ਇੰਝ ਬਣਾਓ ਬਾਜ਼ਾਰ ਵਰਗੀ ਬੇਹੱਦ ਸਵਾਦਿਸ਼ਟ ਆਲੂ ਦੀ ਟਿੱਕੀ, ਸਭ ਕਰਨਗੇ ਤਾਰੀਫਾਂ

Sunday, Aug 18, 2024 - 05:31 PM (IST)

ਨਵੀਂ ਦਿੱਲੀ— ਬਰਸਾਤਾਂ ਆਉਂਦੇ ਹੀ ਘਰ 'ਚ ਕੁਝ ਖਾਸ ਬਣਾ ਕੇ ਖਾਣ ਨੂੰ ਦਿਲ ਕਰਦਾ ਹੈ। ਅਜਿਹੇ 'ਚ ਤੁਸੀਂ ਆਲੂ ਦੀ ਟਿੱਕੀ ਬਣਾ ਕੇ ਖਾ ਸਕਦੇ ਹੋ। ਇਹ ਖਾਣ 'ਚ ਬਹੁਤ ਹੀ ਸੁਆਦ ਅਤੇ ਮਿੰਟਾਂ 'ਚ ਤਿਆਰ ਹੋ ਜਾਣ ਵਾਲੀ ਡਿੱਸ਼ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...

ਸਮੱਗਰੀ 

ਚਨਾ ਦਾਲ-1/2 ਕੱਪ 

ਆਲੂ (ਉਬਲੇ ਅਤੇ ਮੈਸ਼ ਕੀਤੇ ਹੋਏ)-2 ਕੱਪ 

ਬ੍ਰੈੱਡ ਸਲਾਈਸ-4 

ਨਿੰਬੂ ਦਾ ਰਸ -2 ਚੱਮਚ

ਧਨੀਏ ਦੀਆਂ ਪੱਤੀਆਂ-3 ਚੱਮਚ 

ਹਰੀ ਮਿਰਚ (ਬਾਰੀਕ ਕੱਟੀ ਹੋਈ)-2-3 

ਨਮਕ-ਸੁਆਦ ਮੁਤਾਬਕ 

ਲਾਲ ਮਿਰਚ ਪਾਊਡਰ- 1 ਚੱਮਚ 

ਗਰਮ ਮਸਾਲਾ-1 ਚੱਮਚ 

ਜੀਰਾ ਪਾਊਡਰ (ਭੁੰਨਿਆ ਹੋਇਆ)- 3/4 ਚੱਮਚ 

ਧਨੀਆ ਪਾਊਡਰ(ਭੁੰਨਿਆ ਹੋਇਆ)-1 ਚੱਮਚ

ਤੇਲ-ਫ੍ਰਾਈ ਕਰਨ ਲਈ
 
ਬਣਾਉਣ ਦੀ ਵਿਧੀ 
 
1. ਸਭ ਤੋਂ ਪਹਿਲਾਂ ਦਾਲ ਨੂੰ 2 ਘੰਟਿਆਂ ਲਈ ਭਿਓਂ ਕੇ ਰੱਖੋ। ਫਿਰ ਇਸ ਨੂੰ ਉਬਾਲ ਕੇ ਪਾਣੀ ਤੋਂ ਵੱਖ ਕਰਕੇ ਇਕ ਸਾਈਡ ਰੱਖ ਦਿਓ।
 
2. ਬਾਉਲ 'ਚ ਮੈਸ਼ ਕੀਤੇ ਹੋਏ ਆਲੂ, ਦਾਲ, ਬ੍ਰੈੱਡ ਸਲਾਈਸ ਮੈਸ਼ ਕੀਤੇ ਹੋਏ, ਧਨੀਏ ਦੇ ਪੱਤੇ, ਨਿੰਬੂ ਦਾ ਰਸ ਅਤੇ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। 
 
3. ਫਿਰ ਇਸ 'ਚ ਨਮਕ, ਲਾਲ ਮਿਰਚ ਪਾਊਡਰ, ਗਰਮ ਮਸਾਲਾ, ਧਨੀਆ ਪਾਊਡਰ, ਜੀਰਾ ਪਾਊਡਰ ਅਤੇ ਕੁਝ ਬੂੰਦਾਂ ਤੇਲ ਦੀਆਂ ਪਾ ਕੇ ਮਿਕਸ ਕਰੋ।
 
4. ਫਿਰ ਇਸ ਨੂੰ ਟਿੱਕੀ ਦੀ ਸ਼ੇਪ ਦਿਓ ਅਤੇ ਤਵੇ 'ਤੇ ਤੇਲ ਗਰਮ ਕਰਕੇ ਇਸ ਨੂੰ ਦੋਹਾਂ ਪਾਸਿਆਂ ਤੋਂ ਸੁਨਹਿਰਾ ਭੂਰੇ ਰੰਗ ਦੀ ਹੋਣ ਤਕ ਫ੍ਰਾਈ ਕਰੋ। 
 
5. ਆਲੂ ਦਾਲ ਟਿੱਕੀ ਬਣ ਕੇ ਤਿਆਰ ਹੈ। ਫਿਰ ਇਸ ਨੂੰ ਆਪਣੀ ਪਸੰਦ ਦੀ ਚਟਨੀ ਨਾਲ ਸਰਵ ਕਰੋ।


Tarsem Singh

Content Editor

Related News