ਘਰ ''ਚ ਬਣਾਓ ਟੇਸਟੀ-ਟੇਸਟੀ ''''ਬੈਂਗਣ ਟਿੱਕਾ ਮਸਾਲਾ''''

Wednesday, Jul 31, 2024 - 06:00 PM (IST)

ਨਵੀਂ ਦਿੱਲੀ- ਬੈਂਗਣ ਦਾ ਭਰਥਾ ਤਾਂ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਪਰ ਅੱਜ ਅਸੀਂ ਤੁਹਾਨੂੰ ਬੈਂਗਣ ਨਾਲ ਬਣੀ ਇਕ ਅਜਿਹੀ ਟੇਸਟੀ ਰੈਸਿਪੀ ਦੱਸਾਂਗੇ ਜੋ ਬੇਹੱਦ ਘੱਟ ਸਮੇਂ 'ਚ ਬਣ ਕੇ ਤਿਆਰ ਹੋ ਜਾਵੇਗੀ। ਜੀ ਹਾਂ, ਬੈਂਗਣ ਟਿੱਕਾ ਮਸਾਲਾ ਕੜੀ ਬਣਾਉਣਾ ਵੀ ਕਾਫੀ ਆਸਾਨ ਹੈ। ਜੋ ਬੈਂਗਣ ਖਾਣਾ ਪਸੰਦ ਨਹੀਂ ਕਰਦੇ ਉਨ੍ਹਾਂ ਨੂੰ ਵੀ ਇਹ ਸਬਜ਼ੀ ਕਾਫੀ ਪਸੰਦ ਆਵੇਗੀ। ਤਾਂ ਚੱਲੋ ਜਾਣਦੇ ਹਾਂ ਬੈਂਗਣ ਟਿੱਕਾ ਮਸਾਲਾ ਕੜੀ ਬਣਾਉਣ ਦੀ ਰੈਸਿਪੀ 

ਸਮੱਗਰੀ
ਬੈਂਗਣ
ਤੇਲ- 5 ਵੱਡੇ ਚਮਚ
ਬੇਸਨ- 1/4 ਕੱਪ
ਧਨੀਆ ਪਾਊਡਰ- 1 ਟੀ ਸਪੂਨ
ਗਰਮ ਮਸਾਲਾ ਪਾਊਡਰ-1/4 ਟੀ ਸਪੂਨ
ਟਮਾਟਰ-3 
ਹਰੀ ਮਿਰਚ-2
ਕਸੂਰੀ ਮੇਥੀ-1 ਟੀ ਸਪੂਨ
ਲਾਲ ਮਿਰਚ ਪਾਊਡਰ- 1 ਟੀ ਸਪੂਨ
ਅਦਰਕ- 1 ਟੁੱਕੜਾ
ਦਹੀਂ-1/2 ਕੱਪ
ਜੀਰਾ-1/2 ਕੱਪ
ਹਲਦੀ ਪਾਊਡਰ-1/2 ਕੱਪ
ਨਮਕ ਸੁਆਦ ਅਨੁਸਾਰ

 ਬਣਾਉਣ ਦੀ ਵਿਧੀ...
-ਬੈਂਗਣ ਨੂੰ ਚੰਗੀ ਤਰ੍ਹਾਂ ਧੋ ਕੇ ਗੋਲ ਜਾਂ ਵੱਡੇ ਟੁੱਕੜਿਆਂ 'ਚ ਕੱਟ ਲਓ। 
-ਹੁਣ ਇਕ ਕੌਲੀ 'ਚ ਦਹੀਂ, ਬੇਸਨ, ਹਲਦੀ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ ਅਤੇ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। 
-ਇਸ ਦੇ ਬਾਅਦ ਇਸ ਮਿਸ਼ਰਨ 'ਚ ਬੈਂਗਣ ਨੂੰ ਮੈਰੀਨੇਟ ਕਰ ਲਓ ਅਤੇ 15 ਤੋਂ 20 ਮਿੰਟ ਤੱਕ ਇੰਝ ਹੀ ਰੱਖੋ। 
-ਇਸ ਦੇ ਬਾਅਦ ਇਕ ਕੜਾਹੀ ਜਾਂ ਪੈਨ 'ਚ ਤੇਲ ਪਾ ਕੇ ਉਸ 'ਚ ਬੈਂਗਣ ਨੂੰ ਪਾਓ ਅਤੇ ਹੌਲੀ ਅੱਗ 'ਤੇ 5 ਮਿੰਟ ਤੱਕ ਫਰਾਈ ਕਰੋ।
-ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਬੈਂਗਣ ਦੋਵੇਂ ਪਾਸੇ ਤੋਂ ਚੰਗੀ ਤਰ੍ਹਾਂ ਨਾਲ ਫਰਾਈ ਹੋ ਜਾਣ।
-ਹੁਣ ਬੈਂਗਣ ਨੂੰ ਕੱਢ ਕੇ ਵੱਖਰਾ ਰੱਖ ਲਓ। 
-ਇਸ ਦੇ ਬਾਅਦ ਤੇਲ 'ਚ ਜੀਰਾ, ਹਲਦੀ, ਟਮਾਟਰ, ਮਿਰਚ ਅਤੇ ਅਦਰਕ ਦਾ ਪੇਸਟ, ਧਨੀਆ ਪਾਊਡਰ, ਲਾਲ ਮਿਰਚ ਪਾਊਡਰ ਪਾਓ। 
-ਇਨ੍ਹਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਨਾਲ ਭੁੰਨ੍ਹ ਲਓ। ਜਦੋਂ ਮਸਾਲਿਆਂ 'ਚ ਤੇਲ ਵੱਖ ਹੋ ਜਾਵੇ ਤਾਂ ਉਸ 'ਚ ਕਸੂਰੀ ਮੇਥੀ ਅਤੇ ਬੱਚੇ ਹੋਏ ਮਸਾਲੇ ਪਾਓ।
-ਜਦੋਂ ਮਸਾਲੇ ਭੁੰਨ੍ਹੇ ਜਾਣ ਤਾਂ ਉਸ 'ਚ ਥੋੜ੍ਹਾ ਪਾਣੀ, ਸੁਆਦ ਅਨੁਸਾਰ ਨਮਕ ਅਤੇ ਕਟਿਆ ਹੋਇਆ ਹਰਾ ਧਨੀਆ ਪਾਓ।
-ਗ੍ਰੇਵੀ ਨੂੰ ਚੰਗੀ ਤਰ੍ਹਾਂ ਨਾਲ ਉਬਾਲਣ ਤੋਂ ਬਾਅਦ 'ਚ ਫਰਾਈਡ ਬੈਂਗਣ ਟਿੱਕਾ ਪਾ ਕੇ 1 ਮਿੰਟ ਤੱਕ ਪਕਾਓ।
-ਹੁਣ ਗਰਮ-ਗਰਮ ਬੈਂਗਣ ਟਿੱਕਾ ਰੋਟੀ ਜਾਂ ਚੌਲਾਂ ਦੇ ਨਾਲ ਖਾਓ।


 


Tarsem Singh

Content Editor

Related News