Beauty Tips: ਚਿਹਰੇ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦੀ ਹੈ 'ਮੁਲਤਾਨੀ ਮਿੱਟੀ', ਇੰਝ ਕਰੋ ਵਰਤੋਂ

Monday, Mar 21, 2022 - 03:18 PM (IST)

Beauty Tips: ਚਿਹਰੇ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦੀ ਹੈ 'ਮੁਲਤਾਨੀ ਮਿੱਟੀ', ਇੰਝ ਕਰੋ ਵਰਤੋਂ

ਜਲੰਧਰ (ਬਿਊਰੋ) - ਹਰੇਕ ਕੁੜੀ ਚਾਹੁੰਦੀ ਹੈ ਕਿ ਉਹ ਬਾਕੀ ਕੁੜੀਆਂ ਤੋਂ ਖ਼ੂਬਸੂਰਤ ਵਿਖਾਈ ਦੇਵੇ। ਸੋਹਣਾ ਬਣਨ ਲਈ ਲੋਕ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ। ਪਹਿਲਾਂ ਵਾਲੇ ਸਮੇਂ 'ਚ ਜਨਾਨੀਆਂ ਆਪਣੇ ਚਿਹਰੇ ਦੀ ਖ਼ੂਬਸੂਰਤੀ ਨੂੰ ਵਧਾਉਣ ਲਈ ਰਸੋਈ 'ਚ ਮੌਜੂਦ ਚੀਜ਼ਾਂ ਦਾ ਇਸਤੇਮਾਲ ਕਰਦੀਆਂ ਸਨ। ਉਕਤ ਚੀਜ਼ਾਂ ’ਚੋਂ ਇਕ ਹੈ ਮੁਲਤਾਨੀ ਮਿੱਟੀ। ਮੁਲਤਾਨੀ ਮਿੱਟੀ ’ਚ ਐਲੂਮੀਨੀਅਮ ਸਿਲਿਕੇਟ ਹੁੰਦਾ ਹੈ, ਜੋ ਚਮੜੀ ਨੂੰ ਤਾਜ਼ਾ ਮਹਿਸੂਸ ਕਰਵਾਉਂਦਾ ਹੈ। ਮੁਲਤਾਨੀ ਮਿੱਟੀ ਦੀ ਵਰਤੋਂ ਕਰਨ ਨਾਲ ਚਮੜੀ ਦੀਆਂ ਸਾਰੀਆਂ ਸਮੱਸਿਆ ਠੀਕ ਹੋ ਜਾਂਦੀਆਂ ਹਨ। ਇਹ ਹਰ ਤਰ੍ਹਾਂ ਦੀ ਚਮੜੀ ਲਈ ਫ਼ਾਇਦੇਮੰਦ ਹੈ। 

ਤੇਲ ਵਾਲੀ ਚਮੜੀ
ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਨੂੰ ਮਿਕਸ ਕਰਕੇ ਚਿਹਰੇ 'ਤੇ ਲਗਾਉਣ ਨਾਲ ਤੇਲ ਵਾਲੀ ਚਮੜੀ ਤੋਂ ਛੁਟਕਾਰਾ ਮਿਲ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ – Beauty Tips:ਚਿਹਰੇ ’ਤੇ ਨਿਖ਼ਾਰ ਲਿਆਉਣ ਲਈ ਵਰਤੋਂ ਇਹ ਚੀਜ਼ਾਂ, ਦੂਰ ਹੋਣਗੀਆਂ ਬਿਊਟੀ ਸੰਬੰਧੀ ਕਈ ਸਮੱਸਿਆਵਾਂ

ਮੁਲਾਇਮ ਚਮੜੀ 
ਬਾਦਾਮ ਦੀ ਪੇਸਟ, ਮੁਲਤਾਨੀ ਮਿੱਟੀ ਅਤੇ ਦੁੱਧ ਨੂੰ ਮਿਲਾ ਕੇ ਪੈਕ ਤਿਆਰ ਕਰ ਲਓ ਇਸ ਨੂੰ ਚਿਹਰੇ 'ਤੇ ਲਗਾਓ। ਇਸ ਨਾਲ ਚਮੜੀ ਮੁਲਾਇਮ ਹੋ ਜਾਂਦੀ ਹੈ।

ਚਮਕਦਾਰ ਚਮੜੀ
2 ਚਮਚੇ ਮੁਲਤਾਨੀ ਮਿੱਟੀ 'ਚ ਟਮਾਟਰ ਦਾ ਰਸ ਅਤੇ ਚੰਦਨ ਦਾ ਪਾਊਡਰ ਮਿਲਾ ਕੇ ਮਿਕਸ ਕਰੋ। ਇਸ ਪੈਕ ਨੂੰ ਚਿਹਰੇ 'ਤੇ ਲਗਾਓ। 10 ਮਿੰਟ ਲਗਾ ਕੇ ਰੱਖਣ ਨਾਲ ਬਾਅਦ 'ਚ ਪਾਣੀ ਨਾਲ ਚਿਹਰਾ ਧੋ ਲਓ।

ਪੜ੍ਹੋ ਇਹ ਵੀ ਖ਼ਬਰ – Beauty Tips: ਚਿਹਰੇ ’ਤੇ ਨਿਖ਼ਾਰ ਲਾਉਣ ਲਈ ਕੱਚੇ ਦੁੱਧ ’ਚ ਮਿਲਾ ਕੇ ਲਗਾਓ ਇਹ ਚੀਜ਼ਾਂ, ਦੂਰ ਹੋਣਗੇ ਮੁਹਾਸੇ

ਦਾਗ ਧੱਬੇ
1 ਚਮਚਾ ਮੁਲਤਾਨੀ ਮਿੱਟੀ, ਪੁਦੀਨੇ ਦਾ ਪਾਊਡਰ ਅਤੇ ਦਹੀ ਮਿਕਸ ਕਰਕੇ ਦਾਗ ਧੱਬਿਆਂ 'ਤੇ ਲਗਾਓ। 

ਡਰਾਈ ਚਮੜੀ
ਅੱਧਾ ਚਮਚਾ ਮੁਲਤਾਨੀ ਮਿੱਟੀ, 1 ਚਮਚਾ ਦਹੀਂ ਅਤੇ 1 ਆਂਡੇ ਦਾ ਸਫੈਦ ਹਿੱਸਾ ਮਿਲਾ ਕੇ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਚਿਹਰਾ ਧੋ ਲਓ।

ਪੜ੍ਹੋ ਇਹ ਵੀ ਖ਼ਬਰ – Beauty Tips: ਵਾਲਾਂ ਨੂੰ ਮਜ਼ਬੂਤ ਤੇ ਚਮੜੀ ’ਚ ਨਿਖ਼ਾਰ ਲਿਆਉਣ ਲਈ ਇਸਤੇਮਾਲ ਕਰੋ ‘ਗ੍ਰੀਨ-ਟੀ’

ਛਾਈਆਂ
ਮੁਲਤਾਨੀ ਮਿੱਟੀ, ਘਿਸੀ ਹੋਈ ਗਾਜਰ ਅਤੇ 1 ਚਮਚਾ ਜੈਤੂਨ ਦਾ ਤੇਲ ਮਿਲਾ ਕੇ ਚਿਹਰੇ 'ਤੇ ਲਗਾਓ।  


author

rajwinder kaur

Content Editor

Related News