ਘਰ ''ਚ ਹੀ ਬਣਾਓ ਮੈਂਗੋ ਆਈਸ ਕਰੀਮ

02/21/2017 4:21:34 PM

ਜਲੰਧਰ—ਆਈਸ ਕਰੀਮ ਖਾਣਾ ਕਿਸ ਨੂੰ ਪਸੰਦ ਨਹੀਂ ਹੈ। ਬੱਚੇ ਹੋਣ ਜਾਂ ਬੁੱਢੇ ਸਭ ਨੂੰ ਹੀ ਆਈਸ ਕਰੀਮ ਬਹੁਤ ਪਸੰਦ ਹੁੰਦੀ ਹੈ। ਗਰਮੀਆਂ ਦੇ ਮੌਸਮ ''ਚ ਜੇਕਰ ਰੋਜ਼ ਆਈਸ ਕਰੀਮ ਖਾਣ ਨੂੰ ਮਿਲ ਜਾਏ ਤਾਂ ਸਭ ਬਹੁਤ ਖੁਸ਼ ਹੋ ਜਾਂਦੇ ਹਨ। ਅਸੀਂ ਆਪਣੇ ਘਰ ''ਚ ਹੀ ਆਈਸ ਕਰੀਮ ਬਣਾ ਸਕਦੇ ਹਾਂ। ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ। ਇਸ ਦਾ ਇਸਤੇਮਾਲ ਕਰ ਕੇ ਅਸੀਂ ਆਈਸ ਕਰੀਮ ਨੂੰ ਹੋਰ ਵੀ ਸੁਆਦ ਬਣਾ ਸਕਦੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਂਣ ਦੀ ਵਿਧੀ—
ਸਮੱਗਰੀ
-ਕਰੀਮ— 3 ਕੱਪ
-ਅੰਬ— 2 ਵੱਡੇ ਆਕਾਰ ਦੇ 
-ਵਨੀਲਾ ਐਬਸਟਰੈਕਟ— 1 ਛੋਟਾ ਚਮਚ
-ਖੰਡ— 3 ਕੱਪ
ਵਿਧੀ
1. ਸਭ ਤੋਂ ਪਹਿਲਾਂ ਅੰਬ ਛਿੱਲ ਕੇ ਉਸਨੂੰ ਛੋਟੇ-ਛੋਟੇ ਟੁੱਕੜਿਆਂ ''ਚ ਕੱਟ ਲਵੋ ''ਤੇ ਇਸ ਨੂੰ ਮਿਕਸੀ ''ਚ ਖੰਡ ਦੇ ਨਾਲ ਪੀਸ ਕੇ ਰੱਖ ਦਿਓ। 
2. ਇਕ ਦੂਜੇ ਬਰਤਨ ''ਚ ਕਰੀਮ ਨੂੰ ਚੰਗੀ ਤਰ੍ਹਾਂ ਫੈਂਟ ਕੇ  ਇਸ ''ਚ ਅੰਬ ਅਤੇ ਖੰਡ ਦੇ ਮਿਸ਼ਰਣ ਨੂੰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। 
3. ਹੁਣ ਇਸ ''ਚ ਵਨੀਲਾ ਐਬਸਟਰੈਕਟ ਪਾ ਕੇ ਚੰਗੀ ਤਰ੍ਹਾਂ ਹਿਲਾਓ। 
4. ਅੰਬ ਅਤੇ ਕਰੀਮ ਦੇ ਮਿਸ਼ਰਣ ਨੂੰ ਇਕ ਕੰਟੇਨਰ ''ਚ ਪਾ ਕੇ ਫਰਿੱਜ਼ ''ਚ 1 ਤੋਂ 2 ਘੰਟੇ ਦੇ ਲਈ ਰੱਖੋ। 
5. 2 ਘੰਟਿਆਂ ਬਾਅਦ ਇਸ ਨੂੰ ਫਰਿੱਜ਼ ਤੋਂ ਕੱਢ ਕੇ ਚਮਚ ਦੇ ਨਾਲ ਹਿਲਾਓ ''ਤੇ  ਫਿਰ ਇਸ ਨੂੰ ਫਰਿੱਜ਼ ''ਚ ਰੱਖ ਦਿਓ। ਇਸ ਤਰ੍ਹਾਂ ਤਿੰਨ ਬਾਰ ਫਰਿੱਜ਼ ਤੋਂ ਕੱਢ ਕੇ ਚਮਚ ਨਾਲ ਹਿਲਾਓ ''ਤੇ ਜੰਮਣ ਲਈ ਰੱਖ ਦਿਓ। 
6.ਇਸ ਨਾਲ ਆਈਸ ਕਰੀਮ ਨਰਮ ''ਤੇ ਸੁਆਦ ਬਣੇਗੀ।


Related News