ਇਸ ਤਰ੍ਹਾਂ ਬਣਾਓ ਨਿੰਬੂ ਪੁਦੀਨਾ ਸ਼ਰਬਤ

11/02/2017 3:28:40 PM

ਜਲੰਧਰ— ਗਰਮੀ ਤੋਂ ਰਾਹਤ ਪਾਉਣ ਲਈ ਜ਼ਿਆਦਾਤਰ ਲੋਕ ਨਿੰਬੂ ਪਾਣੀ ਪੀਂਦੇ ਹਨ। ਉੱਥੇ ਹੀ ਜੇਕਰ ਨਿੰਬੂ ਪਾਣੀ ਨੂੰ ਪੁਦੀਨਾ ਪਾ ਕੇ ਬਣਾਇਆ ਜਾਵੇ ਤਾਂ ਸੁਆਦ ਹੋਰ ਵੀ ਵਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਪੁਦੀਨਾ ਨਿੰਬੂ ਸ਼ਰਬਤ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ।
ਸਮੱਗਰੀ
- 1 ਕੱਪ ਪੁਦੀਨਾ
- 2 ਚਮਚ ਚੀਨੀ
- 1/2 ਚਮਚ ਅਦਰਕ
- 2 ਚਮਚ ਪਾਣੀ
- 1 ਤੋਂ 1/2 ਚਮਚ ਨਿੰਬੂ ਦਾ ਰਸ
- 500 ਮਿ. ਲੀ. ਪਾਣੀ
- ਲੈਮਨ ਸਲਾਈਸ ਗਾਰਨਿਸ਼ ਦੇ ਲਈ
ਬਣਾਉਣ ਦੀ ਵਿਧੀ
1. ਮਿਕਸੀ 'ਚ 1 ਕੱਪ ਪੁਦੀਨਾ, 2 ਚਮਚ ਚੀਨੀ, 1/2 ਚਮਚ ਅਦਰਕ ਅਤੇ 2 ਚਮਚ ਪਾਣੀ ਪਾ ਕੇ ਪੀਸ ਲਓ।
2. ਹੁਣ ਇਕ ਜੱਗ 'ਚ 1 ਜਾਂ 1/2 ਚਮਚ ਨਿੰਬੂ ਦਾ ਰਸ, ਪੁਦੀਨੇ ਦਾ ਪੇਸਟ ਅਤੇ 500 ਮਿ. ਲੀ. ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾਓ।
3. ਹੁਣ ਇਸ ਮਿਸ਼ਰਣ ਨੂੰ ਗਿਲਾਸ 'ਚ ਪਾਓ।
4. ਲੈਮਨ ਸਲਾਈਸ ਨਾਲ ਗਾਰਨਿਸ਼ ਕਰਕੇ ਸਰਵ ਕਰੋ।

 

 


Related News