ਸੋਰਾਇਸਿਸ ਦਾ ਇਲਾਜ ਕਰਾਓ, ਬਿਹਤਰ ਜਿੰਦਗੀ ਜਿਓ
Monday, Apr 03, 2017 - 11:30 AM (IST)
ਜਲੰਧਰ— ਚਮੜੀ ਨਾਲ ਸੰਬੰਧਿਤ ਆਟੋਇਮੀਊਨ ਸੋਰਾਇਸਿਸ ਇਕ ਤਰ੍ਹਾਂ ਦਾ ਚਮੜੀ ਰੋਗ ਹੈ, ਜਿਸ ਦਾ ਪੂਰੀ ਤਰ੍ਹਾਂ ਇਲਾਜ ਸੰਭਵ ਨਹੀਂ ਹੈ। ਇਸ ਬਿਮਾਰੀ ''ਚ ਚਮੜੀ ਦੀਆਂ ਕੋਸ਼ਿਕਾਵਾਂ ਤੇਜ਼ੀ ਨਾਲ ਬਣਦੀਆਂ ਹਨ, ਜੋ ਚਮੜੀ ਦੀ ਉੱਪਰੀ ਤਹਿ ''ਤੇ ਮੋਟੀ ਪਰਤ ਬਣਾ ਲੈਂਦੀਆਂ ਹਨ। ਅੱਜ-ਕਲ੍ਹ ਸਾਇੰਸ ਦੇ ਇੰਨੀ ਤੱਰਕੀ ਕਰਨ ਦੇ ਬਾਅਦ ਵੀ ਹੁਣ ਤੱਕ ਅਜਿਹੀ ਕੋਈ ਸੁੱਰਖਿਅਤ ਦਵਾਈ ਨਹੀਂ ਮਿਲੀ ਹੈ, ਜੋ ਇਸ ਨੂੰ ਜ਼ਲਦੀ ਜੜ੍ਹ ਤੋਂ ਮਿਟਾ ਸਕੇ।
ਲਾਲ ਰੰਗ ਦੇ ਮੋਟੇ ਨਿਸ਼ਾਨਾਂ ''ਤੇ ਕਦੀ-ਕਦੀ ਖ਼ਾਰਸ਼ ਵੀ ਹੋਣ ਲੱਗਦੀ ਹੈ। ਇਹ ਬਿਮਾਰੀ ਸਰੀਰ ਤੱਕ ਹੀ ਸੀਮਿਤ ਨਹੀਂ ਬਲਕਿ ਰੋਗੀ ਹੌਲੀ-ਹੌਲੀ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਬਿਮਾਰੀ ਤੋਂ ਠੀਕ ਹੋਣ ਲਈ ਰੋਗੀ ਨੂੰ ਨਿਯਮਿਤ ਦਵਾਈ ਲੈਣ ਦੇ ਨਾਲ ਮਾਨਸਿਕ ਸਿਹਤ ਬਣਾਈ ਰੱਖਣੀ ਜ਼ਰੂਰੀ ਹੈ।
ਸਭ ਤੋਂ ਜ਼ਰੂਰੀ ਤੱਥ ਇਹ ਹੈ ਕਿ ਸੋਰਾਇਸਿਸ ਦੀ ਬਿਮਾਰੀ ਛੂਤ-ਛਾਤ ਦੀ ਨਹੀਂ ਹੈ। ਇਸ ਬਿਮਾਰੀ ਦੇ ਵੱਧਣ ਦਾ ਕਾਰਨ ਮਾਨਸਿਕ ਤਣਾਅ ਹੈ। ਅੱਜ-ਕਲ੍ਹ ਕਈ ਬਿਹਤਰੀਨ ਥੈਰੇਪੀਆਂ ਮੌਜੂਦ ਹਨ, ਜਿਨ੍ਹਾਂ ਨਾਲ ਰੋਗੀ ਬਿਲਕੁਲ ਜਾਂ ਲਗਭਗ ਸਾਫ ਚਮੜੀ ਪਾ ਸਕਦੇ ਹਨ। ਚਮੜੀ ਮਾਹਰਾਂ ਨੂੰ ਇਸ ਬਿਮਾਰੀ ਦੇ ਇਲਾਜ ਅਤੇ ਥੈਰੇਪੀਆਂ ਬਾਰੇ ਰੋਗੀ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ।
ਸੋਰਾਇਸਿਸ ਇਲਾਜ ਦੇ ਦੋ ਉਦੇਸ਼ ਹੁੰਦੇ ਹਨ
1. ਚਮੜੀ ਦੀ ਮਾਸਪੇਸ਼ੀ ਦੇ ਬਣਨ ਦੀ ਗਤੀ ਨੂੰ ਨਿਯਮਿਤ ਕਰਨਾ ਜਿਸ ਨਾਲ ਚਮੜੀ ''ਤੇ ਤਹਿ ਜਮ੍ਹਾਂ ਨਾ ਹੋਵੇ।
2. ਚਮੜੀ ਨੂੰ ਫਿਰ ਤੋਂ ਨਰਮ ਬਣਾਉਣ ਲਈ ਉਸ ''ਤੇ ਦਵਾਈ ਜਾਂ ਕਰੀਮ ਲਗਾਉਣਾ.
ਇਸ ਬਿਮਾਰੀ ਦਾ ਇਲਾਜ ਕਈ ਗੱਲਾਂ ''ਤੇ ਨਿਰਭਰ ਕਰਦਾ ਹੈ ਜਿਵੇਂ ਸੋਰਾਇਸਿਸ ਦੀ ਕਿਸਮ, ਬੀਮਾਰੀ ਦਾ ਸਮ੍ਹਾਂ, ਰੋਗੀ ਦੀ ਉਮਰ ਅਤੇ ਰੋਗੀ ਦੀ ਮੈਡੀਕਲ ਹਿਸਟਰੀ ਆਦਿ।
ਇਲਾਜ
1. ਕਾਰਟਿਕੋ ਸਟੇਰਾਇਡਸ
ਇਹ ਚਮੜੀ ਦੀ ਸੋਜ ਨੂੰ ਘੱਟ ਕਰਦਾ ਹੈ। ਇਹ ਇਲਾਜ ਡਾਕਟਰੀ ਸਲਾਹ ਮੁਤਾਬਕ ਨਿਸ਼ਚਿਤ ਸਮੇਂ ਤੱਕ ਕਰਵਾਉਣਾ ਚਾਹੀਦਾ ਹੈ।
2. ਵਿਟਾਮਿਨ ਡੀ ਅਨੂਰੂਪ ਐਨਾਲੋਗ
ਇਹ ਚਮੜੀ ਦੇ ਵੱਧਣ ਦੀ ਗਤੀ ਨੂੰ ਘੱਟ ਕਰਦਾ ਹੈ। ਇਸ ''ਚ ਕੈਲਸੀਟਰੀਓਲ ਅਤੇ ਕਿਆਲਿਸਪੋਟਰੀਨੇ ਦਵਾਈ ਵਰਤੀ ਜਾਂਦੀ ਹੈ।
3. ਰੇਟੀਨਾਈਡਸ
ਇਹ ਚਮੜੀ ਦੀ ਡੀ. ਐਨ. ਏ. ਗਤੀ ਨੂੰ ਠੀਕ ਕਰਦਾ ਹੈ ਜਿਸ ਨਾਲ ਸੋਜ ਘੱਟਦੀ ਹੈ। ਇਸ ਦੀ ਵਰਤੋਂ ਬਾਅਦ ਤੇਜ਼ ਸੂਰਜ ਦੀ ਰੋਸ਼ਨੀ ''ਚ ਨਹੀਂ ਜਾਣਾ ਚਾਹੀਦਾ ਅਤੇ ਮੋਇਸਚਰਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ।
4. ਟਾਰ
ਇਹ ਸੋਰਾਇਸਿਸ ਦੇ ਇਲਾਜ ਲਈ ਵਰਤੀ ਜਾਂਦੀ ਪੁਰਾਣੀ ਦਵਾਈ ਹੈ।
