇ ਆ ਕੇ ਬੈਠ ਗਿਆ। ਹਫਦਾ ਹੋਇਆ ਅਮੀਰ ਆਦਮੀ ਅਤੇ ਪਿੰਡ ਦੇ ਲੋਕ ਵੀ ਪਹੁੰਚ ਗਏ। ਅਮੀਰ ਆਦਮੀ ਨੇ ਆਪਣੀ ਹੀਰਿਆਂ ਭਰੀ ਪੋਟਲੀ ਚੁੱਕੀ ਅਤੇ ਛਾਤੀ ਨਾਲ ਲਾ ਲਈ। ਰੱਬ ਦਾ ਸ਼ੁਕਰ ਕਰਨ ਲੱਗਾ ਕਿ ਮੇਰੀ ਜ਼ਿੰਦਗੀ ਦੀ ਕਮਾਈ ਵਾਪਸ ਮਿਲ ਗਈ। ''ਤੂੰ ਹੁਣ ਖੁਸ਼ ਹੈ'' ਫਕੀਰ ਨੇ ਪੁੱਛਿਆ ''ਹਾਂ, ਬਹੁਤ ਖੁਸ਼, ਮੇਰੀ ਜ਼ਿੰਦਗੀ ਦੀ ਕਮਾਈ ਮੈਨੂੰ ਵਾਪਸ ਮਿਲ ਗਈ। ਹੁਣ ਮੈਂ ਖੁਸ਼ ਹਾਂ'' ਅਮੀਰ ਨੇ ਜਵਾਬ ਦਿੱਤਾ। ਬਸ ਇਹੀ ਸੂਤਰ ਮੈਂ ਤੈਨੂੰ ਦੇਣਾ ਚਾਹੁੰਦਾ ਸੀ ਕੁਝ ਗਵਾ ਕੇ ਹੀ ਕੁਝ ਪਾਇਆ ਜਾ ਸਕਦਾ ਹੈ। ਤੇਰੀ ਦੌਲਤ ਪਹਿਲਾਂ ਵੀ ਤੇਰੇ ਕੋਲ ਸੀ ਪਰ ਤੂੰ ਖੁਸ਼ ਨਹੀਂ ਸੀ। ਫਿਰ ਜਦੋਂ ਕੁਝ ਪਲਾਂ ਲਈ ਇਹ ਨਹੀਂ ਰਹੀ ਤੂੰ ਘਬਰਾ ਗਿਆ ਅਤੇ ਬੋਂਦਲ ਗਿਆ। 

ਫਿਰ ਤੂੰ ਦੌੜ ਲਗਾ ਕੇ ਭੱਜ ਨੱਠ ਕਰਕੇ, ਹਰ ਹੀਲਾ ਵਰਤ ਕੇ ਮੈਨੂੰ ਫੜਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਮੁੜ ਤੈਨੂੰ ਇਹ ਪ੍ਰਾਪਤ ਹੋ ਗਈ ਤਾਂ ਤੈਨੂੰ ਖੁਸ਼ੀ ਮਿਲੀ ਅਤੇ ਸੰਤੁਸ਼ਟੀ ਵੀ। ਹੁਣ ਤੂੰ ਇਹ ਸੂਤਰ ਨੂੰ ਸਮਝ ਲੈ ਜਿਸ ਗੱਲ ਤੋਂ ਵੀ ਤੁਹਾਨੂੰ ਆਨੰਦ, ਖੁਸ਼ੀ ਅਤੇ ਸ਼ਾਂਤੀ ਮਿਲਦੀ ਹੈ ਉਸ ਨੂੰ ਪ੍ਰਾਪਤ ਕਰਨ ਲਈ ਦੌੜ ਭੱਜ, ਮਿਹਨਤ ਅਤੇ ਸਖਤ ਮਿਹਨਤ ਦੀ ਲੋੜ ਹੁੰਦੀ ਹੈ। ਇਸ ਕਹਾਣੀ ਵਿਚਲੇ ਸੂਤਰ ਨੂੰ ਤੁਹਾਨੂੰ ਵੀ ਫੜਨਾ ਹੋਵੇਗਾ। ਤੁਹਾਨੂੰ ਸਮਝਣਾ ਹੋਵੇਗਾ ਕਿ ਤੁਹਾਨੂੰ ਖੁਸ਼ੀ ਕਿਵੇਂ ਮਿਲਦੀ ਹੈ। ਦੌਲਤ ਤੋਂ, ਸ਼ੋਹਰਤ ਤੋੰ, ਸੱਤਾ ਪ੍ਰਾਪਤੀ ਤੋਂ, ਲੋਕ ਸੇਵਾ ਕਰਕੇ ਜਾਂ ਫਿਰ ਕਿਸੇ ਹੋਰ ਵਸਤੂ ਤੋਂ। ਤੁਹਾਨੂੰ ਆਪਣੀ ਸਫਲਤਾ ਦੀ ਪ੍ਰੀਭਾਸ਼ਾ ਆਪ ਸਿਰਜਣੀ ਹੋਵੇਗੀ। ਤੁਹਾਨੂੰ ਆਪਣੇ ਆਕਾਸ਼ ਦੀ ਉਚਾਈ ਖੁਦ ਮਿੱਥਣੀ ਹੋਵੇਗੀ। ਆਪਣੀ ਮੰਜ਼ਿੰਲ ਖੁਦ ਤਹਿ ਕਰਨੀ ਹੋਵੇਗੀ। ਆਪਣਾ ਮਕਸਦ ਖੁਦ ਨਿਧਾਰਤ ਕਰਨਾ ਹੋਵੇਗਾ । ਫਿਰ ਉਸ ਦੀ ਪ੍ਰਾਪਤੀ ਲਈ ਕੰਮ ਕਰਨਾ, ਮਿਹਨਤ ਕਰਨੀ ਜ਼ਰੂਰੀ ਹੁੰਦੀ ਹੈ। 

ਤੁਸੀਂ ਕਿੱਥੇ ਪੈਦਾ ਹੋਏ। ਕਿਸ ਵਾਤਾਵਰਨ ਵਿਚ ਪੈਦਾ ਹੋਏ। ਕਿੰਨਾਂ ਮਾਪਿਆਂ ਦੇ ਘਰ ਪੈਦਾ ਹੋਏ। ਕਿਸ ਜਾਤ ਵਿਚ ਪੈਦਾ ਹੋਏ। ਅਮੀਰ ਪੈਦਾ ਹੋਏ ਗਰੀਬ ਪੈਦਾ ਹੋਏ। ਕਾਲੇ ਪੈਦਾ ਹੋਏ ਗੋਰੇ ਪੈਦਾ ਹੋਏ। ਤੁਹਾਡੀ ਪੈਦਾਇਸ਼ ਵਿਚ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ। ਤੁਹਾਡਾ ਕੋਈ ਹੱਥ ਨਹੀਂ। ਤੁਸੀਂ ਆਪਣੇ ਜਨਮ ਦੇ ਹਲਾਤਾਂ ਨੂੰ ਨਹੀਂ ਬਦਲ ਸਕਦੇ ਪਰ ਤੁਸੀਂ ਚੰਗੇ ਅਤੇ ਖੁਸ਼ਹਾਲ ਜੀਵਨ ਲਈ ਨਿਸਚਿਤ ਰੂਪ ਵਿਚ ਹਾਲਾਤ ਪੈਦਾ ਕਰ ਸਕਦੇ ਹੋ ਤੁਹਾਡੀ ਸੋਚ ਅਤੇ ਤੁਹਾਡੇ ਉਚੇ ਉਦੇਸ਼ ਤੁਹਾਡੇ ਜੀਵਨ ਉੱਤੇ ਗਹਿਰਾ ਅਸਰ ਪਾਉਂਦੇ ਹਨ। ਮਨੁੱਖੀ ਸਰੀਰ ਦੇ ਹਰ ਪਲ ਨੂੰ ਸਾਡੀ ਸੋਚ ਨਿਰਦੇਸ਼ਤ ਕਰਦੀ ਰਹਿੰਦੀ ਹੈ। ਮਨੁੱਖੀ ਮਨ ਸਾਡੀਆਂ ਸੋਚਾਂ ਦਾ ਕੇਂਦਰ ਹੁੰਦਾ ਹੈ ਅਤੇ ਇਹ ਸਾਨੂੰ ਕੰਟਰੋਲ ਕਰਦਾ ਹੈ। ਮਨ ਚੇਤਨ ਅਤੇ ਅਚੇਤਨ ਦੋ ਹਿਸਿਆਂ ਵਿਚ ਵੰਡਿਆ ਹੁੰਦਾ ਹੈ ਅਤੇ ਅਸਲ ਵਿਚ ਇਹੀ ਸੁਚੇਤ ਅਚੇਤ ਦੋਵੇਂ ਅਵਸਥਾਵਾਂ ਵਿਚ ਸਾਡਾ ਸਾਰਥੀ ਹੁੰਦਾ ਹੈ। 

ਇਕ ਦਿਲਚਸਪ ਖੋਜ ਦੱਸਦੀ ਹੈ ਕਿ ਮਨੁੱਖੀ ਮਨ ਹਰ ਰੋਜ 12000 ਤੋਂ ਲੈ ਕੇ 50000 ਤੋਂ ਵੱਧ ਖਿਆਲ ਪੈਦਾ ਕਰਦਾ ਹੈ ਅਤੇ ਇਨ੍ਹਾਂ ਵਿਚ 90 ਪ੍ਰਤੀਸ਼ਤ ਆਮ ਨਿਰਅਰਥਕ ਅਤੇ ਨਾਕਾਰਤਮਕ ਹੁੰਦੇ ਹਨ। ਅਮਰੀਕਾ ਦੀ ਪ੍ਰੀਨਸੈਂਨਟ ਇੰਜੀਰਇੰਗ ਅਨਾਮਲੀਜ਼ ਰਿਸਰਚ ਅਨੁਸਾਰ ਮਨੁੱਖੀ ਮਨ ਜਿਸ ਚੀਜ਼ ਬਾਰੇ ਇਕਾਰਗਤਾ ਨਾਲ ਸੋਚਦਾ ਹੈ ਉਸ ਨੂੰ ਬਹੁਤ ਪ੍ਰਭਾਵਿਤ ਕਰਨ ਦੀ ਸ਼ਕਤੀ ਰੱਖਦਾ ਹੈ। ਇਸ ਵਿਚ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ ਕਿ ਮਨੁੱਖੀ ਮਨ ਇਕ ਸੁਪਰ ਕੰਪਿਊਟਰ ਹੈ ਅਤੇ ਇਸ ਦੀ ਯਾਦਸ਼ਕਤੀ 100 ਮਿਲੀਅਨ ਮੈਗਾਵਾਈਟਸ ਤੋਂ ਵੀ ਵੱਧ ਹੈ। ਤੁਸੀਂ ਵਿਚ ਜਿੰਨੇ ਵੀ ਚਾਹੋ ਬੀਜ ਬੋਅ ਸਕਦੇ ਹੋ। ਇਨ੍ਹਾਂ ਬੀਜਾਂ ਨੂੰ ਉਗਾਉਣ ਦੀ ਸ਼ਕਤੀ ਅਤੇ ਸਮਰੱਥਾ ਤੁਹਾਡੇ ਖਿਆਲਾਂ ਵਿੱਚ ਅਤੇ ਤੁਹਾਡੀਆਂ ਸੋਚਾਂ ਵਿਚ ਹੁੰਦੀ ਹੈ। ਜੋ ਤੁਸੀਂ ਸੋਸਚ ਰਹੇ ਹੁੰਦੇ ਹੋ ਉਸ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੁੰਦੇ ਹੋ। ਇਸ ਨੂੰ ਬਹੁਤ ਸਾਰੇ ਲੋਕਾਂ ਨੇ 'ਖਿੱਚ ਦਾ ਸਿਧਾਂਤ' ਕਿਹਾ ਹੈ। ਜੋ ਸੱਚਮੁੱਚ ਹੀ ਅਲਾਦੀਨ ਦੇ ਚਿਰਾਗ ਵਾਂਗ ਹਰ ਚੀਜ਼ ਪ੍ਰਗਟ ਕਰਨ ਦੀ ਸਮੱਰਥਾ ਰੱਖਦਾ ਹੈ। 

ਤੁਹਾਡੀ ਸੋਚ ਚੁੰਬਕ ਦਾ ਕੰਮ ਕਰ ਰਹੀ ਹੁੰਦੀ ਹੈ। ਤੁਸੀਂ ਬਹੁਤ ਵਾਰ ਅਨੁਭਵ ਕੀਤਾ ਹੋਵੇਗਾ ਕਿ ਜਿਸ ਦੋਸਤ ਜਾਂ ਸ਼ਖਸ ਬਾਰੇ ਤੁਸੀਂ ਸੋਚ ਰਹੇ ਹੁੰਦੇ ਹੈ ਤੁਰੰਤ ਉਸਦੇ ਫੋਨ ਦੀ ਘੰਟੀ ਖੜਕ ਜਾਂਦੀ ਹੈ। ਇਹੀ ਤਾਂ ਖਿੱਚ ਦਾ ਸਿਧਾਂਤ ਹੈ ਤੁਹਾਡੀ ਸੋਚ ਨੇ ਅਤੇ ਖਿਆਲ ਨੇ ਅਜਿਹੀਆਂ ਤਰੰਗਾਂ ਪੈਦਾ ਕੀਤੀਆਂ ਜਿਨ੍ਹਾਂ ਨੇ ਸੁਨੇਹਾ ਤੁਹਾਡੇ ਪਿਆਰੇ ਕੋਲ ਪਹੁੰਚਾ ਦਿੱਤਾ ਅਤੇ ਉਸਦਾ ਫੋਨ ਤੁਹਾਨੂੰ ਆ ਗਿਆ। ਤੁਹਾਡੇ ਦਿਮਾਗ ਵਿਚ ਆਏ ਖਿਆਲ ਅਤੇ ਸੋਚਾਂ ਤਰੰਗਾਂ ਦੇ ਰੂਪ ਵਿਚ ਬ੍ਰਹਿਮੰਡ ਵਿਚ ਫੈਲਦੀਆਂ ਹਨ ਅਤੇ ਪ੍ਰਭਾਵਸ਼ੀਲ ਹੁੰਦੀਆਂ ਹਨ। ਇੱਥੇ ਇਕ ਗੱਲ ਹੋਰ ਵੀ ਦਿਲਚਸਪ ਹੈ ਕਿ ਇਹ ਤਰੰਗਾਂ ਸਮਾਨ ਸੋਚ ਰੱਖਣ ਵਾਲੇ ਵਿਅਕਤੀਆਂ ਲਈ ਚੁੰਬਕੀ ਖਿੱਚ ਦਾ ਕਾਰਨ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਇਕੋ ਜਿਹੀ ਸੋਚ ਰੱਖਣ ਵਾਲੇ ਲੋਕ ਅਕਸਰ ਦੋਸਤ ਬਣ ਜਾਂਦੇ ਹਨ। ਇਹ ਗੱਲ ਪੰਜਾਬੀ ਲੋਕ ਆਲਮ ਨੇ ਸਦੀਆਂ ਪਹਿਲਾਂ ਪਹਿਚਾਣ ਲਈ ਸੀ। 

ਇਕ ਗੱਲ ਤਾਂ ਸਪੱਸ਼ਟ ਹੈ ਮਨੁੱਖੀ ਦਿਮਾਗ ਵਿਚ ਆਈ ਹਰ ਸੋਚ ਦਾ ਪ੍ਰਭਾਵ ਹਰ ਪੱਧਰ 'ਤੇ ਪੈਣਾ ਲਾਜਮੀ ਹੁੰਦਾ ਹੈ। ਨਾਕਾਰਤਮਕ ਸੋਚ ਰੱਖਣ ਵਾਲੇ ਵਿਅਕਤੀਆਂ ਦੇ ਚਿਹਰੇ ਵੀ ਉਸੇ ਤਰਾਂ ਦੇ ਹੋ ਜਾਣੇ ਸੁਭਾਵਕ ਹੁੰਦੇ ਹਨ। ਬੱਚੇ ਸਾਨੂੰ ਕਿਉਂ ਪਿਆਰੇ ਲੱਗਦੇ ਹਨ ਕਿਉਂਕਿ ਉਹ ਮਾਸੂਮ ਹਨ ਕੋਈ ਵੀ ਨਾਕਾਰਮਤਕ ਖਿਆਲ ਉਨ੍ਹਾਂ ਦੇ ਦਿਮਾਗ ਵਿਚ ਨਹੀਂ ਹੁੰਦਾ। ਇਸੇ ਕਾਰਨ ਉਨ੍ਹਾਂ ਦੇ ਚਿਹਰੇ ਵੀ ਪਿਆਰੇ ਹੁੰਦੇ ਹਨ। ਇਸ ਸਬੰਧੀ ਇਕ ਹੋਰ ਖੋਜ ਕੀਤੀ ਗਈ। ਉਲੰਪਿਕ ਵਿਚ ਦੌੜਣ ਵਾਲੇ ਕੁਝ ਦੌੜਾਕਾਂ ਨੂੰ ਕਿਹਾ ਗਿਆ ਕਿ ਉਹ ਕਲਪਨਾ ਵਿਚ ਉਸੇ ਤਰ੍ਹਾਂ ਦੌੜਨ ਜਿਸ ਤਰਾਂ ਮੈਦਾਨ ਵਿਚ ਦੌੜਦੇ ਹਨ। ਫਿਰ ਉਨ੍ਹਾਂ ਦੇ ਟੈਸਟ ਕੀਤੇ ਗਏ। ਡਾਕਟਰਾਂ ਨੂੰ ਹੈਰਾਨੀ ਹੋਈ ਕਿ ਸਿਰਫ ਕਲਪਨਾ ਵਿਚ ਦੌਸੜਨ ਵਾਲੇ ਦੌੜਾਕਾਂ ਵਿਚ ਸਰੀਰਕ ਤੌਰ 'ਤੇ ਉੇਸੇ ਤਰ੍ਹਾਂ ਦੀਆਂ ਤਬਦੀਲੀਆਂ ਵੇਖਣ ਨੂੰ ਮਿਲੀਆਂ ਜਿਸ ਤਰਾਂ ਅਸਲ ਵਿਚ ਮੈਦਾਨ ਵਿਚ ਦੌੜਣ ਬਾਅਦ ਆਉਂਦੀਆਂ ਹਨ। ਇਹ ਖੋਜ ਵੀ ਸੋਚ ਦੀ ਸ਼ਕਤੀ, ਸਮੱਰਥਾ ਅਤੇ ਪ੍ਰਭਾਵ ਨੂੰ ਦਰਸਾਉਂਦੀ ਹੈ।

ਹੁਣ ਜਦੋਂ ਕਿ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਮਨੁੱਖੀ ਦਿਮਾਗ ਦੀ ਸੋਚ ਦੀ ਸ਼ਕਤੀ ਅਸੀਮ ਹੈ। ਉਸ ਦੀ ਸਮੱਰਥਾ ਅਤੇ ਪ੍ਰਭਾਵ ਅਸੀਮ ਹਨ ਤਾਂ ਇਸ ਅਸੀਮ ਸਕਤੀ ਕਿਉਂ ਨਾ ਆਪਣੀ ਮੰਜ਼ਿਲ ਨੂੰ ਪਾਉਣ ਲਈ ਵਰਤਿਆ ਜਾਵੇ।ਆਪਣੇ ਮਕਸਦ ਨੂੰ ਪੂਰਾ ਕਰਨ ਲਈ ਵਰਤਿਆ ਜਾਵੇ। ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਜ਼ਿੰਦਗੀ ਵਿਚ ਸਫਲ ਵਿਅਕਤੀ ਬਣੋ। ਜੇ ਤੁਸੀਂ ਉਹੀ ਕੁਝ ਪਾਉਣਾ ਚਾਹੁੰਦੇ ਹੋ ਜਿਸਦੀ ਤੁਹਾਨੂੰ ਚਾਹਤ ਹੈ। ਜੇ ਤੁਸੀਂ ਵੱਡੇ ਨੇਤਾ ਬਣਨਾ ਚਾਹੁੰਦੇ ਹੋ ਜੇ ਤੁਸੀਂ ਸਫਲ ਵਪਾਰੀ ਬਣਨਾ ਚਾਹੁੰਦੇ ਹੋ। 

ਜੇ ਤੁਸੀ ਚੰਗੇ ਬੁਲਾਰੇ ਬਣਨ ਦੇ ਸੁਪਨੇ ਪਾਲ ਰਹੇ ਹੋ। ਜੇ ਤੁਸੀਂ ਤੁਸੀਂ ਦੌਲਤ ਚਾਹੁੰਦੇ ਜਾਂ ਉਹ ਕੁਝ ਚਾਹੁੰਦੇ ਜਿਸ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ, ਸੰਤੁਸ਼ਟੀ ਮਿਲਦੀ ਹੈ ਤਾਂ ਆਪਣੀ ਸੋਚ ਦੀ ਸ਼ਕਤੀ ਦੀ ਸਮੱਰਥਾ ਨੂੰ ਸਮਝੋ। ਸਕਾਰਾਤਮਕ ਸੋਚ, ਆਸ਼ਾਵਾਦੀ ਖਿਆਲਾਂ ਨਾਲ ਆਪਣੇ ਮਨ ਮਸਤਕ ਨੂੰ ਭਰ ਲਵੋ। ਇਸ ਨਾਲ ਇਸ ਵਾਤਾਵਰਨ ਬਣੇਗਾ। ਕੁਦਰਤ ਅਜਿਹੇ ਹਾਲਾਤ ਪੈਦਾ ਕਰਨ ਵਿਚ ਸਮਰੱਥ ਹੁੰਦੀ ਹੈ ਜੋ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹਿਚਾਉਣ ਲਈ ਕਾਰਗਰ ਸਾਬਤ ਹੁੰਦੇ ਹਨ। ਇਕਾਗਰ ਚਿੱਤ ਹੋ ਕੇ ਆਪਣੇ ਮਕਸਦ ਲਈ ਸੋਚਣਾ, ਮੰਜ਼ਿਲ ਨਿਰਾਧਾਰਤ ਕਰਨੀ, ਦ੍ਰਿੜ ਨਿਸਚੇ ਅਤੇ ਆਤਮ ਵਿਸਵਾਸ਼ ਨਾਲ ਮਿਹਨਤ ਕਰਨੀ- ਸਫਲਤਾ ਦੇ ਉਹ ਸੂਤਰ ਹਨ ਜਿਨਾਂ ਦਾ ਕੋਈ ਹੋਰ ਬਦਲ ਨਹੀਂ।

ਜਿਸ ਸਖਸੀਅਤ ਵਿਚ ਸਕਾਰਤਮਿਕ ਸੋਚ ਦਾ ਗੁਣ ਹੋਵੇ ਤਾਂ ਸਫਲਤਾ ਲਈ ਲੋੜੀਂਦੇ ਬਾਕੀ ਗੁਣ ਸੁਭਾਵਕ ਤੌਰ 'ਤੇ ਹੀ ਉਸ ਸ਼ਖਸੀਅਤ ਦਾ ਹਿੱਸਾ ਬਣ ਜਾਂਦੇ ਹਨ। ਮਨਮੋਹਨ ਸਿੰਘ ਦਾ ਨਾਮ ਦਾ ਮੁੰਡਾ ਵੱਡੇ ਸੁਪਨੇ ਸਿਰਜੀ ਬੈਠਾ ਸੀ ਪਰ ਆਰਥਿਕ ਪਖੋਂ ਜ਼ਿਆਦਾ ਸਮੱਰਥ ਨਹੀਂ ਸੀ। ਸੋਚ ਵੱਡੀ ਸੀ ਕੁਦਰਤ ਨੇ ਸਾਥ ਦਿੱਤਾ। ਨਤੀਜਾ ਆਇਆ ਵਜੀਫਾ ਮਿਲਿਆ ਫਿਰ ਪਿੱਛੇ ਮੁੜਕੇ ਨਹੀਂ ਵੇਖਿਆ। ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣਿਆ।ਦਲੀਪ ਸਿੰਘ ਰਾਣਾ ਨਾਮ ਦਾ ਵਿਅਕਤੀ ਛੋਟੇ ਮੋਟੇ ਕੰਮ ਕਰਦਾ ਪੰਜਾਬ ਪੁਲਿਸ ਦੇ ਇਕ ਅਫਸਰ ਦੇ ਨਜ਼ਰੀਂ ਚੜ੍ਹ ਗਿਆ। ਹਿਮਾਚਲ ਦੇ ਗਰੀਬ ਘਰ ਵਿਚ ਜੰਮਿਆ ਇਹ ਬੰਦਾ ਦੁਨੀਆ ਜਿੱਤ ਕੇ ਦੀ ਗਰੇਟ ਖਲੀ ਦੇ ਨਾਮ ਨਾਲ ਜਾਣੀਆ ਜਾਣ ਲੱਗਾ। ਇਕ ਗੱਲ ਹਮੇਸ਼ਾ ਯਾਦ ਰੱਖਣੀ ਜ਼ਰੂਰੀ ਹੈ ਕਿ ਇਕ ਨਿਰਾਸ਼ਾਵਾਦੀ ਨੂੰ ਹਰ ਮੌਕਾ ਕਠਿਨ ਵਿਖਾਈ ਦਿੰਦਾ ਹੈ ਅਤੇ ਇਕ ਆਸ਼ਾਵਾਦੀ ਨੂੰ ਹਰ ਕਠਿਨਾਈ ਵਿਚੋ ਮੌਕਾ ਵਿਖਾਈ ਦਿੰਦਾ ਹੈ। ਕਿਸੇ ਨੇ ਕਿਹਾ ਹੈ

ਵੋ ਖੁਦ ਹੀ ਤਹਿ ਕਰਤਾ ਹੈ ਮੰਜ਼ਿਲ ਆਸਮਾਨੋਂ ਕੀ
ਪਰਿੰਦੋਂ ਕੋ ਨਹੀਂ ਦੀ ਜਾਤੀ ਤਾਲੀਮ ਉਡਾਨੋ ਕੀ
ਰੱਖਤਾ ਹੈ ਜੋ ਹੌਂਸਲਾ ਅਸਮਾਨ ਛੁਹਣੇ ਕਾ
ਪਰਵਾਹ ਨਹੀਂ ਹੋਤੀ ਉਸੇ ਗਿਰ ਜਾਣੇ ਕੀ

ਬਸ ਇਹੀ ਹੈ ਆਸ਼ਾਵਾਦੀ ਸੋਚ ਦਾ ਮਾਲਕ ਹੋਣਾ। ਅਜਿਹੀ ਸੋਚ ਤੁਹਾਨੂੰ ਹਰ ਮੰਜ਼ਿਲ ਸਰ ਕਰਨ ਦਾ ਹੌਂਸਲਾ ਦਿੰਦੀ ਹੈ। ਮੇਰੇ ਪੁਖਤਾ ਇਰਾਦੇ ਖੁਦ ਮੇਰੀ ਤਕਦੀਰ ਬਦਲੇਂਗੇ ਯਾਰੋ ਮੇਰੀ ਕਿਸਮਤ ਮੁਹਤਾਜ ਨਹੀਂ ਹਾਥੋਂ ਕੀ ਲਕੀਰੋਂ ਕੀ।


author

Vandana

Content Editor

Related News