ਇਸ ਤਰ੍ਹਾਂ ਬਣਾਓ ਪਨੀਰ ਪਫ ਪੇਸਟਰੀ

10/11/2017 1:53:00 PM

ਨਵੀਂ ਦਿੱਲੀ— ਛੁੱਟੀ ਵਾਲੇ ਦਿਨ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੁੰਦੇ ਹਨ ਅਤੇ ਇ ਮੋਕੇ 'ਤੇ ਤੁਸੀਂ ਕੁਝ ਖਾਸ ਬਣਾ ਸਕਦੇ ਹੋ। ਅਜਿਹੇ ਵਿਚ ਪਨੀਰ ਪਫ ਪੈਸਰਟੀ ਕਿਹੋ ਜਿਹੀ ਰਹੇਗੀ। ਬੱਚਿਆਂ ਨੂੰ ਤਾਂ ਇਹ ਖਾਸਤੌਰ 'ਤੇ ਪਸੰਦ ਆਉਂਦੀ ਹੈ। ਇਸ ਨੂੰ ਤੁਸੀਂ ਆਸਾਨੀ ਨਾਲ ਘਰ ਵਿਚ ਹੀ ਤਿਆਰ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿਵੇਂ ਘਰ ਵਿਚ ਬਣਾਈਏ ਟੇਸਟੀ-ਟੇਸਟੀ ਪਨੀਰ ਪਫ ਪੇਸਟਰੀ
ਸਮੱਗਰੀ :- 
ਮੈਦਾ-260 ਗ੍ਰਾਮ
ਨਮਕ-1/4 ਛੋਟਾ ਚਮਚ
ਸਿਰਕਾ-1/4 ਛੋਟਾ ਚਮਚ
ਮੱਖਣ-60 ਗ੍ਰਾਮ
ਪਾਣੀ-120 ਮਿਲੀਲਿਟਰ
ਮੱਖਣ-280 ਗ੍ਰਾਮ
ਤੇਲ-1 ਵੱਡਾ ਚਮਚ
ਪਿਆਜ਼-150 ਗ੍ਰਾਮ
ਟਮਾਟਰ-130 ਗ੍ਰਾਮ
ਹਲਦੀ-1/4 ਛੋਟਾ ਚਮਚ
ਜੀਰਾ ਪਾਊਡਰ-1/2 ਛੋਟਾ ਚਮਚ
ਲਾਲ ਮਿਰਚ-1/2 ਛੋਟਾ ਚਮਚ
ਧਨੀਆ ਪਾਊਡਰ-1 ਛੋਟਾ ਚਮਚ
ਗਰਮ ਮਸਾਲਾ-1/2 ਛੋਟਾ ਚਮਚ
ਨਮਕ-1 ਛੋਟਾ ਚਮਚ
ਪਨੀਰ-200 ਗ੍ਰਾਮ
ਕੱਟਿਆ ਹੋਇਆ ਧਨੀਆ-2 ਵੱਡੇ ਚਮਚ
ਮੈਦੇ ਦੀ ਪੇਸਟ
ਮੱਖਣ
ਵਿਧੀ : -
1)
 ਇਕ ਬਾਊਲ ਵਿਚ 260 ਗ੍ਰਾਮ ਮੈਦਾ, 1/4 ਛੋਟਾ ਚਮਚ ਨਮਕ, 1/4 ਛੋਟਾ ਚਮਚ ਸਿਰਕਾ, 60 ਗ੍ਰਾਮ ਮੱਖਣ ਪਾਓ ਅਤੇ 120 ਮਿਲੀਲਿਟਰ ਪਾਣੀ ਦੀ ਮਦਦ ਨਾਲ ਇਸ ਨੂੰ ਨਰਮ ਆਟੇ ਵਾਂਗ ਗੁੰਨ੍ਹ ਲਓ। ਇਸ ਤੋਂ ਬਾਅਦ 20 ਮਿੰਟ ਲਈ ਫ੍ਰੀਜਰ ਵਿਚ ਰੱਖ ਦਿਓ।
280 ਗ੍ਰਾਮ ਮੱਖਣ ਨੂੰ ਪਲਾਸਟਿਕ ਰੈਪ 'ਤੇ ਰੱਖ ਕੇ ਵੇਲਣੇ ਦੀ ਮਦਦ ਨਾਲ ਵੇਲ ਲਓ। ਇਸ ਨੂੰ ਵੀ 20 ਮਿੰਟ ਲਈ ਫ੍ਰੀਜਰ ਵਿਚ ਰੱਖੋ ਤਾਂ ਕਿ ਇਹ ਇਕਦਮ ਠੰਡਾ ਹੋ ਜਾਵੇ।
3)  ਹੁਣ ਗੁੰਨ੍ਹੇ ਹੋਏ ਆਟੇ ਨੂੰ ਆਇਤਕਾਰ ਵੇਲ ਲਓ। ਮੱਖਣ ਨੂੰ ਫ੍ਰੀਜਰ 'ਚੋਂ ਕੱਢ ਕੇ ਰੋਟੀ ਦੇ ਬਿਲਕੁਲ ਵਿਚਾਲੇ ਰੱਖੋ ਅਤੇ ਇਸ ਨੂੰ ਇਸ ਤਰ੍ਹਾਂ ਫੋਲਡ ਕਰੋ ਕਿ ਮੱਖਣ ਪੂਰੀ ਤਰ੍ਹਾਂ ਢਕ ਜਾਵੇ। ਇਸ ਤੋਂ ਬਾਅਦ ਇਸ ਨੂੰ 20 ਮਿੰਟ ਲਈ ਫ੍ਰੀਜ ਕਰੋ। ਇਸ ਪ੍ਰਕਿਰਿਆ ਨੂੰ 3 ਵਾਰ ਦੁਹਰਾਓ।
4)  ਪੈਨ ਵਿਚ ਇਕ ਵੱਡਾ ਚਮਚ ਤੇਲ ਪਾ ਕੇ ਗਰਮ ਕਰੋ ਅਤੇ 150 ਗ੍ਰਾਮ ਪਿਆਜ਼ ਨੂੰ ਇਸ ਵਿਚ ਚੰਗੀ ਤਰ੍ਹਾਂ ਫ੍ਰਾਈ ਕਰੋ।
5)  ਫਿਰ ਇਸ ਵਿਚ 130 ਗ੍ਰਾਮ ਟਮਾਟਰ ਪਾ ਕੇ ਚੰਗੀ ਤਰ੍ਹਾਂ ਹਿਲਾਓ। ਹੁਣ ਇਸ ਮਿਸ਼ਰਣ ਵਿਚ 1/4 ਛੋਟਾ ਚਮਚ ਹਲਦੀ, 1/2 ਛੋਟਾ ਚਮਚ ਜੀਰਾ ਪਾਊਡਰ, 1/2 ਛੋਟਾ ਚਮਚ ਲਾਲ ਮਿਰਚ, 1 ਛੋਟਾ ਚਮਚ ਧਨੀਆ ਪਾਊਡਰ, 1/2 ਛੋਟਾ ਚਮਚ ਗਰਮ ਮਸਾਲਾ, 1 ਛੋਟਾ ਚਮਚ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ।
6)  ਹੁਣ ਇਸ ਵਿਚ 200 ਗ੍ਰਾਮ ਪਨੀਰ ਮਿਲਾ ਕੇ 3 ਤੋਂ 5 ਮਿੰਟ ਲਈ ਪਕਾਓ।
7)  ਇਸ ਤੋਂ ਬਾਅਦ 2 ਵੱਡੇ ਚਮਚ ਕੱਟਿਆ ਹੋਇਆ ਧਨੀਆ ਪਾ ਕੇ ਚੰਗੀ ਤਰ੍ਹਾਂ ਮਿਲਾਓ। ਗੈਸ ਨੂੰ ਬੰਦ ਕਰ ਕੇ ਮਿਸ਼ਰਣ ਨੂੰ ਠੰਡਾ ਹੋਣ ਦਿਓ।
8)  ਮੱਖਣ ਵਾਲੇ ਆਟੇ ਨੂੰ ਆਇਤਕਾਰ ਆਕਾਰ ਵਿਚ ਰੋਲ ਕਰੋ ਅਤੇ ਇਸ ਨੂੰ ਚਾਰ ਹਿੱਸਿਆਂ ਵਿਚ ਕੱਟ ਲਓ।
9)  ਮੈਦੇ ਦੀ ਪੇਸਟ ਬਣਾਉਣ ਲਈ ਇਕ ਕਟੋਰੀ ਵਿਚ 1 ਚਮਚ ਮੈਦਾ ਅਤੇ 2 ਚਮਚ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਤੁਹਾਡਾ ਮਿਸ਼ਰਣ ਤਿਆਰ ਹੋ ਜਾਵੇਗਾ।
10)  ਫਿਰ ਚੌਰਸ ਕੱਟੀ ਹੋਈ ਰੋਟੀ ਦੀਆਂ ਸਾਈਡਾਂ 'ਤੇ ਮੈਦੇ ਦੀ ਪੇਸਟ ਲਾਓ।
11)  ਹੁਣ ਇਸ ਦੀ ਇਕ ਸਾਈਡ ਵਿਚ ਪਨੀਰ ਰੱਖੋ ਅਤੇ ਇਸ ਨੂੰ ਤ੍ਰਿਕੋਣ ਆਕਾਰ 'ਚ ਫੋਲਡ ਕਰ ਦਿਓ। ਇਸ ਦੇ ਕੋਨਿਆਂ ਨੂੰ ਚੰਗੀ ਤਰ੍ਹਾਂ ਦਬਾਓ ਤਾਂ ਕਿ ਮਿਸ਼ਰਣ ਬਾਹਰ ਨਾ ਨਿਕਲੇ।
12)  ਇਸ ਤੋਂ ਬਾਅਦ ਪੇਸਟਰੀ 'ਤੇ ਬਰੱਸ਼ ਨਾਲ ਮੱਖਣ ਲਾਓ।
13)  ਓਵਨ ਨੂੰ 440 ਡਿਗਰੀ ਫਾਰਨਹੀਟ/230 ਡਿਗਰੀ ਸੈਂਟੀਗ੍ਰੇਡ ਤੱਕ ਪ੍ਰੀਹੀਟ ਕਰੋ ਅਤੇ ਪੇਸਟਰੀ ਨੂੰ 15-20 ਮਿੰਟ ਲਈ ਇਸ ਵਿਚ ਲਾ ਦਿਓ।
14)  ਤੁਹਾਡੀ ਪਨੀਰ ਪਫ ਪੇਸਟਰੀ ਤਿਆਰ ਹੈ। ਇਸ ਨੂੰ ਕੈਚਅਪ ਨਾਲ ਪਰੋਸੋ।


Related News