ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ
Monday, Oct 19, 2020 - 01:11 PM (IST)

ਜਲੰਧਰ (ਬਿਊਰੋ) - ਵਿਆਹ ਤੋਂ ਬਾਅਦ ਕੀਤੇ ਜਾਣ ਵਾਲੇ ਅਫੇਅਰ ਸੁੱਖੀ ਵਿਆਹੁਤਾ ਜੀਵਨ ਨੂੰ ਬਰਬਾਦ ਕਰਕੇ ਰੱਖ ਦਿੰਦੇ ਹਨ। ਅਜਿਹੇ ਰਿਸ਼ਤੇ ਪਤੀ ਅਤੇ ਪਤਨੀ ਦੇ ਜੀਵਨ ਵਿਚ ਤੂਫ਼ਾਨ ਦੇ ਰੂਪ ਵਿਚ ਆਉਂਦੇ ਹਨ ਅਤੇ ਸਭ ਕੁੱਝ ਬਰਬਾਦ ਕਰਕੇ ਚੱਲੇ ਜਾਂਦੇ ਹਨ। ਬੱਚਿਆਂ ਉੱਤੇ ਇਨ੍ਹਾਂ ਸੰਬੰਧਾਂ ਦਾ ਅਸਰ ਬਹੁਤ ਜ਼ਿਆਦਾ ਗ਼ਲਤ ਹੁੰਦਾ ਹੈ। ਹੁਣ ਇਨ੍ਹਾਂ ਹਲਫ਼ਨਾਮਿਆਂ ਨਾਲ ਸਬੰਧਿਤ ਇੱਕ ਨਵੀਂ ਖੋਜ ਸਾਹਮਣੇ ਆਈ ਹੈ। ਇਸ ਖੋਜ ’ਚ ਦੱਸਿਆ ਗਿਆ ਹੈ ਕਿ ਵਿਆਹ ਤੋਂ ਬਾਅਦ ਜਨਾਨੀਆਂ ਕਿਉਂ ਅਫੇਅਰ ਕਰਦੀਆਂ ਹਨ?
ਖੋਜ ਨੇ ਇਹ ਸਿੱਟਾ ਕੱਢਿਆ ਹੈ ਕਿ ਜਨਾਨੀਆਂ ਆਪਣੇ ਪਤੀ ਤੋਂ ਇਲਾਵਾ ਅਖੀਰ ਹੋਰ ਮਨੁੱਖਾਂ ਨੂੰ ਆਪਣਾ ਦਿਲ ਕਿਉਂ ਦੇ ਰਹੀਆਂ ਹਨ। ਇਸ ਖੋਜ ਵਿਚ ਜਨਾਨੀਆਂ ਦੇ ਵਿਆਹ ਤੋਂ ਬਾਅਦ ਅਫੇਅਰ ਕਰਨ ਦਾ ਕਾਰਨ ਦੱਸਿਆ ਗਿਆ ਹੈ, ਜਿਵੇਂ.....
1. ਰਿਸਰਚ ਕਹਿੰਦਾ ਹੈ ਕਿ ਜਦੋਂ ਕਿਸੇ ਜਨਾਨੀ ਨੂੰ ਆਪਣੇ ਪਤੀ ਨਾਲ ਭਾਵਨਾਤਮਕ ਸੰਤੁਸ਼ਟੀ ਨਹੀਂ ਮਿਲਦੀ, ਤਾਂ ਉਹ ਕਿਸੇ ਹੋਰ ਵਿਅਕਤੀ ਨਾਲ ਘਰੋਂ ਬਾਹਰ ਅਫੇਅਰ ਕਰਦੀ ਹੈ।
2 . ਇਸ ਖੋਜ ਵਿਚ 28 ਫੀਸਦੀ ਦੇ ਕਰੀਬ ਜਨਾਨੀਆਂ ਨੇ ਕਿਹਾ ਕਿ ਉਨ੍ਹਾਂ ਦੇ ਸਬੰਧਾਂ ਦਾ ਕਾਰਨ ਆਪਣੇ ਪਤੀਆਂ ਵਲੋਂ ਭਾਵਨਾਤਮਕ ਸੰਤੁਸ਼ਟੀ ਨਹੀਂ ਮਿਲਣਾ ਹੈ।
ਪੜ੍ਹੋ ਇਹ ਵੀ ਖਬਰ - Health tips : ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਨ੍ਹਾਂ ਗ਼ਲਤੀਆਂ ਕਾਰਨ ਘੱਟ ਨਹੀਂ ਹੁੰਦਾ ਸਾਡਾ ‘ਭਾਰ’
3. ਸਰਵੇਖਣ ਅਨੁਸਾਰ, ਪਤੀ ਜਿਹੜੇ ਆਪਣੀ ਪਤਨੀਆਂ ਨਾਲ ਮਾਨਸਿਕ ਤੌਰ 'ਤੇ ਜੁੜੇ ਹੋਏ ਨਹੀਂ ਹਨ, ਉਨ੍ਹਾਂ ਦੀਆਂ ਪਤਨੀਆਂ ਦਾ ਕਿਸੇ ਹੋਰ ਆਦਮੀ ਨਾਲ ਅਫੇਅਰ ਹੁੰਦਾ ਹੈ।
4. ਇਸ ਤੋਂ ਇਲਾਵਾ, 40 ਫ਼ੀਸਦੀ ਜਨਾਨੀਆਂ ਦਾ ਇਹ ਕਹਿਣਾ ਹੈ ਕਿ ਬਾਹਰਲੇ ਮਰਦਾਂ ਨਾਲ ਸਬੰਧ ਹੋਣ ਦਾ ਕਾਰਨ ਆਪਣੇ ਪਤੀ ਨਾਲ ਚੰਗੇ ਸੰਬੰਧ ਨਹੀਂ ਰੱਖਣਾ ਹੈ।
ਪੜ੍ਹੋ ਇਹ ਵੀ ਖਬਰ - ਪਤੀ-ਪਤਨੀ ’ਚ ਹੈ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
5. ਜਦੋਂ ਕਿਸੇ ਪਤਨੀ ਨੂੰ ਆਪਣੇ ਪਤੀ ਦਾ ਸਾਥ ਅਤੇ ਪਿਆਰ ਨਹੀਂ ਮਿਲਦਾ ਤਾਂ ਉਹ ਇਸ ਸਥਿਤੀ ’ਚ ਕਿਸੇ ਹੋਰ ਮਰਦ ਨਾਲ ਅਫੇਅਰ ਕਰ ਲੈਂਦੀ ਹੈ। ਜਿਸ ਤੋਂ ਪਿਆਰ ਦੀ ਉਮੀਦ ਕਰਦੀ ਹੈ। ਦੱਸ ਦੇਈਏ ਕਿ ਇਹ ਜਾਣਕਾਰੀ ਟਰੱਸਟੀਫਾਈ ਨੈਟਵਰਕ ਦੁਆਰਾ ਕੀਤੇ ਗਏ ਸਰਵੇਖਣ ਵਿੱਚ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਤਣਾਅ ‘ਚ ਆਉਂਦਾ ਹੈ ਬਹੁਤ ਜ਼ਿਆਦਾ ‘ਗੁੱਸਾ’, ਇਨ੍ਹਾਂ ਤਰੀਕਿਆਂ ਨਾਲ ਕਰੋ ਕਾਬੂ