ਘਰ ''ਚ ਬਣਾਓ ਸਦਾਵਿਸ਼ਟ ਪੋਹਾ, ਸਭ ਕਰਨਗੇ ਪਸੰਦ

Sunday, Aug 04, 2024 - 02:10 PM (IST)

ਘਰ ''ਚ ਬਣਾਓ ਸਦਾਵਿਸ਼ਟ ਪੋਹਾ, ਸਭ ਕਰਨਗੇ ਪਸੰਦ

ਜਲੰਧਰ : ਪੋਹਾ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਦੀ ਵਰਤੋਂ ਨਾਲ ਇਮਿਊਨਿਟੀ ਵਧਣ ਦੇ ਨਾਲ-ਨਾਲ ਬੀਮਾਰੀਆਂ ਨਾਲ ਲੜਣ ਦੀ ਵੀ ਸ਼ਕਤੀ ਮਿਲਦੀ ਹੈ। ਅਜਿਹੇ 'ਚ ਦਿਨ ਭਰ ਊਰਜਾਵਾਨ ਰਹਿਣ ਲਈ ਪੋਹਾ ਖਾਣਾ ਚੰਗਾ ਵਿਕਲਪ ਹੈ। ਇਸ ਤੋਂ ਇਲਾਵਾ ਪੋਹਾ ਖਾਣ ਵਿਚ ਹਲਕਾ ਹੋਣ ਕਾਰਨ ਇਸ ਨੂੰ ਆਸਾਨੀ ਨਾਲ ਪਚਾਇਆ ਜਾ ਸਕਦਾ ਹੈ। ਸਵੇਰ ਦੇ ਭੋਜਨ ਵਿਚ ਪੋਹੇ ਦੇ ਸੇਵਨ ਨਾਲ ਤੁਹਾਨੂੰ ਪੂਰਾ ਦਿਨ ਭਾਰੀਪਣ ਨਹੀਂ ਲੱਗੇਗਾ। ਇਸ ਲਈ ਸਵੇਰੇ ਦੇ ਸਮੇਂ ਪੋਹਾ ਖਾਣਾ ਤੁਹਾਡੇ ਪਾਚਣ ਤੰਤਰ ਲਈ ਬਹੁਤ ਚੰਗਾ ਹੈ। ਇਸ ਵਿਚ ਆਇਰਨ ਹੁੰਦਾ ਹੈ। ਇਸ ਨੂੰ ਖਾਣ ਨਾਲ ਸਿਹਤ ਵੀ ਠੀਕ ਰਹਿੰਦੀ ਹੈ। ਪੋਹੇ ਨੂੰ ਬਣਾਉਣ 'ਚ ਵੀ ਜ਼ਿਆਦਾ ਸਮਾਂ ਨਹੀਂ ਲੱਗਦਾ ਹੈ। ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ...

ਸਮੱਗਰੀ
ਪੋਹਾ-2 ਕੱਪ
ਤੇਲ- 2 ਵੱਡੇ ਚਮਚ
ਗੰਢਾ- 1 (ਬਾਰੀਕ ਕੱਟਿਆ ਹੋਇਆ)
ਹਿੰਗ- ਚੁਟਕੀ ਭਰ
ਰਾਈ- 1 ਚਮਚਾ
ਹਲਦੀ- 1 ਛੋਟਾ ਚਮਚਾ
ਲੂਣ ਸੁਆਦ ਅਨੁਸਾਰ
ਕੜੀ ਪੱਤਾ- 10-12
ਲਾਲ ਮਿਰਚ- ਸੁਆਦ ਅਨੁਸਾਰ
ਫਰਾਈਡ ਮੂੰਗਫਲੀ ਦੇ ਦਾਣੇ- 1/2 ਕੱਪ
ਆਲੂ- 1/2 ਕੱਪ (ਬਾਰੀਕ ਕੱਟਿਆ ਹੋਇਆ) 
ਹਰੀ ਮਿਰਚ- 1-2 (ਬਾਰੀਕ ਕੱਟੀ ਹੋਈ)
ਹਰਾ ਧਨੀਆ- 1 ਵੱਡਾ ਚਮਚਾ
ਨਿੰਬੂ ਦਾ ਰਸ- 1 ਚਮਚਾ

ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਪੋਹੇ ਨੂੰ 3-4 ਵਾਰ ਧੋ ਕੇ ਛਾਣਨੀ 'ਚ ਕੱਢ ਲਓ। 
2. ਇਕ ਪੈਨ 'ਚ ਤੇਲ ਗਰਮ ਕਰਕੇ ਉਸ 'ਚ ਗੰਢਾ, ਹਿੰਗ, ਕੜੀ ਪੱਤਾ ਪਾ ਕੇ ਭੁੰਨੋ।
3. ਹੁਣ ਇਸ 'ਚ ਆਲੂ ਪਾ ਕੇ ਪਕਾਓ। 
4. ਆਲੂ ਪੱਕਣ ਦੇ ਬਾਅਦ ਇਸ 'ਚ ਹਲਦੀ, ਨਮਕ, ਪੋਹਾ ਮਿਲਾਓ।
5. ਪੋਹਾ ਪੱਕਣ ਦੇ ਬਾਅਦ ਇਸ 'ਚ ਮੂੰਗਫਲੀ ਦੇ ਦਾਣੇ ਪਾ ਕੇ ਮਿਲਾਓ। 
6. ਹੁਣ ਪਲੇਟ 'ਚ ਪੋਹਾ ਪਾ ਕੇ ਹਰੀ ਮਿਰਚ, ਨਿੰਬੂ ਅਤੇ ਧਨੀਏ ਨਾਲ ਗਾਰਨਿਸ਼ ਕਰੋ। 
7. ਲਓ ਜੀ ਤੁਹਾਡਾ ਪੋਹਾ ਬਣ ਕੇ ਤਿਆਰ ਹੋ ਗਿਆ ਹੈ।  


author

Tarsem Singh

Content Editor

Related News