ਇਸ ਤਰ੍ਹਾਂ ਬਣਾਓ ਸੋਇਆਬੀਨ ਚਾਟ

Friday, Jan 12, 2018 - 02:16 PM (IST)

ਇਸ ਤਰ੍ਹਾਂ ਬਣਾਓ ਸੋਇਆਬੀਨ ਚਾਟ

ਨਵੀਂ ਦਿੱਲੀ— ਸੋਇਆਬੀਨ ਪ੍ਰੋਟੀਨ ਦਾ ਸਭ ਤੋਂ ਚੰਗਾ ਸਰੋਤ ਮੰਨਿਆ ਜਾਂਦਾ ਹੈ। ਤੁਸੀਂ ਬੱਚਿਆਂ ਨੂੰ ਸੋਇਆਬੀਨ ਦੀ ਦਾਲ ਖਾਣ ਨੂੰ ਕਹੋਗੇ ਤਾਂ ਉਹ ਨਾ ਖਾਣ ਲਈ ਕਈ ਤਰ੍ਹਾਂ ਦੀਆਂ ਬਹਾਣੇਬਾਜੀਆਂ ਕਰਨਗੇ ਅਤੇ ਜਦੋਂ ਤੁਸੀਂ ਉਨ੍ਹਾਂ ਨੂੰ ਸੋਇਆਬੀਨ ਦੀ ਦਾਲ ਨਾਲ ਬਣੇ ਸਨੈਕਸੇ ਦੇਓਗੇ ਤਾਂ ਉਹ ਖੁਸ਼ ਹੋ ਕੇ ਖਾ ਲੈਣਗੇ। ਅੱਜ ਅਸੀਂ ਤੁਹਾਨੂੰ ਸੋਇਆਬੀਨ ਚਾਟ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ ਜੋ ਸੁਆਦੀ ਹੋਣ ਦੇ ਨਾਲ-ਨਾਲ ਹੈਲਦੀ ਵੀ ਹੈ। 
ਸਮੱਗਰੀ
-
ਸੋਇਆਬੀਨ ਦਾਲ(ਉਬਲੀ ਹੋਈ) 250 ਗ੍ਰਾਮ
- ਕਾਲੇ ਛੋਲੇ 100 ਗ੍ਰਾਮ 
- ਪਿਆਜ਼ 75 ਗ੍ਰਾਮ
- ਟਮਾਟਰ 90 ਗ੍ਰਾਮ 
- ਉਬਲੇ ਆਲੂ 100 ਗ੍ਰਾਮ
- ਕਾਲਾ ਨਮਕ 1 ਚੱਮਚ 
- ਕਾਲੀ ਮਿਰਚ ਪਾਊਡਰ 1/2 ਚੱਮਚ 
- ਨਿੰਬੂ ਦਾ ਰਸ 11/2 ਚੱਮਚ 
ਬਣਾਉਣ ਦੀ ਵਿਧੀ 
1.
ਇਕ ਬਾਊਲ 'ਚ 250 ਗ੍ਰਾਮ ਉਬਲੀ ਹੋਈ ਸੋਇਆਬੀਨ, ਦਾਲ, 100 ਗ੍ਰਾਮ ਉਬਲੇ ਕਾਲੇ ਛੋਲੇ, 75 ਗ੍ਰਾਮ ਪਿਆਜ਼, 90 ਗ੍ਰਾਮ ਟਮਾਟਰ, 100 ਗ੍ਰਾਮ ਉਬਲੇ ਹੋਏ ਆਲੂ, 1 ਚੱਮਚ ਕਾਲਾ ਨਮਕ, 1/2 ਚੱਮਚ ਕਾਲੀ ਮਿਰਚ, 11/2 ਚੱਮਚ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। 
2. ਤੁਹਾਡੀ ਚਟਪਟੀ ਸੋਇਆਬੀਨ ਚਾਟ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰੋ। 

 


Related News