ਘਰ ''ਚ ਬਣਾਓ ਸੂਜੀ ਦੇ ਵੈਜ ਮੋਮਸ, ਮਿਲਣਗੀਆਂ ਤਾਰੀਫਾਂ

Sunday, Jul 28, 2024 - 04:59 PM (IST)

ਘਰ ''ਚ ਬਣਾਓ ਸੂਜੀ ਦੇ ਵੈਜ ਮੋਮਸ, ਮਿਲਣਗੀਆਂ ਤਾਰੀਫਾਂ

ਜਲੰਧਰ- ਅੱਜਕਲ੍ਹ ਮੋਮੋਸ ਹਰੇਕ ਦੀ ਪਸੰਦ ਬਣੇ ਹੋਏ ਹਨ। ਇਸ ਦੀਆਂ ਅਲੱਗ ਅਲੱਗ ਕਿਸਮਾਂ ਮਾਰਕੀਟ ਵਿੱਚ ਉਪਲਬਧ ਹਨ। ਅੱਜਕਲ੍ਹ ਵੈਜ ਤੇ ਨਾਨ ਵੈਜ ਮੋਮਸ ਤੋਂ ਇਲਾਵਾ ਫਾਈਡ ਮੋਮੋਸ, ਕੁਰਕੁਰੇ ਮੋਮੋਸ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤੇ ਜਾ ਰਹੇ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਨੂੰ ਬਹੁਤ ਪਸੰਦ ਕਰਦੇ ਹਨ। ਸਟ੍ਰੀਟ ਫੂਡ ਦੀ ਇਹ ਰੈਸਿਪੀ ਖਾਣ ‘ਚ ਇੰਨੀ ਸਵਾਦਿਸ਼ਟ ਹੈ ਕਿ ਜੋ ਇਸ ਨੂੰ ਇਕ ਵਾਰ ਸਵਾਦ ਲੈਂਦਾ ਹੈ, ਉਹ ਇਸ ਨੂੰ ਦੁਬਾਰਾ ਖਾਣ ਤੋਂ ਇਨਕਾਰ ਨਹੀਂ ਕਰ ਸਕਦਾ। ਜੇ ਤੁਸੀਂ ਵੀ ਘਰ ਵਿੱਚ ਮੋਮਸ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਸੂਜੀ ਨਾਲ ਵੇਜ ਮੋਮਸ ਬਣਾਉਣ ਦੀ ਇੱਕ ਆਸਾਨ ਰੈਸਿਪੀ ਦੱਸਣ ਜਾ ਰਹੇ ਹਾਂ।

ਵੇਜ ਮੋਮੋਸ ਬਣਾਉਣ ਦਾ ਆਸਾਨ ਤਰੀਕਾ

1 ਕੱਪ ਸੂਜੀ ਅਤੇ 1 ਚੱਮਚ ਨਮਕ ਨੂੰ ਬਲੈਂਡਰ ‘ਚ ਪਾ ਕੇ ਚੰਗੀ ਤਰ੍ਹਾਂ ਪੀਸ ਕੇ ਮੁਲਾਇਮ ਪਾਊਡਰ ਬਣਾ ਲਓ। ਹੁਣ ਇੱਕ ਕਟੋਰੀ ਵਿੱਚ ਪੀਸੀ ਹੋਈ ਸੂਜੀ ਪਾਓ ਅਤੇ ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਨਰਮ ਆਟੇ ਨੂੰ ਗੁਨ੍ਹੋ। ਇਸ ਤੋਂ ਬਾਅਦ ਆਟੇ ‘ਤੇ ਥੋੜ੍ਹਾ ਜਿਹਾ ਤੇਲ ਲਗਾ ਕੇ ਢੱਕ ਦਿਓ ਅਤੇ 20 ਤੋਂ 30 ਮਿੰਟ ਲਈ ਇਕ ਪਾਸੇ ਰੱਖ ਦਿਓ।

ਸਟਫਿੰਗ ਤਿਆਰ ਕਰਨ ਲਈ ਇਕ ਪੈਨ ‘ਚ 1 ਚਮਚ ਤੇਲ ਪਾ ਕੇ ਗਰਮ ਕਰੋ। ਇਸ ਤੋਂ ਬਾਅਦ ਇਸ ‘ਚ 1 ਚੱਮਚ ਲਸਣ ਅਤੇ 1 ਚਮਚ ਕੱਟੀਆਂ ਹਰੀਆਂ ਮਿਰਚਾਂ ਪਾ ਕੇ ਤੇਜ਼ ਅੱਗ ‘ਤੇ ਭੁੰਨ ਲਓ। ਕੁਝ ਦੇਰ ਭੁੰਨਣ ਤੋਂ ਬਾਅਦ ਇਸ ਮਿਸ਼ਰਣ ‘ਚ ਅੱਧਾ ਕੱਪ ਕੱਟੀ ਹੋਈ ਗਾਜਰ, 1 ਕੱਪ ਗੋਭੀ ਅਤੇ 1 ਕੱਪ ਬਾਰੀਕ ਕੱਟਿਆ ਪਿਆਜ਼ ਪਾਓ ਅਤੇ ਸਭ ਕੁਝ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਤੇਜ਼ ਅੱਗ ‘ਤੇ ਭੁੰਨ ਲਓ। ਹੁਣ 1 ਚੱਮਚ ਕਾਲੀ ਮਿਰਚ ਪਾਊਡਰ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਮਿਕਸ ਕਰ ਲਓ। ਕੁਝ ਦੇਰ ਭੁੰਨਣ ਤੋਂ ਬਾਅਦ ਸਟਫਿੰਗ ਨੂੰ ਇਕ ਪਾਸੇ ਰੱਖ ਦਿਓ।

ਹੁਣ ਇਕ ਕੜਾਹੀ ਵਿਚ ਪਾਣੀ ਪਾ ਕੇ ਗਰਮ ਕਰੋ। ਕੜਾਹੀ ਦੇ ਉੱਪਰ ਇੱਕ ਛਾਨਣੀ ਰੱਖੋ ਅਤੇ ਇਸ ਨੂੰ ਤੇਲ ਲਗਾ ਕੇ ਇਸ ਨੂੰ ਚਿਕਨਾ ਕਰ ਲਓ ਤਾਂ ਜੋ ਮੋਮੋਸ ਇਸ ਉੱਤੇ ਚਿਪਕਨ ਨਾ। ਹੁਣ ਆਟੇ ਦਾ ਥੋੜ੍ਹਾ ਜਿਹਾ ਹਿੱਸਾ ਲਓ ਅਤੇ ਇਸ ਨੂੰ ਰੋਲ ਕਰੋ। ਹੁਣ ਚਮਚ ਦੀ ਮਦਦ ਨਾਲ ਸਟਫਿੰਗ ਨੂੰ ਕੇਂਦਰ ਵਿਚ ਰੱਖੋ ਅਤੇ ਇਸ ਨੂੰ ਸੀਲ ਕਰਨ ਲਈ ਬੰਦ ਕਰੋ। ਇਸ ਤੋਂ ਬਾਅਦ ਮੋਮੋ ਦੇ ਕਿਨਾਰਿਆਂ ਨੂੰ ਇਕੱਠੇ ਚਿਪਕਾਓ। ਮੋਮੋਜ਼ ਤਿਆਰ ਕਰਨ ਤੋਂ ਬਾਅਦ, ਉਨ੍ਹਾਂ ਨੂੰ 10 ਤੋਂ 15 ਮਿੰਟ ਲਈ ਛਾਨਣੀ ‘ਤੇ ਰੱਖ ਦਿਓ। ਤਿਆਰ ਹੋਣ ਤੋਂ ਤੋਂ ਬਾਅਦ ਇਨ੍ਹਾਂ ਨੂੰ ਬਾਹਰ ਕੱਢ ਲਓ। ਸਵਾਦਿਸ਼ਟ ਅਤੇ ਸਿਹਤਮੰਦ ਮੋਮੋ ਤਿਆਰ ਹਨ। ਇਨ੍ਹਾਂ ਆਪਣੀ ਕੋਈ ਵੀ ਮਨਪਸੰਦ ਚਟਨੀ ਨਾਲ ਖਾਇਆ ਜਾ ਸਕਦਾ ਹੈ।


author

Tarsem Singh

Content Editor

Related News