ਸਾਉਣ ਦੇ ਮਹੀਨੇ ਬਣਾਓ ਮਿੱਠੇ ਮਾਲਪੂੜੇ

Sunday, Jul 21, 2024 - 05:09 PM (IST)

ਸਾਉਣ ਦੇ ਮਹੀਨੇ ਬਣਾਓ ਮਿੱਠੇ ਮਾਲਪੂੜੇ

ਨਵੀਂ ਦਿੱਲੀ : ਸਾਉਣ ਦਾ ਮਹੀਨਾ ਚੱਲ ਰਿਹਾ ਹੈ। ਇਸ ਮਹੀਨੇ ਖ਼ਾਸ ਕਰਕੇ ਮਾਲਪੂੜੇ ਸਾਰੇ ਘਰਾਂ ਵਿਚ ਬਣਾ ਕੇ ਖਾਧੇ ਜਾਂਦੇ ਹਨ। ਸੁਵਾਦੀ ਹੋਣ ਦੇ ਨਾਲ-ਨਾਲ ਇਸ ਨੂੰ ਬਣਾਉਣਾ ਵੀ ਬਹੁਤ ਅਸਾਨ ਹੈ ਤਾਂ ਆਓ ਜਾਣਦੇ ਹਾਂ ਮਿੱਠੇ ਮਾਲਪੂੜੇ ਬਣਾਉਣ ਦੀ ਰੈਸਿਪੀ...
ਸਮੱਗਰੀ
ਕਣਕ ਦਾ ਆਟਾ- 1 ਕੱਪ
ਸੌਂਫ ਪਾਊਡਰ- 1 ਚਮਚਾ
ਇਲਾਇਚੀ ਪਾਊਡਰ- 3 ਤੋਂ 4
ਨਾਰੀਅਲ ਪਾਊਡਰ- 1 ਚਮਚਾ
ਖੰਡ- 1 ਕੱਪ
ਦੁੱਧ- 3 ਚਮਚੇ
ਘਿਓ- ਤਲਣ ਲਈ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇੱਕ ਕੌਲੀ ਵਿੱਚ ਦੁੱਧ ਅਤੇ ਚੀਨੀ ਨੂੰ ਮਿਲਾਓ ਅਤੇ 1 ਘੰਟੇ ਲਈ ਇੱਕ ਪਾਸੇ ਰੱਖੋ। ਹੁਣ ਇਕ ਵੱਖਰੀ ਕੌਲੀ ਵਿਚ ਆਟਾ, ਸੌਂਫ, ਇਲਾਇਚੀ ਅਤੇ ਨਾਰੀਅਲ ਪਾਊਡਰ ਮਿਲਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਉਸ ਤੋਂ ਬਾਅਦ ਆਟੇ 'ਚ ਦੁੱਧ ਦਾ ਮਿਸ਼ਰਣ ਪਾਓ ਅਤੇ ਚੰਗੀ ਤਰ੍ਹਾਂ ਫੈਟ ਲਓ।
ਤੁਹਾਡਾ ਘੋਲ ਪਤਲਾ ਅਤੇ ਬਹੁਤ ਜ਼ਿਆਦਾ ਗਾੜ੍ਹਾ ਨਹੀਂ ਹੋਣਾ ਚਾਹੀਦਾ। ਜੇ ਘੋਲ ਪਤਲਾ ਹੈ ਤਾਂ ਇਸ ਵਿਚ ਥੋੜ੍ਹਾ ਜਿਹਾ ਆਟਾ ਮਿਲਾਓ। ਇਸੇ ਤਰ੍ਹਾਂ ਜਦੋਂ ਗਾੜਾ ਹੋ ਜਾਂਦਾ ਹੈ, ਕੜਾਹੀ ਵਿਚ ਥੋੜ੍ਹਾ ਜਿਹਾ ਦੁੱਧ ਮਿਲਾਓ। ਹੁਣ ਕੜਾਹੀ 'ਚ ਘਿਓ ਪਾਓ ਅਤੇ ਗੈਸ 'ਤੇ ਗਰਮ ਕਰਨ ਲਈ ਰੱਖੋ।
ਘਿਓ ਦੇ ਗਰਮ ਹੋਣ ਤੋਂ ਬਾਅਦ ਗੈਸ ਦੀ ਅੱਗ ਨੂੰ ਹੌਲੀ ਕਰੋ ਹੁਣ ਤਿਆਰ ਕੀਤਾ ਆਟਾ ਦੇ ਮਿਸ਼ਰਣ 'ਚ 1 ਚਮਚਾ ਲਓ ਅਤੇ ਇਸ ਨੂੰ ਘਿਓ ਵਿਚ ਮਿਲਾਓ ਅਤੇ ਇਸ ਨੂੰ ਗੋਲ ਆਕਾਰ ਦਿਓ।
ਹੁਣ ਇਸ ਨੂੰ ਭੂਰਾ ਹੋਣ ਤੱਕ ਫਰਾਈ ਕਰੋ। ਦੋਵਾਂ ਪਾਸਿਆਂ ਤੋਂ ਮਾਲਪੂੜਿਆਂ ਨੂੰ ਚੰਗੀ ਤਰ੍ਹਾਂ ਤਲੋ। ਇਸੇ ਤਰ੍ਹਾਂ ਬਾਕੀ ਘੋਲ ਦੇ ਮਾਲ ਪੂੜੇ ਤਿਆਰ ਕਰੋ। 


author

Tarsem Singh

Content Editor

Related News